ਅੰਬਾਨੀ ਲਿਆਉਣਗੇ ਦੇਸ਼ ਦਾ ਸਭ ਤੋਂ ਵੱਡਾ IPO, ਜੀਓ ਨਾਲ ਟੁੱਟੇਗਾ LIC ਦਾ ਰਿਕਾਰਡ

Sunday, Jul 07, 2024 - 12:09 PM (IST)

ਨਵੀਂ ਦਿੱਲੀ (ਇੰਟ.) - ਘਰੇਲੂ ਸ਼ੇਅਰ ਬਾਜ਼ਾਰ ’ਚ ਆਈ. ਪੀ. ਓ. ’ਤੇ ਮਚਿਆ ਘਮਾਸਾਨ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ ਹੋਣ ਵਾਲਾ ਹੈ। ਅਗਲੇ ਕੁਝ ਮਹੀਨਿਆਂ ’ਚ ਸ਼ੇਅਰ ਬਾਜ਼ਾਰ ’ਚ ਕਈ ਭਾਰੀ-ਭਰਕਮ ਆਈ. ਪੀ. ਓ. ਦੇਖਣ ਨੂੰ ਮਿਲ ਸਕਦੇ ਹਨ ਅਤੇ ਐੱਲ. ਆਈ. ਸੀ. ਦਾ ਸਭ ਤੋਂ ਵੱਡੇ ਆਈ. ਪੀ. ਓ. ਦਾ ਰਿਕਾਰਡ ਮੀਲਾਂ ਪਿੱਛੇ ਰਹਿ ਸਕਦਾ ਹੈ।

ਹੁਣ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਵੀ ਰੇਸ ਵਿਚ ਉਤਰਣ ਦੀ ਤਿਆਰੀ ਕਰ ਰਹੇ ਹਨ। ਇਕ ਰਿਪੋਰਟ ਅਨੁਸਾਰ ਮੁਕੇਸ਼ ਅੰਬਾਨੀ ਦੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਇੰਫੋਕਾਮ ਆਈ. ਪੀ. ਓ. ਲਿਆਉਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ’ਚ ਆਈ. ਪੀ. ਓ. ਦੇ ਸਾਈਜ਼ ਨੂੰ ਲੈ ਕੇ ਵੀ ਇਸ਼ਾਰਾ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਹ 55,000 ਕਰੋੜ ਰੁਪਏ ਤੋਂ ਵੀ ਵੱਡਾ ਹੋ ਸਕਦਾ ਹੈ।

ਇੰਨਾ ਵੱਡਾ ਹੋ ਸਕਦਾ ਹੈ ਜਿਓ ਦਾ ਆਈ. ਪੀ. ਓ.

ਰਿਲਾਇੰਸ ਜਿਓ ਦੇ ਪ੍ਰਸਤਾਵਿਤ ਆਈ. ਪੀ. ਓ. ਦੀ ਗੱਲ ਕਰੀਏ ਤਾਂ ਐਨਾਲਿਸਟ ਮੰਨ ਰਹੇ ਹਨ ਕਿ ਇਸ ਬਾਰੇ ਰਿਲਾਇੰਸ ਇੰਡਸਟ੍ਰੀਜ਼ ਦੀ ਸਾਲਾਨਾ ਆਮ ਬੈਠਕ ’ਚ ਸਥਿਤੀ ਸਾਫ ਹੋ ਸਕਦੀ ਹੈ। ਰਿਲਾਇੰਸ ਇੰਡਸਟ੍ਰੀਜ਼ ਦੀ ਏ. ਜੀ. ਐੱਮ. ਇਸ ਸਾਲ ਅਗਸਤ ’ਚ ਹੋਣ ਵਾਲੀ ਹੈ।

ਜੇਫਰੀਜ਼ ਦੇ ਅਨੁਸਾਰ ਟੈਰਿਫ ਹਾਈਕ ਅਤੇ 5-ਜੀ ਮੋਨੇਟਾਈਜ਼ੇਸ਼ਨ ਤੋਂ ਬਾਅਦ ਜਿਓ ਦਾ ਮੁਲਾਂਕਣ ਵਧ ਕੇ 11.11 ਲੱਖ ਕਰੋੜ ਰੁਪਏ ਹੋ ਗਿਆ ਹੈ। ਜੇ ਕੰਪਨੀ ਘੱਟ ਤੋਂ ਘੱਟ 5 ਫੀਸਦੀ ਹਿੱਸਾ ਵੀ ਆਈ. ਪੀ. ਓ. ’ਚ ਵੇਚਦੀ ਹੈ ਤਾਂ ਉਸ ਦਾ ਸਾਈਜ਼ 55,500 ਕਰੋੜ ਰੁਪਏ ਹੋ ਸਕਦਾ ਹੈ।

