ਚੀਨ ਵਲੋਂ ਸੜਕ ਨਿਰਮਾਣ ਕਰਨਾ ਸਮਝੌਤੇ ਦਾ 'ਸਿੱਧਾ ਉਲੰਘਣ': ਭੂਟਾਨ

06/30/2017 11:10:28 AM

ਭੂਟਾਨ — ਭੂਟਾਨ ਨੇ ਵੀਰਵਾਰ ਨੂੰ ਚੀਨ 'ਤੇ ਆਪਣੇ ਸਰਹੱਦੀ ਖੇਤਰ 'ਚ ਸੜਕ ਦਾ ਨਿਰਮਾਣ ਕਰ ਕੇ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦਾ ਸਿੱਧਾ ਉਲੰਘਣ ਕਰਨ ਦਾ ਦੋਸ਼ ਲਗਾਇਆ। ਇਕ ਸਖਤ ਬਿਆਨ 'ਚ ਭੂਟਾਨ ਨੇ ਚੀਨ ਨੂੰ ਜੋਂਪੇਲਰੀ ਸਥਿਤ ਭੂਟਾਨੀ ਸੈਨਾ ਦੇ ਕੈਂਪ ਵੱਲ ਡੋਕਲਾਮ ਇਲਾਕੇ 'ਚ ਡੋਕੋਲਾ ਨੂੰ ਵਾਹਨਾਂ ਦੀ ਆਵਾਜਾਈ ਦੇ ਯੌਗ ਸੜਕ ਦਾ ਨਿਰਮਾਣ ਰੋਕਣ ਨੂੰ ਵੀ ਕਿਹਾ।
ਭੂਟਾਨ ਦਾ ਕਹਿਣਾ ਹੈ ਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਸੀਮਾ ਤੈਅ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਭੂਟਾਨ ਦੀ ਟਿੱਪਣੀ ਸਿੱਕਮ ਸੈਕਟਰ ਦੇ ਡੋਂਗਲਾਂਗ ਇਲਾਕੇ 'ਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਜਾਰੀ ਤਨਾਤਨੀ ਦੇ ਵਿਚਾਲੇ ਆਈ ਹੈ। ਭੂਟਾਨ ਨੇ ਕਿਹਾ ਕਿ ਉਸ ਨੇ ਸੜਕ ਨਿਰਮਾਣ ਨੂੰ ਲੈ ਕੇ ਚੀਨ ਨੂੰ ਪੱਤਰ ਵੀ ਜਾਰੀ ਕੀਤਾ ਹੈ ਅਤੇ ਚੀਨ ਨੂੰ ਤੁਰੰਤ ਨਿਰਮਾਣ ਕੰਮ ਰੋਕ ਕੇ ਸਥਿਤੀ ਬਹਾਲ ਕਰਨ ਨੂੰ ਕਿਹਾ।


Related News