ਚੀਨ ਨੇ ਕੂੜ ਪ੍ਰਚਾਰ ਮੁਹਿੰਮ ਚਲਾ ਕੇ ਟਰੂਡੋ ਨੂੰ ਬਣਾਇਆ ਨਿਸ਼ਾਨਾ : ਕੈਨੇਡਾ

Wednesday, Oct 25, 2023 - 11:09 AM (IST)

ਚੀਨ ਨੇ ਕੂੜ ਪ੍ਰਚਾਰ ਮੁਹਿੰਮ ਚਲਾ ਕੇ ਟਰੂਡੋ ਨੂੰ ਬਣਾਇਆ ਨਿਸ਼ਾਨਾ : ਕੈਨੇਡਾ

ਓਟਾਵਾ (ਅਨਸ)- ਕੈਨੇਡਾ ਨੇ ਕਿਹਾ ਕਿ ਉਸ ਨੇ ਚੀਨ ਨਾਲ ਸਬੰਧਤ ਇਕ ਕੂੜ ਪ੍ਰਚਾਰ ਮੁਹਿੰਮ ਦਾ ਪਤਾ ਲਾਇਆ ਹੈ, ਜਿਸ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਉਸ ਦੇ ਦਰਜਨਾਂ ਰਾਜਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ‘ਸਪੈਮੋਫਲੇਜ਼’ ਮੁਹਿੰਮ ਨੇ ਕੈਨੇਡਿਆਈ ਰਾਜਨੇਤਾਵਾਂ ਨੂੰ ਬਦਨਾਮ ਕਰਨ ਲਈ ਆਨਲਾਈਨ ਪੋਸਟਾਂ ਦੀ ਵਰਤੋਂ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਇਹ ਮੁਹਿੰਮ ਪੇਈਚਿੰਗ ਦੀ ਆਲੋਚਨਾ ਨੂੰ ਬੰਦ ਕਰਨ ਲਈ ਚਲਾਈ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਕੀ ਸ਼ੁਰੂ ਹੋ ਗਿਐ ਮਹਾਯੁੱਧ! ਇਜ਼ਰਾਈਲ-ਹਮਾਸ ਯੁੱਧ 'ਚ ਚੀਨ ਦੇ ਜੰਗੀ ਜਹਾਜ਼ਾਂ ਦੀ ਹੋਈ ਐਂਟਰੀ

‘ਗਲੋਬਲ ਅਫੇਅਰਜ਼ ਕੈਨੇਡਾ’ ਨੇ ਕਿਹਾ ਕਿ ਉਸ ਨੇ ਰੈਪਿਡ ਰਿਸਪਾਂਸ ਮੈਕੇਨਿਜਮ, ਜਿਸ ਨੂੰ ਵਿਦੇਸ਼ਾਂ ਤੋਂ ਹੋਣ ਵਾਲੀਆਂ ਗਲਤ ਸੂਚਨਾ ਕੋਸ਼ਿਸ਼ਾਂ ਦੀ ਨਿਗਰਾਨੀ ਕਰਨ ਲਈ ਸਥਾਪਿਤ ਕੀਤਾ ਗਿਆ ਹੈ, ਨੇ ਅਗਸਤ ’ਚ ਇਕ ‘ਸਪੈਮੋਫਲੇਜ਼’ ਮੁਹਿੰਮ ਦਾ ਪਤਾ ਲਾਇਆ ਸੀ, ਜੋ ਸਿੱਧੇ ਤੌਰ ’ਤੇ ਚੀਨ ਨਾਲ ਜੁੜੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੁਹਿੰਮ, ਜੋ ਸਤੰਬਰ ਦੇ ਪਹਿਲੇ ਹਫਤੇ ’ਚ ਤੇਜ਼ ਹੋਈ, ’ਚ ਇਕ ਬਾਟ ਨੈੱਟਵਰਕ ਸਾਹਮਣੇ ਆਇਆ, ਜਿਸ ਨੇ ਕਈ ਕੈਨੇਡਿਆਈ ਰਾਜਨੇਤਾਵਾਂ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਕੈਨੇਡਾ ਦੀਆਂ 2 ਅਧਿਕਾਰਤ ਭਾਸ਼ਾਵਾਂ ਅੰਗਰੇਜ਼ੀ ਅਤੇ ਫ੍ਰੈਂਚ ’ਚ ਹਜ਼ਾਰਾਂ ਟਿੱਪਣੀਆਂ ਛੱਡੀਆਂ। ਟਿੱਪਣੀਆਂ ’ਚ ਦਾਅਵਾ ਕੀਤਾ ਗਿਆ ਕਿ ਕੈਨੇਡਾ ’ਚ ਚੀਨੀ ਕਮਿਊਨਿਸਟ ਪਾਰਟੀ ਦੇ ਇਕ ਅਲੋਚਕ ਨੇ ਵੱਖ-ਵੱਖ ਰਾਜਨੇਤਾਵਾਂ ’ਤੇ ਅਪਰਾਧਿਕ ਅਤੇ ਨੈਤਿਕ ਉਲੰਘਣਾ ਦਾ ਦੋਸ਼ ਲਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News