ਚੀਨ ਦਾ ਪੁਲਾੜ ਯਾਨ ਚੰਦਰਮਾ ਦੇ ਸੁਦੂਰ ਹਿੱਸੇ ਤੋਂ ਨਮੂਨੇ ਲੈ ਕੇ ਧਰਤੀ 'ਤੇ ਪਰਤਿਆ
Tuesday, Jun 25, 2024 - 12:56 PM (IST)
ਬੀਜਿੰਗ (ਏਜੰਸੀ)- ਚੀਨ ਦਾ ਚਾਂਗ'ਏ 6 ਪੁਲਾੜ ਯਾਨ ਪਹਿਲੀ ਵਾਰ ਚੰਦਰਮਾ ਦੇ ਸੁਦੂਰ ਖੇਤਰ ਤੋਂ ਚੱਟਾਨ ਅਤੇ ਮਿੱਟੀ ਦੇ ਨਮੂਨੇ ਇਕੱਠੇ ਕਰਨ ਤੋਂ ਬਾਅਦ ਮੰਗਲਵਾਰ ਨੂੰ ਧਰਤੀ 'ਤੇ ਵਾਪਸ ਆਇਆ। ਇਹ ਪੁਲਾੜ ਯਾਨ ਮੰਗਲਵਾਰ ਦੁਪਹਿਰ ਨੂੰ ਉੱਤਰੀ ਚੀਨ 'ਚ ਉਤਰਿਆ। ਚੀਨੀ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਧਰਤੀ 'ਤੇ ਲਿਆਂਦੇ ਗਏ ਨਮੂਨਿਆਂ 'ਚ 25 ਲੱਖ ਸਾਲ ਪੁਰਾਣੀ ਜਵਾਲਾਮੁਖੀ ਚੱਟਾਨ ਅਤੇ ਹੋਰ ਸਮੱਗਰੀ ਸ਼ਾਮਲ ਹੈ।
ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਨਾਲ ਚੰਦਰਮਾ ਦੇ ਦੋਵੇਂ ਛੋਰਾਂ 'ਤੇ ਭੂਗੋਲਿਕ ਅੰਤਰ ਬਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਇਹ ਪੁਲਾੜ ਯਾਨ 3 ਮਈ ਨੂੰ ਧਰਤੀ ਤੋਂ ਰਵਾਨਾ ਹੋਇਆ ਸੀ ਅਤੇ ਇਸ ਦੀ ਯਾਤਰਾ 53 ਦਿਨ ਦੀ ਰਹੀ। ਇਸ ਯਾਨ ਨੇ ਚੰਦਰਮਾ ਦੀ ਸਤਿਹ ਤੋਂ ਚੱਟਾਨਾਂ ਨੂੰ ਇਕੱਠਾ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e