ਕੋਰੋਨਾ ਵਾਇਰਸ ਤੋਂ ਬਚਾਅ ਲਈ ਚੀਨ ਨੇ ਲੱਭ ਲਿਆ 'ਜੁਗਾੜ', ਜਾਣੋ ਕੀ ਹੈ ਖਾਸ

03/04/2020 3:20:13 PM

ਬੀਜਿੰਗ— ਖਤਰਨਾਕ ਕੋਰੋਨਾ ਵਾਇਰਸ ਦੇ ਕਹਿਰ ਨਾਲ ਪੂਰੀ ਦੁਨੀਆ ਡਰੀ ਹੋਈ ਹੈ। ਹੁਣ ਤਕ ਲੱਖਾਂ ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ। ਇਸ ਖਤਰਨਾਕ ਵਾਇਰਸ ਦਾ ਫਿਲਹਾਲ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ। ਇਸ ਵਿਚਕਾਰ ਇਕ ਰਾਹਤ ਭਰੀ ਖਬਰ ਆਈ ਹੈ। ਚੀਨ ਦੇ ਇਕ ਆਰਕੇਟਿਕਟ ਡਿਆਂਗ ਸਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਬਚਾਅ ਦਾ ਸਭ ਤੋਂ ਕਾਰਗਰ ਤਰੀਕਾ ਲੱਭਿਆ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਡਿਆਂਗ ਨੇ ਇਕ ਖਾਸ ਪ੍ਰੋਟੈਕਟਿਵ ਸਟ੍ਰਕਚਰ ਡਿਜ਼ਾਇਨ ਤਿਆਰ ਕੀਤਾ ਹੈ, ਜਿਸ ਨੂੰ ਪਾ ਕੇ ਯੂਜ਼ਰ ਖੁਦ ਨੂੰ ਕੋਰੋਨਾ ਵਾਇਰਸ ਤੋਂ ਬਚਾ ਸਕਦੇ ਹਨ। ਇਹ ਇਕ ਫਾਈਬਰ ਫਰੇਮ ਹੈ ਜੋ ਦੇਖਣ 'ਚ ਚਮਗਾਦੜ ਦੇ ਪਰਾਂ ਵਰਗਾ ਲੱਗਦਾ ਹੈ। ਡਿਆਂਗ ਨੇ ਇਸ ਫਾਈਬਰ ਫਰੇਮ ਦਾ ਨਾਂ 'ਬੀ ਏ ਬੈਟਮੈਨ' ਰੱਖਿਆ ਹੈ।
PunjabKesari

ਇਸ ਨੂੰ ਵਰਤਣ ਵਾਲੇ ਲੋਕ ਕੋਰੋਨਾ ਵਾਇਰਸ ਤੋਂ ਬਚੇ ਰਹਿਣ ਇਸ ਦੇ ਲਈ ਇਹ ਫਰੇਮ ਉਨ੍ਹਾਂ ਨੂੰ ਇਕ ਛੋਟੇ ਪਰਸਨਲ ਸਪੇਸ 'ਚ ਸੁਰੱਖਿਅਤ ਰੱਖਦਾ ਹੈ। ਥਰਮੋਪਲਾਸਟਿਕ ਮਟੀਰੀਅਲ ਨਾਲ ਬਣਿਆ ਇਹ ਫਰੇਮ ਕਾਫੀ ਆਸਾਨੀ ਨਾਲ ਯੂਜ਼ਰ ਦੇ ਚਾਰੇ ਪਾਸੇ ਇਕ ਸਕਿਓਰਿਟੀ ਲੇਅਰ ਬਣਾ ਦਿੰਦਾ ਹੈ। ਯੂਜ਼ਰ ਇਸ ਨੂੰ ਕਿਸੇ ਬੈਕਪੈਕ ਵਾਂਗ ਪਾ ਸਕਦੇ ਹਨ।

ਚਾਰਾਂ ਪਾਸਿਆਂ ਤੋਂ ਬੰਦ ਇਹ ਫਰੇਮ ਯੂ. ਵੀ. (ਅਲਟਰਾ-ਵਾਇਲਟ) ਲਾਈਟ ਨਾਲ ਲੈਸ ਹੈ। ਡਿਆਂਗ ਨੇ ਕਿਹਾ ਕਿ ਕੋਰੋਨਾ 56 ਡਿਗਰੀ ਸੈਲਸੀਅਸ ਤਾਪਮਾਨ 'ਚ ਮਰ ਜਾਂਦਾ ਹੈ। ਇਹੀ ਕਾਰਨ ਹੈ ਕਿ ਫਰੇਮ ਦੇ ਅੰਦਰ ਦਾ ਤਾਪਮਾਨ ਗਰਮ ਰੱਖਿਆ ਗਿਆ ਹੈ ਤਾਂ ਕਿ ਹਵਾ 'ਚ ਮੌਜੂਦ ਵਾਇਰਸ ਖਤਮ ਹੋ ਜਾਵੇ ਅਤੇ ਯੂਜ਼ਰ ਫਰੇਮ ਦੇ ਅੰਦਰ ਸੁਰੱਖਿਅਤ ਰਹੇ। ਹਾਲਾਂਕਿ ਡਬਲਿਊ. ਐੱਚ. ਓ. ਦਾ ਕਹਿਣਾ ਹੈ ਕਿ ਜ਼ਿਆਦਾ ਦੇਰ ਤਕ ਯੂ. ਵੀ. ਲਾਈਟ ਦੇ ਸੰਪਰਕ 'ਚ ਰਹਿਣ ਨਾਲ ਚਮੜੀ ਦੀ ਸਮੱਸਿਆ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੇ ਸ਼ੀਸ਼ੇ 'ਤੇ ਬਰਫ ਨਹੀਂ ਜੰਮਦੀ। ਇੰਜੀਨੀਅਰਜ਼ ਇਸ 'ਤੇ ਕੰਮ ਕਰ ਰਹੇ ਹਨ। ਡਿਆਂਗ ਨੇ ਕਿਹਾ ਕਿ ਉਸ ਨੂੰ ਇਕ ਇਨਵੈਸਟਰ ਦੀ ਜ਼ਰੂਰਤ ਹੈ ਤਾਂ ਕਿ ਜਲਦੀ ਇਸ ਨੂੰ ਲਾਂਚ ਕੀਤਾ ਜਾਵੇ।


Related News