ਹਿਮਾਚਲ ''ਚ ਧੂਮਧਾਮ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ ਜਨਮ ਦਿਨ
Sunday, Jul 07, 2024 - 01:07 PM (IST)
ਸ਼ਿਮਲਾ (ਵਾਰਤਾ)- ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਦਾ 89ਵਾਂ ਜਨਮਦਿਨ ਹਿਮਾਚਲ ਪ੍ਰਦੇਸ਼ 'ਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਤਿੱਬਤੀ ਸਕੂਲ 'ਚ ਉਨ੍ਹਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਸੰਸਕ੍ਰਿਤੀ ਪ੍ਰੋਗਰਾਮ ਆਯੋਜਿਤ ਕੀਤੇ ਗਏ। ਹਿਮਾਚਲ ਸਰਕਾਰ 'ਚ ਐਡੀਸ਼ਨਲ ਮੁੱਖ ਸਕੱਤਰ ਓਂਕਾਰ ਸ਼ਰਮਾ ਦੇ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਦਲਾਈ ਲਾਮਾ ਇਲਾਜ ਲਈ ਵਿਦੇਸ਼ ਗਏ ਹਨ। ਅਜਿਹੇ 'ਚ ਉਨ੍ਹਾਂ ਦੇ ਜਨਮ ਦਿਨ 'ਤੇ ਦੇਸ਼-ਵਿਦੇਸ਼ 'ਚ ਰਹਿਣ ਵਾਲੇ ਲੱਖਾਂ ਪੈਰੋਕਾਰਾਂ ਨੇ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ।
ਐਡੀਸ਼ਨਲ ਮੁੱਖ ਸਕੱਤਰ ਓਂਕਾਰ ਸ਼ਰਮਾ ਨੇ ਸਾਰੇ ਤਿੱਬਤੀ ਭਾਈਚਾਰੇ ਦੇ ਲੋਕਾਂ ਨੂੰ ਦਲਾਈ ਲਾਮਾ ਦੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦਲਾਈ ਲਾਮਾ ਤਿੱਬਤੀਆਂ ਦੇ ਧਾਰਮਿਕ ਗੁਰੂ ਨਹੀਂ ਸਗੋਂ ਉਨ੍ਹਾਂ ਨੂੰ ਵਿਸ਼ਵ ਭਰ 'ਚ ਕਈ ਲੋਕ ਮੰਨਦੇ ਹਨ। ਦਲਾਈ ਲਾਮਾ ਨੇ ਵਿਸ਼ਵ ਭਰ 'ਚ ਸ਼ਾਂਤੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਇਹ ਹਿਮਾਚਲ ਦੀ ਖੁਸ਼ਕਿਸਮਤੀ ਹੈ ਕਿ ਦਲਾਈ ਲਾਮਾ ਹਿਮਾਚਲ 'ਚ ਹਨ, ਉਨ੍ਹਾਂ ਦੀ ਵਜ੍ਹਾ ਨਾਲ ਇੱਥੇ ਦੇਸ਼ ਵਿਦੇਸ਼ ਤੋਂ ਪੈਰੋਕਾਰ ਆਉਂਦੇ ਰਹਿੰਦੇ ਹਨ।