ਨੇਪਾਲ ਨੂੰ ਕੋਵਿਡ-19 ਟੀਕੇ ਦੀਆਂ ਪੰਜ ਲੱਖ ਖੁਰਾਕਾਂ ਦੇਵੇਗਾ ਚੀਨ

Saturday, Feb 06, 2021 - 07:30 PM (IST)

ਨੇਪਾਲ ਨੂੰ ਕੋਵਿਡ-19 ਟੀਕੇ ਦੀਆਂ ਪੰਜ ਲੱਖ ਖੁਰਾਕਾਂ ਦੇਵੇਗਾ ਚੀਨ

ਕਾਠਮੰਡੂ-ਚੀਨ ਨੇ ਨੇਪਾਲ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੇਪ ਭੇਜੀ ਅਤੇ ਉਸ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਥੇ ਕਿਹਾ ਕਿ ਨੇਪਾਲ ਨੂੰ ਗ੍ਰਾਂਟ ਦੇ ਤੌਰ 'ਤੇ ਟੀਕੇ ਦੀਆਂ 5 ਲੱਖ ਖੁਰਾਕਾਂ ਭੇਜੀਆਂ ਜਾਣਗੀਆਂ। ਨੇਪਾਲ ਦੇ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਨੇਪਾਲੀ ਹਮਰੁਤਬਾ ਪ੍ਰਦੀਪ ਗਯਾਵਲੀ ਨਾਲ ਸ਼ੁੱਕਰਵਾਰ ਸ਼ਾਮ ਨੂੰ ਫੋਨ 'ਤੇ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਟੀਕਾ ਸਹਿਯੋਗ 'ਚ ਚੀਨ ਨੇਪਾਲ ਨੂੰ ਪਹਿਲ ਦੇਵੇਗਾ।

ਇਹ ਵੀ ਪੜ੍ਹੋ -ਈਰਾਨ ਨੇ ਕੀਤਾ ਸਪੂਤਨਿਕ-ਵੀ ਵੈਕਸੀਨ ਲਾਉਣ ਦਾ ਐਲਾਨ

ਇਸ 'ਚ ਦੱਸਿਆ ਗਿਆ ਹੈ ਕਿ ਵਾਂਗ ਨੇ ਐਲਾਨ ਕੀਤਾ ਕਿ ਚੀਨ ਗ੍ਰਾਂਟ ਦੇ ਆਧਾਰ 'ਤੇ ਨੇਪਾਲ ਨੂੰ ਕੋਵਿਡ-19 ਟੀਕੇ ਦੀਆਂ 5 ਲੱਖ ਖੁਰਾਕਾਂ ਦੇਵੇਗਾ। ਚੀਨ ਦੀ ਆਧਿਕਾਰਿਤ ਸਮਾਚਾਰ ਏਜੰਸੀ ਸ਼ਿਨਹੂਆ ਦੀ ਇਕ ਰਿਪੋਰਟ ਮੁਤਾਬਕ ਗਯਾਵਲੀ ਨਾਲ ਗੱਲਬਾਤ 'ਚ ਵਾਂਗ ਨੇ ਕਿਹਾ ਕਿ ਨੇਪਾਲ ਨੂੰ ਕੋਵਿਡ-19 ਟੀਕੇ ਦੀ ਤੁਰੰਤ ਲੋੜ ਹੈ ਜਿਸ ਨੂੰ ਚੀਨ ਮਹਤੱਵਪੂਰਨ ਮੰਨਦਾ ਹੈ ਅਤੇ ਉਸ ਨੇ ਸਹਾਇਤ ਵਜੋਂ ਟੀਕਿਆਂ ਦੀ ਪਹਿਲੀ ਖੇਪ ਉਸ ਨੂੰ ਦੇਣ ਦਾ ਫੈਸਲਾ ਲਿਆ ਹੈ। ਕਾਠਮੰਡੂ 'ਚ ਚੀਨ ਦੇ ਦੂਤਘਰ ਵੱਲੋਂ ਹਾਲ ਹੀ 'ਚ ਕਿਹਾ ਗਿਆ ਸੀ ਕਿ ਚੀਨ ਨੇਪਾਲ ਨੂੰ ਟੀਕੇ ਦੀਆਂ 3 ਲੱਖ ਖੁਰਾਕਾਂ ਦੇਵੇਗਾ।

ਇਹ ਵੀ ਪੜ੍ਹੋ -ਨਵਲਨੀ ਦਾ ਸਮਰਥਨ ਕਰਨ 'ਤੇ ਰੂਸ ਨੇ ਸਵੀਡਨ, ਪੋਲੈਂਡ ਤੇ ਜਰਮਨੀ ਦੇ ਡਿਪਲੋਮੈਟਾਂ ਨੂੰ ਕੱਢਿਆ


author

Karan Kumar

Content Editor

Related News