ਖੁਫੀਆ ਕੈਮਰੇ ’ਚ ਕੈਦ ਚੀਨ ਦੇ ਅੱਤਿਆਚਾਰ, 20 ਲੱਖ ਉਇਗਰ ਨਜ਼ਰਬੰਦੀ ਕੈਂਪਾਂ 'ਚ ਹਨ ਬੰਦ

Monday, Nov 22, 2021 - 11:05 AM (IST)

ਖੁਫੀਆ ਕੈਮਰੇ ’ਚ ਕੈਦ ਚੀਨ ਦੇ ਅੱਤਿਆਚਾਰ, 20 ਲੱਖ ਉਇਗਰ ਨਜ਼ਰਬੰਦੀ ਕੈਂਪਾਂ 'ਚ ਹਨ ਬੰਦ

ਬੀਜਿੰਗ (ਏਜੰਸੀ)– ਚੀਨ ਵਿਚ ਇਕ ਕਾਰਕੁਨ ਨੇ ਗੁਪਤ ਰੂਪ ਵਿਚ ਨਜ਼ਰਬੰਦੀ ਕੈਂਪਾਂ ਦਾ ਪਰਦਾਫਾਸ਼ ਕੀਤਾ ਹੈ। ਗੁਆਨ ਚੀਨ ਦੇ ਉਰੂਮਕੀ ਸ਼ਹਿਰ ਵਿਚ ਸੈਲਾਨੀ ਦੇ ਰੂਪ ਵਿੱਚ ਪਹੁੰਚੇ ਸਨ। ਹਾਲਾਂਕਿ ਸੈਲਾਨੀ ਇਥੇ ਅਕਸਰ ਨਹੀਂ ਆਉਂਦੇ, ਇਸ ਲਈ ਉਹ ਡਰਿਆ ਹੋਇਆ ਸੀ। ਉਸ ਦੇ ਬੈਗ ’ਤੇ ਇਕ ਖੁਫੀਆ ਕੈਮਰਾ ਲਗਾਇਆ ਗਿਆ ਸੀ, ਜਿਸ ਰਾਹੀਂ ਉਹ ਗੁਪਤ ਰੂਪ ਵਿਚ ਕਮਿਊਨਿਸਟ ਸਰਕਾਰ ਦੇ ਨਜ਼ਰਬੰਦੀ ਕੈਂਪਾਂ ਦੀ ਰਿਕਾਡਿੰਗ ਕਰਦਾ ਸੀ। ਆਪਣੇ ਮਿਸ਼ਨ ਦੌਰਾਨ ਦਲੇਰ ਕਾਰਕੁਨ ਨੇ ਮੁੜ-ਸਿੱਖਿਆ ਕੈਂਪਾਂ, ਨਜ਼ਰਬੰਦੀ ਕੇਂਦਰਾਂ ਅਤੇ ਜੇਲ੍ਹਾਂ ਦੇ ਵਿਸ਼ਵ ਦੇ ਸਭ ਤੋਂ ਬੇਰਹਿਮ ਨੈੱਟਵਰਕ ਦਾ ਪਰਦਾਫਾਸ਼ ਕੀਤਾ। 

ਰਿਪੋਰਟ ਮੁਤਾਬਕ ਇਹ ਕੈਂਪ ਸ਼ਿਨਜਿਆਂਗ ਸੂਬੇ ’ਚ ਸਥਿਤ ਹਨ, ਜਿਥੇ ਚੀਨ ਵੱਲੋਂ ਮੁਸਲਿਮ ਘੱਟ-ਗਿਣਤੀ ਖਾਸ ਕਰਕੇ ਉਇਗਰਾਂ ’ਤੇ ਜੁਲਮ ਕੀਤਾ ਜਾ ਰਿਹਾ ਹੈ। ਚੀਨੀ ਕਾਰਕੁਨ ਨੂੰ ਪਤਾ ਸੀ ਕਿ ਜੇਕਰ ਉਹ ਪੁਲਸ ਦੇ ਹੱਥੋਂ ਫੜਿਆ ਗਿਆ ਤਾਂ ਉਸ ਨੂੰ ਸਰਕਾਰੀ ਜ਼ੁਲਮਾਂ ਦਾ ਪਰਦਾਫਾਸ਼ ਕਰਨ ਲਈ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਚੀਨ ਨੇ ਅਜਿਹੇ ਕੈਂਪਾਂ ਵਿਚ ਲਗਭਗ 20 ਲੱਖ ਲੋਕਾਂ ਨੂੰ ਘਰਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਗੁਆਨ ਕੈਂਪ ਬਾਰੇ ਜਾਣਕਾਰੀ ਇਕੱਠੀ ਕਰਨ ਲਈ 2 ਸਾਲਾਂ ਤੱਕ ਇਲਾਕੇ ਵਿਚ ਘੁੰਮਿਆ।

