ਕੋਰੋਨਾ ਤੋਂ ਪ੍ਰੇਸ਼ਾਨ ਭਾਰਤ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਹਾਂ : ਚੀਨ

Thursday, Apr 22, 2021 - 10:45 PM (IST)

ਬੀਜਿੰਗ-ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਅਜਿਹੇ 'ਚ ਭਾਰਤ ਦੇ ਗੁਆਂਢੀ ਦੇਸ਼ ਚੀਨ ਨੇ ਭਾਰਤ ਵੱਲੋਂ ਮਦਦ ਦਾ ਹੱਥ ਵਧਾਇਆ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਨੂੰ ਕੋਰੋਨਾ ਦੇ ਇਸ ਕਹਿਰ 'ਚ ਸਹਾਇਤਾ ਅਤੇ ਮੈਡੀਕਲ ਸਪਲਾਈ ਦੇਣ ਲਈ ਤਿਆਰ ਹੈ।
ਭਾਰਤ 'ਚ ਮਹਾਮਾਰੀ ਦੀ ਸਥਿਤੀ 'ਤੇ ਵੀਰਵਾਰ ਨੂੰ ਚੀਨੀ ਸੂਬੇ ਮੀਡੀਆ ਦੇ ਇਕ ਸਵਾਲ ਦੇ ਜਵਾਬ 'ਚ ਚੀਨੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਬੀਜਿੰਗ ਭਾਰਤ ਹੀ ਹਰ ਮਦਦ ਕਰਨ ਲਈ ਤਿਆਰ ਹੈ। ਕੋਵਿਡ-19 ਮਹਾਮਾਰੀ ਸਾਰੀ ਮਨੁੱਖੀ ਜਾਤੀ ਦਾ ਸਾਮਾਨ ਦੁਸ਼ਮਣ ਹੈ। ਅੰਤਰਰਾਸ਼ਟਰੀ ਸਮੂਹ ਨੂੰ ਮਹਾਮਾਰੀ ਨਾਲ ਲੜਨ ਲਈ ਇਕਜੁਟ ਹੋਣ ਦੀ ਲੋੜ ਹੈ।

ਇਹ ਵੀ ਪੜ੍ਹੋ-...ਜਦੋਂ ਸੜਕ 'ਤੇ ਚੱਲਦੇ ਅਚਾਨਕ ਵਿਅਕਤੀ ਦੇ ਬੈਗ 'ਚ ਹੋਇਆ ਧਮਾਕਾ (ਵੀਡੀਓ)

ਚੀਨ ਨੇ ਕਿਹਾ ਕਿ ਅਸੀਂ ਭਾਰਤ ਨੂੰ ਲੋੜੀਂਦੀ ਸਹਾਇਆ ਦੇਵਾਂਗੇ
ਚੀਨੀ ਪੱਖ ਨੇ ਕਿਹਾ ਕਿ ਭਾਰਤ 'ਚ ਮਹਾਮਾਰੀ ਦੀ ਸਥਿਤੀ ਗੰਭੀਰ ਹੈ ਅਤੇ ਮਹਾਮਾਰੀ ਦੀ ਰੋਕਥਾਮ ਅਤੇ ਮੈਡੀਕਲ ਸਪਲਾਈ ਦੀ ਅਸਥਾਈ ਕਮੀ ਹੈ। ਅਸੀਂ ਭਾਰਤ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ ਤਾਂ ਕਿ ਉਹ ਮਹਾਮਾਰੀ ਨੂੰ ਕੰਟਰੋਲ ਕਰ ਸਕੇ। ਹਾਲਾਂਕਿ ਇਹ ਤੁਰੰਤ ਪਤਾ ਨਹੀਂ ਲਾਇਆ ਜਾ ਸਕਦਾ ਹੈ ਕਿ ਬੀਜਿੰਗ ਨੇ ਆਧਿਕਾਰਿਤ ਤੌਰ 'ਤੇ ਨਵੀਂ ਦਿੱਲੀ ਨੂੰ ਮਦਦ ਦਾ ਪ੍ਰਸਤਾਵ ਵਧਾਇਆ ਹੈ ਜਾਂ ਨਹੀਂ।

ਇਹ ਵੀ ਪੜ੍ਹੋ-ਅਮੀਰਾਤ ਏਅਰਲਾਈਨ ਨੇ ਦੁਬਈ ਤੇ ਭਾਰਤ ਦਰਮਿਆਨ ਆਪਣੀਆਂ ਉਡਾਣਾਂ ਨੂੰ 10 ਦਿਨਾਂ ਲਈ ਕੀਤਾ ਮੁਅੱਤਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News