ਪੇਟੀਐੱਮ ਦਾ ਰਿਕਾਰਡ ਤੋੜ ਕੇ ਐੱਲ. ਆਈ. ਸੀ. ਬਣੀ ਨੰਬਰ-1

ਅਜੇ ਦੇਸ਼ ਦੀ ਸਭ ਤੋਂ ਵੱਡੇ ਆਈ. ਪੀ. ਓ. ਦਾ ਰਿਕਾਰਡ ਐੱਲ. ਆਈ. ਸੀ. ਦੇ ਨਾਂ ਹੈ। ਸਰਕਾਰੀ ਬੀਮਾ ਕੰਪਨੀ ਐੱਲ. ਆਈ. ਸੀ. ਮਈ 2022 ’ਚ ਆਈ. ਪੀ. ਓ. ਲੈ ਕੇ ਆਈ ਸੀ, ਜਿਸ ਦਾ ਸਾਈਜ਼ ਲੱਗਭਗ 21,000 ਕਰੋੜ ਰੁਪਏ ਸੀ। ਐੱਲ. ਆਈ. ਸੀ. ਨੇ ਭਾਰਤ ਦੇ ਸਭ ਤੋਂ ਵੱਡੇ ਆਈ. ਪੀ. ਓ. ਦੇ ਮਾਮਲੇ ’ਚ ਪੇਟੀਐੱਮ ਦੀ ਪੇਰੈਂਟ ਕੰਪਨੀ ਵਨ97 ਕਮਿਊਨੀਕੇਸ਼ਨਜ਼ ਦਾ ਰਿਕਾਰਡ ਤੋੜਿਆ ਸੀ, ਜੋ ਨਵੰਬਰ 2021 ’ਚ 18,300 ਕਰੋੜ ਰੁਪਏ ਦਾ ਆਈ. ਪੀ. ਓ. ਲਿਆਈ ਸੀ।

ਹੁੰਡਈ ਇੰਡੀਆ ਲਿਆ ਰਹੀ ਐੱਲ. ਆਈ. ਸੀ. ਨਾਲੋਂ ਵੱਡਾ ਆਈ. ਪੀ. ਓ.

ਹੁਣ ਜੋ ਸਾਲ ਦੇ ਵਕਫੇ ਤੋਂ ਬਾਅਦ ਐੱਲ. ਆਈ. ਸੀ. ਦਾ ਸਭ ਤੋਂ ਵੱਡਾ ਆਈ. ਪੀ. ਓ. ਦਾ ਰਿਕਾਰਡ ਖਤਰੇ ’ਚ ਹੈ। ਉਹ ਰਿਕਾਰਡ ਰਿਲਾਇੰਸ ਜਿਓ ਦਾ ਆਈ. ਪੀ. ਓ. ਆਉਣ ਤੋਂ ਪਹਿਲਾਂ ਹੀ ਟੁੱਟ ਸਕਦਾ ਹੈ।

ਦੱਖਣੀ ਕੋਰੀਆ ਦੀ ਵਾਹਨ ਕੰਪਨੀ ਹੁੰਡਈ ਵੀ ਆਪਣੀ ਲੋਕਲ ਸਬਸਿਡਰੀ ਹੁੰਡਈ ਇੰਡੀਆ ਦਾ ਆਈ. ਪੀ. ਓ. ਲਿਆਉਣ ਦੀ ਤਿਆਰੀ ਕਰ ਰਹੀ ਹੈ। ਹੁੰਡਈ ਇੰਡੀਆ ਨੇ ਆਈ. ਪੀ. ਓ. ਲਈ ਸੇਬੀ ਕੋਲ ਡ੍ਰਾਫਟ ਫਾਈਲ ਕਰ ਦਿੱਤਾ ਹੈ। ਡ੍ਰਾਫਟ ਅਨੁਸਾਰ ਹੁੰਡਈ ਇੰਡੀਆ ਦਾ ਆਈ. ਪੀ. ਓ. 25 ਹਜ਼ਾਰ ਕਰੋੜ ਰੁਪਏ ਤੱਕ ਦਾ ਹੋ ਸਕਦਾ ਹੈ।


Harinder Kaur

Content Editor

Related News