ਚੀਨੀ ਪੌਪ ਸਟਾਰ ਦੀ ਸ਼ਰਮਨਾਕ ਕਰਤੂਤ, 20 ਤੋਂ ਵੱਧ ਔਰਤਾਂ ਨਾਲ ਕੀਤਾ ਜ਼ਬਰ-ਜਿਨਾਹ
Monday, Aug 02, 2021 - 12:31 PM (IST)
ਬੀਜਿੰਗ : ਚੀਨੀ-ਕੈਨੇਡੀਅਨ ਪੌਪ ਸਟਾਰ ਕ੍ਰਿਸ ਵੂ ਨੂੰ ਰੇਪ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਚੀਨੀ ਅਫ਼ਸਰਾਂ ਮੁਤਾਬਕ ਕ੍ਰਿਸ ਵੂ ਨੇ ਜਿਨਸੀ ਸਬੰਧ ਬਣਾਉਣ ਲਈ 20 ਤੋਂ ਵੱਧ ਔਰਤਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਆਨਲਾਈਨ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਗਈ ਹੈ। ਕ੍ਰਿਸ ਵੂ 30 ਸਾਲ ਦੇ ਹਨ। ਮਾਮਲੇ ਵਿਚ ਵਕੀਲਾਂ ਦਾ ਕਹਿਣਾ ਹੈ ਕਿ ਮਾਮਲੇ ਵਿਚ ਜੇਕਰ ਕ੍ਰਿਸ ਵੂ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਨੂੰ ਇਹ ਸਜ਼ਾ ਚੀਨ ਵਿਚ ਹੀ ਪੂਰੀ ਕਰਨੀ ਹੋਵੇਗੀ।
ਇਹ ਵੀ ਪੜ੍ਹੋ: UAE ’ਚ ਰਹਿ ਰਹੇ ਭਾਰਤੀ ਡਾਕਟਰਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲੇਗਾ ਗੋਲਡਨ ਵੀਜ਼ਾ
ਚੀਨੀ-ਕੈਨੇਡੀਅਨ ਪੌਪ ਸਟਾਰ ਕ੍ਰਿਸ ਵੂ ਖ਼ਿਲਾਫ਼ ਪਹਿਲਾਂ ਦੋਸ਼ ਜੁਲਾਈ ਦੀ ਸ਼ੁਰੂਆਤ ਵਿਚ ਲਗਾਇਆ ਗਿਆ ਸੀ। ਇਕ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਕ੍ਰਿਸ ਵੂ ਨੇ ਉਸ ਦੇ ਸ਼ਰਾਬ ਦੇ ਨਸ਼ੇ ਵਿਚ ਹੋਣ ਦਾ ਫ਼ਾਇਦਾ ਚੁੱਕਿਆ ਸੀ। ਹੁਣ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਦੇ ਬਾਅਦ ਹੀ ਕੈਨੇਡਾ ਹਵਾਲੇ ਕੀਤੇ ਜਾਏਗਾ। ਉਥੇ ਹੀ ਕ੍ਰਿਸ ਵੂ ’ਤੇ ਇਕ 19 ਸਾਲਾ ਵਿਦਿਆਰਥਣ ਨੇ ਵੀ ਜ਼ਬਰ-ਜਿਨਾਹ ਦਾ ਦੋਸ਼ ਲਗਾਇਆ ਸੀ। ਉਸ ਨੇ ਇਸ ਸਬੰਧ ਵਿਚ ਸੋਸ਼ਲ ਮੀਡੀਆ ’ਤੇ ਇਕ ਪੋਸਟ ਲਿਖੀ ਸੀ। ਇਸ ਵਿਚ ਉਸ ਨੇ ਦੱਸਿਆ ਕਿ ਜਦੋਂ ਉਹ 17 ਸਾਲ ਦੀ ਉਦੋਂ ਉਹ ਪੌਪ ਸਟਾਰ ਕ੍ਰਿਸ ਵੂ ਨੂੰ ਮਿਲੀ ਸੀ। ਉਦੋਂ ਵੂ ਦੇ ਘਰ ਪਾਰਟੀ ਸੀ ਅਤੇ ਉਸ ਨੂੰ ਉਸ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ। ਵਿਦਿਆਰਥਣ ਮੁਤਾਬਕ ਉਥੇ ਉਸ ’ਤੇ ਸ਼ਰਾਬ ਪੀਣ ਦਾ ਦਬਾਅ ਬਣਾਇਆ ਗਿਆ ਸੀ। ਇਸ ਤੋਂ ਬਾਅਦ ਅਗਲੇ ਦਿਨ ਜਦੋਂ ਉਹ ਸੌਂ ਕੇ ਉਠੀ ਤਾਂ ਉਸ ਨੇ ਦੇਖਿਆ ਕਿ ਉਹ ਕ੍ਰਿਸ ਵੂ ਦੇ ਬਿਸਤਰੇ ’ਤੇ ਸੀ।
ਵਿਦਿਆਰਥਣ ਨੇ ਜਾਣਕਾਰੀ ਦਿੱਤੀ ਕਿ 7 ਹੋਰ ਔਰਤਾਂ ਨੇ ਵੀ ਉਸ ਨੂੰ ਦੱਸਿਆ ਕਿ ਕ੍ਰਿਸ ਵੂ ਨੇ ਉਨ੍ਹਾਂ ਨਾਲ ਵੀ ਜ਼ਬਰ-ਜਿਨਾਹ ਕੀਤਾ ਹੈ। ਵਿਦਿਆਰਥਣ ਦਾ ਕਹਿਣਾ ਹੈ ਕਿ ਵੂ ਨੇ ਉਨ੍ਹਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਉਨ੍ਹਾਂ ਨਾਲ ਜ਼ਬਰ-ਜਿਨਾਹ ਕੀਤਾ। ਇਨ੍ਹਾਂ ਵਿਚੋਂ ਕੁੱਝ ਕੁੜੀਆਂ ਨਾਬਾਲਗ ਵੀ ਹਨ। ਹੁਣ ਕਰੀਬ 24 ਔਰਤਾਂ ਨੇ ਕ੍ਰਿਸ ਵੂ ’ਤੇ ਅਜਿਹੇ ਹੀ ਦੋਸ਼ ਲਗਾਏ ਹਨ। ਹਾਲਾਂਕਿ ਕ੍ਰਿਸ ਵੂ ਨੇ ਸਾਰੇ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਇਟਲੀ 'ਚ ਕਰਮਜੀਤ ਮਾਹਲ ਤੇ ਤਰਨਵੀਰ ਸਿੰਘ ਨੇ ਪੜ੍ਹਾਈ 'ਚ ਗੱਡੇ ਝੰਡੇ, ਵਧਾਇਆ ਦੇਸ਼ ਦਾ ਮਾਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।