ਚੀਨ ਨੇ 14 ਸੈਟੇਲਾਈਟਾਂ ਨੂੰ ਸਫਲਤਾਪੂਰਵਕ ਆਰਬਿਟ ''ਚ ਕੀਤਾ ਲਾਂਚ

01/15/2023 5:54:56 PM

ਬੀਜਿੰਗ (ਵਾਰਤਾ): ਚੀਨ ਨੇ 'ਲੌਂਗ ਮਾਰਚ-2ਡੀ' ਕੈਰੀਅਰ ਰਾਕੇਟ ਤੋਂ 14 ਖੋਜ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਆਰਬਿਟ ਵਿਚ ਸਥਾਪਿਤ ਕੀਤਾ। ਚਾਈਨਾ ਏਰੋਸਪੇਸ ਸਾਇੰਸ ਐਂਡ ਟੈਕਨਾਲੋਜੀ ਕਾਰਪੋਰੇਸ਼ਨ (CASC) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਲਾਂਚਿੰਗ ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਦੇ ਤਾਇਯੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਬੀਜਿੰਗ ਸਮੇਂ ਅਨੁਸਾਰ ਸਵੇਰੇ 11:15 ਵਜੇ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ : 5 ਭਾਰਤੀਆਂ ਸਮੇਤ 72 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਕਰੈਸ਼, ਹੁਣ ਤੱਕ 68 ਲਾਸ਼ਾਂ ਬਰਾਮਦ

ਸੀਏਐਸਸੀ ਦੇ ਅਨੁਸਾਰ 14 ਉਪਗ੍ਰਹਿਆਂ ਵਿੱਚ 'ਕਿਲੂ-2' ਅਤੇ 'ਕਿਲੂ-3' ਸ਼ਾਮਲ ਹਨ, ਜੋ ਮੁੱਖ ਤੌਰ 'ਤੇ  ਧਰਤੀ ਦੇ ਰਿਮੋਟ ਸੈਂਸਿੰਗ ਲਈ ਵਰਤੇ ਜਾਣਗੇ ਤਾਂ ਜੋ ਵਾਤਾਵਰਣ ਨਿਗਰਾਨੀ ਅਤੇ ਐਮਰਜੈਂਸੀ ਪ੍ਰਬੰਧਨ ਦੇ ਨਾਲ-ਨਾਲ ਕੁਦਰਤੀ ਆਫ਼ਤਾਂ ਦੀ ਰੋਕਥਾਮ ਕੀਤੀ ਜਾ ਸਕੇ ਅਤੇ ਉਸ ਤੋਂ ਹੋਣ ਵਾਲੇ ਨੁਕਸਾਨ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਸਕੇ। ਚੀਨੀ ਮੀਡੀਆ ਨੇ ਦੱਸਿਆ ਕਿ ਇਹ ਮਿਸ਼ਨ ਚੀਨ ਦੇ ਲਾਂਗ ਮਾਰਚ ਰਾਕੇਟ ਲਈ 462ਵਾਂ ਮਿਸ਼ਨ ਸੀ।

ਪੜ੍ਹੋ ਇਹ ਅਹਿਮ ਖ਼ਬਰ-17 ਸਾਲ ਰਿਹਾ ਜੇਲ੍ਹ 'ਚ, ਰਿਹਾਅ ਹੋਣ 'ਤੇ ਮਿਲੇ 8 ਕਰੋੜ ਰੁਪਏ! ਜਾਣੋ ਪੂਰਾ ਮਾਮਲਾ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News