ਚੀਨ : ਕੋਰੋਨਾ ਨਾਲ ਬੀਮਾਰ ਡਾਕਟਰ ਦੀ ਸਕਿਨ ਹੋ ਗਈ ਸੀ ਕਾਲੀ, ਹੁਣ ਮੌਤ

Tuesday, Jun 02, 2020 - 06:20 PM (IST)

ਚੀਨ : ਕੋਰੋਨਾ ਨਾਲ ਬੀਮਾਰ ਡਾਕਟਰ ਦੀ ਸਕਿਨ ਹੋ ਗਈ ਸੀ ਕਾਲੀ, ਹੁਣ ਮੌਤ

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਨਾਲ ਬੀਮਾਰ ਚੀਨ ਦੇ ਵੁਹਾਨ ਦੇ ਇਕ ਡਾਕਟਰ ਦੀ ਸਕਿਨ ਕਾਲੀ ਹੋ ਗਈ ਸੀ। ਹੁਣ ਉਹਨਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।ਹੂ ਵੀ ਫੇਂਗ ਜਨਵਰੀ ਵਿਚ ਹੀ ਕੋਰੋਨਾ ਦੇ ਰੋਗੀ ਹੋ ਗਏ ਸਨ। ਚੀਨੀ ਮੀਡੀਆ ਨੇ ਹੀ ਹੂ ਵੀਫੇਂਗ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਉਹਨਾਂ ਦੀ ਸਕਿਨ ਦੇ ਬਦਲੇ ਰੰਗ ਨੂੰ ਦਿਖਾਇਆ ਗਿਆ ਸੀ। ਇਸ ਦੇ ਬਾਅਦ ਵੀਫੇਂਗ ਦੇ ਮਾਮਲੇ ਨੇ ਦੁਨੀਆ ਭਰ ਦਾ ਧਿਆਨ ਖਿੱਚਿਆ। ਉੱਧੜ ਵੀਫੇਂਗ ਦੇ ਸਹਿਯੋਗੀ ਡਾਕਟਰ ਯੀ ਫਾਨ ਦੀ ਸਕਿਨ ਵੀ ਕਾਲੀ ਪੈ ਗਈ ਸੀ ਪਰ ਉਹ ਠੀਕ ਹੋ ਗਏ।

PunjabKesari

'ਦੀ ਪੇਪਰ' ਦੀ ਰਿਪੋਰਟ ਦੇ ਮੁਤਾਬਕ ਕਰੀਬ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਆਈ.ਸੀ.ਯੂ. ਵਿਚ ਇਲਾਜ ਅਧੀਨ ਰਹਿਣ ਦੇ ਬਾਅਦ ਵੀਫੇਂਗ ਦੀ ਮੌਤ ਹੋ ਗਈ। ਕੋਰੋਨਾਵਾਇਰਸ ਨਾਲ ਬੀਮਾਰ ਹੋਣ ਦੇ ਬਾਅਦ ਉਹਨਾਂ ਦੇ ਸਰੀਰ ਵਿਚ ਹੋਰ ਮੁਸ਼ਕਲਾਂ ਵੀ ਵੱਧ ਗਈਆਂ ਸਨ। ਇਸ ਤੋਂ ਪਹਿਲਾਂ ਵੁਹਾਨ ਸੈਂਟਰਲ ਹਸਪਤਾਲ ਦੇ ਇਕ ਬੁਲਾਰੇ ਨੇ ਕਿਹਾ ਸੀ ਕਿ ਐਂਟੀਬਾਇਓਟਿਕਸ ਦੀ ਵਧੇਰੇ ਵਰਤੋਂ ਕਾਰਨ ਉਹਨਾਂ ਦੀ ਸਕਿਨ ਕਾਲੀ ਪੈ ਗਈ। ਵੀਫੇਂਗ ਚੀਨ ਦੇ ਵ੍ਹੀਸਲ ਬਲੋਅਰ ਡਾਕਟਰ ਲੀ ਵੇਨਲਿਆਂਗ ਦੇ ਨਾਲ ਕੰਮ ਕਰਦੇ ਸਨ। 

ਪੜ੍ਹੋ ਇਹ ਅਹਿਮ ਖਬਰ- ਹਿੰਸਾ ਦੌਰਾਨ ਜੌਰਜ ਦੇ ਭਰਾ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਭਾਵੁਕ ਅਪੀਲ (ਵੀਡੀਓ)

ਇੱਥੇ ਦੱਸ ਦਈਏ ਕਿ ਲੀ ਵੇਨਲਿਆਂਗ ਨੇ ਹੀ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਫੈਲਣ ਨੂੰ ਲੈਕੇ ਹੋਰ ਡਾਕਟਰਾਂ ਨੂੰ ਚਿਤਾਵਨੀ ਦਿੱਤੀ ਸੀ ਪਰ ਉਸ ਸਮੇਂ ਤੱਕ ਚੀਨ ਦੀ ਪੁਲਸ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਅਤੇ ਚੁੱਪ ਕਰ ਦਿੱਤਾ ਸੀ। ਲੀ ਅਤੇ ਹੂ ਦੋਵੇਂ ਹੀ ਵੁਹਾਨ ਸੈਂਟਰਸ ਹਸਪਤਾਲ ਵਿਚ ਕੰਮ ਕਰਦੇ ਸਨ। ਬਾਅਦ ਵਿਚ ਲੀ ਖੁਦ ਵੀ ਕੋਰੋਨਾ ਰੋਗੀ ਹੋ ਗਏ ਸਨ ਅਤੇ ਉਹਨਾਂ ਦੀ ਵੀ ਮੌਤ ਹੋ ਗਈ ਸੀ। ਲੀ ਵੇਨਲਿਆਂਗ ਮਾਮਲੇ ਦੇ ਕਾਰਨ ਚੀਨ 'ਤੇ ਕੋਰੋਨਾ ਨਾਲ ਜੁੜੀ ਸੱਚਾਈ ਲੁਕਾਉਣ ਦੇ ਦੋਸ਼ ਲੱਗੇ ਸਨ।


author

Vandana

Content Editor

Related News