ਪੜ੍ਹੋ ਇਹ ਅਹਿਮ ਖ਼ਬਰ- ਲੀਬੀਆ ਤੋਂ ਕੈਨੇਡਾ 'ਚ ਵਸਾਏ ਗਏ  71 ਸ਼ਰਨਾਰਥੀ

8 ਸ਼ਹਿਰਾਂ ਵਿਚ 18 ਕੈਂਪ ਲੱਭੇ
ਉਨ੍ਹਾਂ ਨੂੰ ਪਤਾ ਲੱਗਾ ਕਿ ਸਕੂਲਾਂ ਵਿਚ ਉਇਗਰ ਭਾਸ਼ਾ ’ਤੇ ਪਾਬੰਦੀ ਹੈ। ਜਦੋਂ ਉਸ ਨੂੰ ਪਤਾ ਲੱਗਾ ਕਿ ਵਿਦੇਸ਼ੀ ਪੱਤਰਕਾਰਾਂ ਨੂੰ ਇਥੇ ਜਾਂਚ ਕਰਨ ਤੋਂ ਰੋਕਿਆ ਗਿਆ ਹੈ, ਤਾਂ ਗੁਆਨ ਨੇ ਇਸ ਦਾ ਖੁਲਾਸਾ ਕਰਨ ਦਾ ਫ਼ੈਸਲਾ ਕੀਤਾ। ਉਸ ਨੇ 8 ਸ਼ਹਿਰਾਂ ਦੀ ਯਾਤਰਾ ਕੀਤੀ ਅਤੇ ਲਗਭਗ 18 ਕੈਂਪਾਂ ਦਾ ਪਤਾ ਲਗਾਇਆ। ਇਨ੍ਹਾਂ ਵਿੱਚ ਇੱਕ ਵਿਸ਼ਾਲ ਕੈਂਪ ਵੀ ਸ਼ਾਮਲ ਸੀ ਜੋ 1000 ਗਜ਼ ਵਿੱਚ ਫੈਲਿਆ ਹੋਇਆ ਸੀ। ਇਨ੍ਹਾਂ ਵਿਚੋਂ ਬਹੁਤ ਸਾਰੇ ਕੈਂਪਾਂ ਨੂੰ ਨਕਸ਼ਿਆਂ ’ਤੇ ਨਿਸ਼ਾਨਬੱਧ ਨਹੀਂ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਕੰਡਿਆਲੀ ਤਾਰਾਂ, ਗਾਰਡ ਟਾਵਰਾਂ, ਪੁਲਸ ਚੌਕੀਆਂ, ਫ਼ੌਜ ਦੀਆਂ ਬੈਰਕਾਂ, ਫ਼ੌਜ ਦੀਆਂ ਗੱਡੀਆਂ ਅਤੇ ਜੇਲ ਦੀਆਂ ਕੰਧਾਂ ਦੇ ਅੰਦਰ ਰਿਕਾਰਡ ਮਾਰਕਿੰਗ ਕੀਤੀ ਸੀ। ਉਸ ਨੇ ਯੂ-ਟਿਊਬ ’ਤੇ ਆਪਣੇ ਮਿਸ਼ਨ ਦੀ ਵੀਡੀਓ ਜਾਰੀ ਕੀਤੀ ਹੈ, ਜੋ ਸਿਰਫ 19 ਮਿੰਟਾਂ ’ਚ ਚੀਨ ਦੇ ਸਭ ਤੋਂ ਵੱਡੇ ਝੂਠ ਦਾ ਪਰਦਾਫਾਸ਼ ਕਰਦਾ ਹੈ। ਗੁਆਨ ਨੇ ਕੈਂਪਾਂ ਦਾ ਪਤਾ ਲਗਾਉਣ ਲਈ ਇਕ ਰਿਪੋਰਟ ਵਿਚ ਵਰਤੀਆਂ ਗਈਆਂ ਸੈਟੇਲਾਈਟ ਤਸਵੀਰਾਂ ਦੀ ਮਦਦ ਲਈ।


author

Vandana

Content Editor

Related News