ਚੀਨੀ ਕੰਪਨੀ ਨੇ ਖਰੀਦਿਆ ਆਸਟ੍ਰੇਲੀਆ ਦਾ ਟਾਪੂ, ਸਥਾਨਕ ਲੋਕਾਂ ਨੂੰ ਕੱਢਿਆ ਬਾਹਰ

12/02/2020 5:56:23 PM

ਕੈਨਬਰਾ (ਬਿਊਰੋ): ਆਸਟ੍ਰੇਲੀਆ ਅਤੇ ਚੀਨ ਦੇ ਵਿਚ ਤਣਾਅ ਵੱਧਦਾ ਜਾ ਰਿਹਾ ਹੈ। ਹੁਣ ਅਜਿਹੀਆਂ ਖ਼ਬਰਾਂ ਹਨ ਕਿ ਚੀਨ ਦੀ ਇਕ ਕੰਪਨੀ ਨੇ ਆਸਟ੍ਰੇਲੀਆ ਦੇ ਆਈਡੀਲਿਕ ਟਾਪੂ ਨੂੰ ਖਰੀਦ ਲਿਆ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਚੀਨੀ ਕੰਪਨੀ ਨੇ ਹੁਣ ਇਸ ਟਾਪੂ 'ਤੇ ਆਸਟ੍ਰੇਲੀਆ ਦੇ ਹੀ ਲੋਕਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਵੱਲੋਂ ਇਸ ਟਾਪੂ ਨੂੰ ਹੁਣ ਖਾਸਤੌਰ 'ਤੇ ਏਸ਼ੀਆ ਦੇ ਸੈਲਾਨੀਆਂ ਦੇ ਲਈ ਹੀ ਰੱਖਿਆ ਗਿਆ ਹੈ। ਗ੍ਰੇਟ ਬੈਰੀਅਰ ਰੀਫ 'ਤੇ ਸਥਿਤ ਟਾਪੂ ਨੂੰ ਚੀਨ ਦੇ ਅਮੀਰ ਡਿਵੈਲਪਰਾਂ ਵੱਲੋਂ ਖਰੀਦਿਆ ਗਿਆ ਹੈ। ਸਥਾਨਕ ਲੋਕਾਂ ਦੇ ਹਵਾਲੇ ਨਾਲ ਡੇਲੀ ਮੇਲ ਨੇ ਲਿਖਿਆ ਹੈ ਕਿ ਕੰਪਨੀ ਹੁਣ ਆਸਟ੍ਰੇਲੀਆ ਦੇ ਹੀ ਲੋਕਾਂ ਨੂੰ ਇੱਥੇ ਪੈਰ ਰੱਖਣ ਨਹੀਂ ਦੇ ਰਹੀ ਹੈ।

PunjabKesari

ਸਥਾਨਕ ਲੋਕਾਂ ਦੇ ਦਾਖਲ ਹੋਣ 'ਤੇ ਰੋਕ
ਚੀਨ ਦੀ ਕੰਪਨੀ ਚਾਈਨਾ ਬਲੂਮ ਨੇ ਕੇਸਵਿਕ ਟਾਪੂ ਦਾ ਇਕ ਹਿੱਸਾ 99 ਸਾਲ ਦੇ ਲਈ ਲੀਜ 'ਤੇ ਲਿਆ ਹੈ। ਇਹ ਜਗ੍ਹਾ ਮੱਧ-ਪੂਰਬ ਕੁਈਨਜ਼ਲੈਂਡ ਤੋਂ 34 ਕਿਲੋਮੀਟਰ ਦੂਰ ਮੈਕੇ ਵਿਚ ਸਥਿਤ ਹੈ। ਕੰਪਨੀ ਨੇ ਸਾਲ 2019 ਵਿਚ ਇਸ ਟਾਪੂ ਨੂੰ ਖਰੀਦਿਆ ਸੀ। ਇੱਥੋਂ ਦੇ ਸਥਾਨਕ ਲੋਕ ਹੁਣ ਬੇਵੱਸ ਮਹਿਸੂਸ ਕਰ ਰਹੇ ਹਨ। ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਦਾਅਵਾ ਹੈ ਕਿ ਹੁਣ ਇਹ ਜਗ੍ਹਾ ਪੂਰੀ ਤਰ੍ਹਾਂ ਨਾਲ ਚੀਨ ਦੀ ਕਮਿਊਨਿਸਟ ਪਾਰਟੀ ਦੀ ਜਾਇਦਾਦ ਬਣ ਗਈ ਹੈ। ਕੰਪਨੀ ਨੇ ਕਿਸ਼ਤੀਆਂ ਨੂੰ ਜਨਤਕ ਰਸਤੇ  ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਸਿਰਫ ਇੰਨਾ ਹੀ ਨਹੀਂ ਸਥਾਨਕ ਲੋਕ ਬੀਚ 'ਤੇ ਵੀ ਨਹੀਂ ਜਾ ਸਕਦੇ ਹਨ।

