ਭਾਜਪਾ ਲਈ ਵਕਾਰ ਦਾ ਸਵਾਲ ਬਣੀ ਜਲੰਧਰ ਜ਼ਿਮਨੀ ਚੋਣ, ਜਾਣੋ ਕੌਣ ਹਨ ਉਮੀਦਵਾਰ ਸ਼ੀਤਲ ਅੰਗੂਰਾਲ

Sunday, Jul 07, 2024 - 06:25 PM (IST)

ਭਾਜਪਾ ਲਈ ਵਕਾਰ ਦਾ ਸਵਾਲ ਬਣੀ ਜਲੰਧਰ ਜ਼ਿਮਨੀ ਚੋਣ, ਜਾਣੋ ਕੌਣ ਹਨ ਉਮੀਦਵਾਰ ਸ਼ੀਤਲ ਅੰਗੂਰਾਲ

ਜਲੰਧਰ- ਸ਼ੀਤਲ ਅੰਗੂਰਾਲ ਇੱਕ ਭਾਰਤੀ ਸਿਆਸਤਦਾਨ ਹੈ ਜੋ ਪੰਜਾਬ ਵਿਧਾਨ ਸਭਾ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਰਹੇ ਹਨ।  ਸ਼ੀਤਲ ਅੰਗੂਰਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 27 ਮਾਰਚ 2024 'ਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਾਜਪਾ ਦੇ ਸਾਬਕਾ ਉਪ-ਪ੍ਰਧਾਨ ਮਹਿੰਦਰ ਭਗਤ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਉਮੀਦਵਾਰ ਬਣਾਉਣ ਦੇ ਐਲਾਨ ਤੋਂ ਤੁਰੰਤ ਬਾਅਦ, ਭਾਰਤੀ ਜਨਤਾ ਪਾਰਟੀ ਨੇ 'ਆਪ' ਦੀ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਨੂੰ 10 ਜੁਲਾਈ ਨੂੰ ਹੋਣ ਵਾਲੀ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ।

ਸ਼ੀਤਲ ਅੰਗੂਰਾਲ ਨੇ ਭਾਜਪਾ ਪਾਰਟੀ ਤੋਂ ਕੀਤਾ ਸੀ ਸਿਆਸੀ ਸਫ਼ਰ ਸ਼ੁਰੂ

ਸ਼ੀਤਲ ਅੰਗੂਰਾਲ ਨੇ 'ਆਪ' ਵਿਚ ਸ਼ਾਮਲ ਹੋਣ ਤੋਂ ਪਹਿਲਾਂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਫ਼ਲਤਾਪੂਰਵਕ ਚੋਣ ਲੜਨ ਤੋਂ ਪਹਿਲਾਂ ਭਾਜਪਾ ਨਾਲ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ। ਅੰਗੂਰਾਲ ਨੇ 'ਆਪ' ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨਾਲ ਭਾਜਪਾ ਵਿੱਚ ਵਾਪਸੀ ਕੀਤੀ, ਜਦੋਂ ਕਿ  ਰਿੰਕੂ ਲੋਕ ਸਭ ਚੋਣਾਂ 4 ਜੂਨ ਨੂੰ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਰਿਕਾਰਡ 1.75 ਲੱਖ ਵੋਟਾਂ ਨਾਲ ਹਾਰ ਗਏ ਸਨ।

ਇਹ ਵੀ ਪੜ੍ਹੋ- SGPC ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਨਿੰਦਾ ਮਤਾ ਪਾਸ, ਕਿਹਾ- ਦਰਜ ਹੋਵੇ ਮਾਮਲਾ

