ਆਸਿਆਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ ਚੀਨ

Monday, Jun 07, 2021 - 06:06 PM (IST)

ਆਸਿਆਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ ਚੀਨ

ਇੰਟਰਨੈਸ਼ਨਲ ਡੈਸਕ : ਚੀਨ ਇਸ ਹਫਤੇ ਦੱਖਣ-ਪੂਰਬੀ ਏਸ਼ੀਆ ਦੇ 10 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਮੁਲਾਕਾਤ ਖਿੱਤੇ ’ਚ ਆਪਣਾ ਦਬਦਬਾ ਵਧਾਉਣ ਲਈ ਚੀਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਮੁਕਾਬਲੇ ਦੌਰਾਨ ਹੋ ਰਹੀ ਹੈ। ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ  ਦੱਖਣੀ-ਪੱਛਮੀ ਸ਼ਹਿਰ ਚੋਂਗਛਿੰਗ ’ਚ ਮੰਗਲਵਾਰ ਨੂੰ ਬੈਠਕ ’ਚ ਕੋਰੋਨਾ ਪ੍ਰਭਾਵਿਤ ਸੈਰ-ਸਪਾਟਾ ਅਤੇ ਹੋਰ ਆਰਥਿਕ ਆਦਾਨ-ਪ੍ਰਦਾਨ ਨੂੰ ਬਹਾਲ ਕਰਨਾ ਅਤੇ ਮਹਾਮਾਰੀ ਵਿਰੁੱਧ ਲੜਾਈ ’ਚ ਵਧੇਰੇ ਤਾਲਮੇਲ ਵਾਲੇ ਯਤਨਾਂ ਅਤੇ ਲੋਕਾਂ ਨੂੰ ਮੁਫਤ ਆਵਾਜਾਈ ਦੀ ਆਗਿਆ ਦੇਣ ਲਈ ਸਾਧਾਰਨ ਅਤੇ ਵਿਵਹਾਰਿਕ ਟੀਕਾ ਪਾਸਪੋਰਟ ਦੇ ਮੁੱਦੇ ’ਤੇ ਵਿਚਾਰ-ਚਰਚਾ ਹੋਵੇਗੀ।

ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵੀ ਬੈਠਕ ਦੌਰਾਨ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਆਪਣੇ ਹਮਰੁਤਬਾ ਮੰਤਰੀਆਂ ਨਾਲ ਵੱਖਰੇ ਤੌਰ ’ਤੇ ਗੱਲਬਾਤ ਕਰਨਗੇ। ਚੀਨ ਦੱਖਣੀ ਚੀਨ ਸਾਗਰ ਦੇ ਕੁਝ ਦੇਸ਼ਾਂ ਨਾਲ ਵਿਵਾਦਾਂ ਦੇ ਬਾਵਜੂਦ ਇਨ੍ਹਾਂ 10 ਦੇਸ਼ਾਂ ਦੇ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸਿਆਨ) ਜ਼ਰੀਏ ਦਬਦਬਾ ਵਧਾਉਣਾ ਚਾਹੁੰਦਾ ਹੈ। ਫਿਲਪੀਨਜ਼ ਨੇ ਦੱਖਣੀ ਚੀਨ ਸਾਗਰ ’ਚ ਆਪਣੇ ਦਾਅਵੇ ਵਾਲੇ ਇਕ ਖੇਤਰ ’ਚ ਚੀਨੀ ਕਿਸ਼ਤੀ ਦੀ ਮੌਜੂਦਗੀ ਬਾਰੇ ਵਾਰ-ਵਾਰ ਸ਼ਿਕਾਇਤ ਕੀਤੀ ਹੈ ਅਤੇ ਮਲੇਸ਼ੀਆ ਨੇ ਪਿਛਲੇ ਹਫਤੇ ਇਸ ਦੇ ਹਵਾਈ ਖੇਤਰ ਵਿਚ 16 ਚੀਨੀ ਫੌਜੀ ਜਹਾਜ਼ਾਂ ਦੀ ਘੁਸਪੈਠ ਦਾ ਵਿਰੋਧ ਕਰਦਿਆਂ ਇਸ ਘਟਨਾ ਨੂੰ ‘ਰਾਸ਼ਟਰੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਗੰਭੀਰ ਖਤਰਾ’ ਕਿਹਾ ਹੈ।

ਚੀਨੀ ਆਰਥਿਕ ਅਤੇ ਕੂਟਨੀਤਕ ਪਹਿਲਕਦਮੀਆਂ ਨਾਲ ਅਜਿਹੀਆਂ ਚਿੰਤਾਵਾਂ ਨੂੰ ਦੂਰ ਕਰਨ ਵਿਚ ਸਹਾਇਤਾ ਮਿਲੀ। ਹਾਲਾਂਕਿ, ਖਿੱਤੇ ਦੇ ਦੇਸ਼ ਚੀਨੀ ਸਹਿਯੋਗੀਆਂ ਮੁੱਖ ਤੌਰ ’ਤੇ ਕੰਬੋਡੀਆ ਤੋਂ ਵਿਰੋਧ ਦਾ ਸਾਹਮਣਾ ਕਰਨ ’ਚ ਸਹਿਮਤ ਨਹੀਂ ਹੋ ਸਕੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਐਤਵਾਰ ਨੂੰ ਬੈਠਕ ਦਾ ਐਲਾਨ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ’ਚ ਚੀਨ-ਆਸਿਆਨ ਸਹਿਯੋਗ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਸਹਿਯੋਗ ਦੀ ਸਭ ਤੋਂ ਸਫਲ ਉਦਾਹਰਣ ਵਜੋਂ ਉੱਭਰਿਆ ਹੈ। ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਦੇ ਨਾਲ ਮੰਗਲਵਾਰ ਨੂੰ ਬੈਠਕ ’ਚ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੇਂਡੀ ਸ਼ਰਮਨ ਨੇ ਰੀਮ ਨੇਵੀ ਦੇ ਅੱਡੇ 'ਤੇ ਚੀਨ ਦੇ ਨਵੇਂ ਨਿਰਮਾਣ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਅਤੇ ਕੰਬੋਡੀਆ ਦੀ ਲੀਡਰਸ਼ਿਪ ਨੂੰ ਇੱਕ ਸੁਤੰਤਰ ਅਤੇ ਸੰਤੁਲਿਤ ਵਿਦੇਸ਼ ਨੀਤੀ ਬਣਾਈ ਰੱਖਣ ਦੀ ਅਪੀਲ ਕੀਤੀ, ਜੋ ਕੰਬੋਡੀਆ ਦੇ ਲੋਕਾਂ ਦੇ ਹਿੱਤ ’ਚ ਹੋਵੇ।

 


author

Manoj

Content Editor

Related News