PunjabKesari

ਸਥਾਨਕ ਲੋਕਾਂ ਨੇ ਕਹੀ ਇਹ ਗੱਲ
ਸਥਾਨਕ ਨਾਗਰਿਕਾਂ ਦੀ ਮੰਨੀਏ ਤਾਂ ਇਸ ਟਾਪੂ ਨੂੰ ਹੁਣ ਖਾਸਤੌਰ 'ਤੇ ਅਮੀਰ ਚੀਨੀ ਸੈਲਾਨੀਆਂ ਦੇ ਲਈ ਰੱਖਿਆ ਜਾ ਰਿਹਾ ਹੈ। ਇੱਥੋਂ ਦੇ ਇਕ ਸਾਬਕਾ ਨਾਗਰਿਕ ਦੀ ਮੰਨੀਏ ਤਾਂ ਚੀਨ, ਆਸਟ੍ਰੇਲੀਆ ਦੇ ਲੋਕਾਂ ਨੂੰ ਇਸ ਟਾਪੂ 'ਤੇ ਦੇਖਣਾ ਨਹੀਂ ਚਾਹੁੰਦਾ।ਉਹਨਾਂ ਦਾ ਕਹਿਣਾ ਹੈਕਿ ਚੀਨ ਇਸ ਜਗ੍ਹਾ ਨੂੰ ਚੀਨੀ ਟੂਰਿਜ਼ਮ ਬਾਜ਼ਾਰ ਦੇ ਤੌਰ 'ਤੇ ਬਣਾਉਣਾ ਚਾਹੁੰਦਾ ਹੈ। ਵ੍ਹਾਈਟਸੰਡੇਜ਼ ਦਾ 80 ਫੀਸਦੀ ਹਿੱਸਾ ਰਾਸ਼ਟਰੀ ਪਾਰਕ ਹੈ ਜਦਕਿ ਚੀਨੀ ਕੰਪਨੀ ਨੇ ਇਸ ਦੇ ਬਚੇ ਹੋਏ 20 ਫੀਸਦੀ ਹਿੱਸੇ 'ਤੇ ਕੰਟਰੋਲ ਕੀਤਾ ਹੋਇਆ ਹੈ। ਹੁਣ ਕੰਪਨੀ ਨੇ ਆਸਟ੍ਰੇਲੀਆਈ ਸਰਕਾਰ ਦੇ ਕੰਟਰੋਲ ਵਾਲੇ ਪਾਰਕ ਤੱਕ ਜਾਣ ਵਾਲੇ ਸਾਰੇ ਪੁਆਇੰਟਸ ਨੂੰ ਬੰਦ ਕਰਨ ਦੇ ਲਈ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰ ਲਈ ਹੈ।

