ਚੀਨ ਨੇ ਗਰੀਬੀ ਵਿਰੁੱਧ ਲੜਾਈ ''ਚ ਪੂਰੀ ਤਰ੍ਹਾਂ ਜਿੱਤ ਹਾਸਲ ਕੀਤੀ : ਰਾਸ਼ਟਰਪਤੀ

02/25/2021 11:09:56 PM

ਬੀਜਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਚੀਨ ਨੇ ਪਿਛਲੇ ਚਾਰ ਦਹਾਕਿਆਂ 'ਚ 77 ਕਰੋੜ ਤੋਂ ਵਧੇਰੇ ਲੋਕਾਂ ਦਾ ਆਰਥਿਕ ਪੱਧਰ ਸੁਧਾਰ ਕੇ ਗਰੀਬੀ ਵਿਰੁੱਧ ਲੜਾਈ 'ਚ ''ਪੂਰੀ ਤਰ੍ਹਾਂ ਨਾਲ ਜਿੱਤ'' ਹਾਸਲ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਵੱਲੋਂ ਕੀਤਾ ਗਿਆ ਇਕ ''ਚਮਤਕਾਰ'' ਹੈ, ਜੋ ਇਤਿਹਾਸ ਦੇ ਪੰਨਿਆਂ 'ਚ ਦਰਜ ਹੋਵੇਗਾ।

ਇਹ ਵੀ ਪੜ੍ਹੋ -PAK ਫੌਜ ਨੇ ਕਬੂਲਿਆ-ਉਸ ਦੇ ਅਧਿਕਾਰੀਆਂ ਨੇ ਫਰਾਰ ਕੀਤਾ ਤਾਲਿਬਾਨ ਦਾ ਖਤਰਨਾਕ ਅੱਤਵਾਦੀ

ਸ਼ੀ ਨੇ ਗਰੀਬੀ ਦੇ ਖਾਤਮੇ ਲਈ ਦੇਸ਼ ਦੀ ਉਪਲੱਬਧੀ 'ਤੇ ਇਥੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਐਲਾਨ ਕੀਤਾ ਕਿ ਦੁਨੀਆ ਦੇ ਸਭ ਤੋਂ ਵਧੇਰੇ ਆਬਾਦੀ ਵਾਲੇ ਦੇਸ਼ ਤੋਂ ਗਰੀਬੀ ਦਾ ਪੂਰੀ ਤਰ੍ਹਾਂ ਨਾਲ ਖਤਮ ਕੀਤੀ ਗਈ ਹੈ। ਚੀਨ ਦੀ ਆਬਾਦੀ ਕਰੀਬ 1.4 ਅਰਬ ਬੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੇਸ਼ ਇੰਨੇ ਘੱਟ ਸਮੇਂ 'ਚ ਲੱਖਾਂ ਲੋਕਾਂ ਨੂੰ ਗਰੀਬੀ ਤੋ ਬਾਹਰ ਕੱਢਣ 'ਚ ਸਫਲ ਨਹੀਂ ਹੋਇਆ ਹੈ। ਸ਼ੀ ਨੇ ਕਿਹਾ ਕਿ ਪੇਂਡੂ ਇਲਾਕਿਆਂ 'ਚ ਰਹਿ ਰਹੇ ਸਾਰੇ ਗਰੀਬ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ ਅਤੇ ਇਸ ਦੇ ਨਾਲ ਹੀ, ਚੀਨ ਨੇ 2030 ਦੀ ਤੈਅ ਸਮੇਂ ਸੀਮਾ ਤੋਂ 10 ਸਾਲ ਪਹਿਲਾਂ ਹੀ ਗਰੀਬੀ ਦੇ ਖਾਤਮੇ 'ਤੇ ਸੰਯੁਕਤ ਰਾਸ਼ਟਰ ਦਾ ਟੀਚਾ ਹਾਸਲ ਕਰ ਲਿਆ ਹੈ।

ਇਹ ਵੀ ਪੜ੍ਹੋ -PAK ਦੇ ਰਾਸ਼ਟਰਪਤੀ ਨੇ ਫਰਾਂਸ ਦੇ ਬਿੱਲ 'ਤੇ ਕੀਤੀ ਵਿਵਾਦਿਤ ਟਿੱਪ

ਉਨ੍ਹਾਂ ਨੇ ਕਿਹਾ ਕਿ ਪਿਛਲੇ ਅੱਠ ਤੋਂ ਵਧੇਰੇ ਸਾਲ 'ਚ ਪੇਂਡੂ ਇਲਾਕਿਆਂ 'ਚ ਰਹੇ ਅੰਤਿਮ 9.899 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ। ਸਾਰੇ 832 ਗਰੀਬ ਕਾਉਂਟੀ ਅਤੇ 1,28,000 ਗਰੀਬ ਪਿੰਡ ਗਰੀਬੀ ਸੂਚੀ ਤੋਂ ਬਾਹਰ ਆ ਚੁੱਕੇ ਹਨ। ਸ਼ੀ ਨੇ ਕਿਹਾ ਕਿ 1970 ਦੇ ਦਹਾਕੇ ਦੇ ਆਖਿਰ 'ਚ ਸ਼ੁਰੂ ਕੀਤੇ ਗਏ ਸੁਧਾਰ ਤੋਂ ਲੈ ਕੇ ਹੁਣ ਤੱਕ ਚੀਨ ਦੀ ਮੌਜੂਦੀ ਗਰੀਬੀ ਰੇਖਾ ਮੁਤਾਬਕ 77 ਕਰੋੜ ਗਰੀਬੀ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਚੀਨ ਨੇ ਇਸ ਮਿਆਦ 'ਚ ਗਲੋਬਲੀ ਪੱਧਰ 'ਤੇ ਗਰੀਬੀ 'ਚ ਆਈ ਕਮੀ 'ਚ 70 ਫੀਸਦੀ ਤੋਂ ਵਧੇਰਾ ਦਾ ਯੋਗਦਾਨ ਦਿੱਤਾ।

ਇਹ ਵੀ ਪੜ੍ਹੋ -ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕੀ ਕਾਂਗਰਸ 'ਚ ਬਿੱਲ ਪੇਸ਼

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News