ਚੀਨੀ ਕਾਲਜਾਂ ''ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ
Friday, Apr 29, 2022 - 05:22 PM (IST)
ਬੀਜਿੰਗ (ਏਜੰਸੀ)- ਚੀਨ ਨੇ ਕੋਵਿਡ -19 ਮਹਾਮਾਰੀ ਕਾਰਨ ਲਗਾਈਆਂ ਗਈਆਂ ਵੀਜ਼ਾ ਅਤੇ ਉਡਾਣਾਂ ਦੀਆਂ ਪਾਬੰਦੀਆਂ ਤੋਂ ਬਾਅਦ ਲਗਭਗ 2 ਸਾਲਾਂ ਤੋਂ ਭਾਰਤ ਵਿੱਚ ਫਸੇ "ਕੁਝ" ਭਾਰਤੀ ਵਿਦਿਆਰਥੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇਣ ਸਬੰਧੀ ਯੋਜਨਾ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ।
ਇਹ ਵੀ ਪੜ੍ਹੋ: ਸਿੰਗਾਪੁਰ ਦੀ ਅਦਾਲਤ ਨੇ ਭਾਰਤੀ ਮੂਲ ਦੇ ਵਿਅਕਤੀ ਦੀ ਫਾਂਸੀ ਦੀ ਸਜ਼ਾ 'ਤੇ ਲਾਈ ਰੋਕ
ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲੀਜਿਆਨ ਨੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ, 'ਪੜ੍ਹਾਈ ਲਈ ਚੀਨ ਪਰਤਣ ਨੂੰ ਲੈ ਕੇ ਭਾਰਤੀ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਸਾਡਾ ਦੇਸ਼ ਬਹੁਤ ਮਹੱਤਵ ਦਿੰਦਾ ਹੈ। ਅਸੀਂ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਚੀਨ ਵਾਪਸੀ ਦੀ ਪ੍ਰਕਿਰਿਆ ਅਤੇ ਅਨੁਭਵ ਨੂੰ ਭਾਰਤੀ ਪੱਖ ਨਾਲ ਸਾਂਝਾ ਕੀਤਾ ਹੈ।' ਉਨ੍ਹਾਂ ਕਿਹਾ, 'ਭਾਰਤੀ ਵਿਦਿਆਰਥੀਆਂ ਦੀ ਵਾਪਸੀ ਲਈ ਕੰਮ ਸ਼ੁਰੂ ਹੋ ਚੁੱਕਾ ਹੈ। ਭਾਰਤੀ ਪੱਖ ਨੂੰ ਸਿਰਫ਼ ਉਨ੍ਹਾਂ ਵਿਦਿਆਰਥੀਆਂ ਦੀ ਸੂਚੀ ਪ੍ਰਦਾਨ ਕਰਨੀ ਹੋਵੇਗੀ ਜਿਨ੍ਹਾਂ ਨੂੰ ਅਸਲ ਵਿੱਚ ਚੀਨ ਵਾਪਸ ਆਉਣ ਦੀ ਲੋੜ ਹੈ।'
ਇਸ ਤੋਂ ਪਹਿਲਾਂ ਆਈਆਂ ਖ਼ਬਰਾਂ ਅਨੁਸਾਰ 23,000 ਤੋਂ ਵੱਧ ਭਾਰਤੀ ਵਿਦਿਆਰਥੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਚੀਨੀ ਕਾਲਜਾਂ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ, ਘਰ ਪਰਤਣ ਤੋਂ ਬਾਅਦ ਭਾਰਤ ਵਿੱਚ ਫਸ ਗਏ ਹਨ। ਇਹ ਵਿਦਿਆਰਥੀ ਦਸੰਬਰ 2019 'ਚ ਚੀਨ 'ਚ ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਬਾਅਦ ਘਰ ਪਰਤੇ ਸਨ। ਚੀਨ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਉਹ ਚੀਨ ਵਾਪਸ ਨਹੀਂ ਪਰਤ ਸਕੇ ਸਨ।
ਇਹ ਵੀ ਪੜ੍ਹੋ: ਟਲਿਆ ਵੱਡਾ ਹਾਦਸਾ, ਲੈਂਡਿੰਗ ਤੋਂ ਪਹਿਲਾਂ ਫਟਿਆ ਜਹਾਜ਼ ਦਾ ਟਾਇਰ, ਵਾਲ-ਵਾਲ ਬਚੇ 150 ਲੋਕ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।