PunjabKesari

ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ
ਭਾਵੇਂਕਿ ਕੇਸਵਿਕ ਟਾਪੂ 'ਤੇ ਮਹਿਮਾਨਾਂ ਦੇ ਸਵਾਗਤ ਵਾਲੇ ਸਾਈਨ ਬੋਰਡ ਹਾਲੇ ਤੱਕ ਲੱਗੇ ਹਨ ਪਰ ਸਥਾਨਕ ਲੋਕਾਂ ਦੀ ਚਿੰਤਾ ਹੈ ਕਿ ਜਨਤਕ ਥਾਵਾਂ ਜਿਸ ਵਿਚ ਬੇਸਿਲ ਬੇਅ ਦੇ ਬੀਚ ਵੀ ਸ਼ਾਮਲ ਹਨ ਉੱਥੇ ਲੋਕਾਂ ਨੂੰ ਬਾਹਰ ਰਹਿਣ ਦੀ ਚਿਤਾਵਨੀ ਦੇਣ ਵਾਲੇ ਬੋਰਡ ਲੱਗੇ ਹਨ। ਇਹਨਾਂ ਵਿਚੋਂ ਹੀ ਇਕ ਮਿਸਿਜ ਵਿਲਿਸ ਅਤੇ ਉਹਨਾਂ ਦੇ ਪਾਰਟਨਰ ਰੌਬਰਟ ਲੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਹਨਾਂ ਨੂੰ ਸਿਰਫ ਤਿੰਨ ਦਿਨਾਂ ਦੇ ਅੰਦਰ ਉਹਨਾਂ ਦੀ ਕਿਰਾਏ 'ਤੇ ਲਈ ਗਈ ਜਾਇਦਾਦ ਨੂੰ ਖਾਲੀ ਕਰ ਦੇਣ ਦੇ ਲਈ ਕਿਹਾ ਗਿਆ। ਇਹ ਘਟਨਾ ਇਸ ਸਾਲ ਫਰਵਰੀ ਵਿਚ ਵਾਪਰੀ ਸੀ। ਜਦਕਿ ਦੋਵੇਂ ਪਿਛਲੇ 6 ਸਾਲਾਂ ਤੋਂ ਬਿਨਾਂ ਕਿਸੇ ਸਮੱਸਿਆ ਦੇ ਇੱਥੇ ਰਹਿ ਰਹੇ ਸਨ। 

ਪੜ੍ਹੋ ਇਹ ਅਹਿਮ ਖਬਰ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਇਕ ਵਫਦ ਨੇ ਕਾਨੂੰਨ ਬਿੱਲਾਂ ਦੇ ਸਬੰਧ 'ਚ ਦਿੱਤਾ ਯਾਦ ਪੱਤਰ

ਇਸ ਦੇ ਬਾਅਦ ਦੋਹਾਂ ਨੇ ਇਕ ਘਰ ਖਰੀਦਣ ਬਾਰੇ ਸੋਚਿਆ ਪਰ ਕੰਪਨੀ ਨੇ ਮੰਗ ਕੀਤੀ ਕਿ ਉਹਨਾਂ ਨੂੰ ਕਰੀਬ 100,000 ਡਾਲਰ ਦੀ ਰਾਸ਼ੀ ਬਤੌਰ ਸਿਕਓਰਿਟੀ ਜਮਾਂ ਕਰਵਾਉਣੀ ਹੋਵੇਗੀ। ਸਥਾਨਕ ਲੋਕਾਂ ਨੇ ਇੱਥੋਂ ਤੱਕ ਕਿਹਾ ਹੈ ਕਿ ਚਾਈਨਾ ਬਲੂਮ ਨੇ ਇੱਥੇ ਟੂਰਿਜ਼ਮ ਨੂੰ ਵੀ ਖਤਮ ਕਰ ਦਿੱਤਾ ਹੈ। ਏਅਰ ਬੀ.ਐੱਨ.ਬੀ. ਦੇ ਜ਼ਰੀਏ ਸੈਲਾਨੀਆਂ ਨੂੰ ਘਰ ਕਿਰਾਏ 'ਤੇ ਦੇਣ ਵਾਲੀ ਰਾਇਨਾ ਐਸਬਰੀ ਦੇ ਮੁਤਾਬਕ, ਪਿਛਲੇ ਸਾਲ ਸਤੰਬਰ ਤੋਂ ਕੋਈ ਵੀ ਸੈਲਾਨੀ ਨਹੀਂ ਆਇਆ ਹੈ। ਗ੍ਰੇਟਾਨ, ਹੋਲਡਿੰਗਜ਼, ਚਾਈਨਾ ਬਲੂਮ ਦਾ ਆਸਟ੍ਰੇਲੀਆਈ ਏਜੰਟ ਹੈ ਅਤੇ ਇਸ 'ਤੇ ਦੇਸ਼ ਭਰ ਵਿਚ ਹੋਣ ਵਾਲੇ ਨਿਰਮਾਣ ਕੰਮਾਂ ਦੀ ਜ਼ਿੰਮੇਵਾਰੀ ਹੈ ਜਿਸ ਵਿਚ ਸਿਡਨੀ ਦਾ ਡਾਰਲਿੰਗ ਹਾਰਬਰ ਵੀ ਸ਼ਾਮਲ ਹੈ।


Vandana

Content Editor

Related News