ਦੱਸ ਦਈਏ ਕਿ ਅੰਗੂਰਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ 27 ਮਾਰਚ ਨੂੰ ਭਾਜਪਾ ਪਾਰਟੀ 'ਚ ਸ਼ਾਮਲ ਹੋਣ ਲਈ ਸੂਬੇ ਦੀ ਸੱਤਾਧਾਰੀ 'ਆਪ' ਨਾਲੋਂ ਨਾਤਾ ਤੋੜ ਲਿਆ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਖਰਕਾਰ 30 ਮਈ ਨੂੰ ਅੰਗੁਰਲ ਦਾ ਅਸਤੀਫ਼ਾ ਸਵੀਕਾਰ ਕਰਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਅਸਤੀਫ਼ਾ ਦੇਣ ਮਗਰੋਂ ਅੰਗੂਰਾਲ ਨੇ 30 ਮਈ ਨੂੰ ਸਪੀਕਰ ਨੂੰ ਪੱਤਰ ਲਿਖ ਕੇ ਅਸਤੀਫਾ ਵਾਪਸ ਲੈਣ ਦੀ ਇਜਾਜ਼ਤ ਲਈ ਕਿਹਾ ਪਰ ਸੰਧਵਾਂ ਨੇ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ।

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਕ ਦਿਨ ਪਹਿਲਾਂ 3 ਜੂਨ ਨੂੰ ਸਪੀਕਰ ਦੇ ਦਫਤਰ ਨੇ ਅੰਗੂਰਾਲ ਨੂੰ ਸੂਚਿਤ ਕੀਤਾ ਕਿ ਦਲ-ਬਦਲ ਵਿਰੋਧੀ ਕਾਨੂੰਨ ਦੇ ਤਹਿਤ 30 ਮਈ ਨੂੰ ਦਿੱਤਾ ਜਾਣ ਵਾਲਾ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਅੰਗੂਰਾਲ ਵਿਰੁੱਧ ਕਾਰਵਾਈ ਸੰਵਿਧਾਨ ਦੀ ਦਸਵੀਂ ਅਨੁਸੂਚੀ ਅਨੁਸਾਰ ਲਿਆ ਗਿਆ ਸੀ ਜਿਸ ਨੂੰ ਦਲ-ਬਦਲ ਵਿਰੋਧੀ ਐਕਟ ਵੀ ਕਿਹਾ ਜਾਂਦਾ ਹੈ । ਕਾਨੂੰਨ ਮੁਤਾਬਕ ਜੇਕਰ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਸਦਨ ਦਾ ਮੈਂਬਰ ਆਪਣੀ ਮਰਜ਼ੀ ਨਾਲ ਆਪਣੀ ਪਾਰਟੀ ਦੀ ਮੈਂਬਰਸ਼ਿਪ ਛੱਡ ਦਿੰਦਾ ਹੈ ਤਾਂ ਉਸ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।

ਪੱਛਮੀ ਹਲਕੇ ਨਾਲ ਸਬੰਧਤ ਹਨ ਸ਼ੀਤਲ ਅੰਗੂਰਾਲ

ਰਿੰਕੂ ਅਤੇ ਅੰਗੂਰਾਲ ਜਲੰਧਰ ਪੱਛਮੀ ਹਲਕੇ ਨਾਲ ਸਬੰਧਤ ਹਨ ਅਤੇ ਆਪਣੇ ਸਿਆਸੀ ਕਰੀਅਰ ਦੇ ਜ਼ਿਆਦਾਤਰ ਸਮੇਂ ਤੋਂ ਆਪਸ ਵਿੱਚ ਭਿੜਦੇ ਰਹੇ ਹਨ। ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਸਬੰਧਾਂ ਵਿੱਚ ਸੁਧਾਰ ਹੋਇਆ ਅਤੇ ਹੁਣ ਉਹ ਅਕਸਰ ਇਕੱਠੇ ਨਜ਼ਰ ਆਉਂਦੇ ਹਨ। ਜਦ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਗੂਰਾਲ ਨੇ ਉਸ ਸਮੇਂ ਦੇ ਕਾਂਗਰਸੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 4,253 ਵੋਟਾਂ ਨਾਲ ਹਰਾਇਆ ਸੀ। ਜਲੰਧਰ ਜ਼ਿਮਨੀ ਚੋਣ ਸਾਰੀਆਂ ਪਾਰਟੀਆਂ ਖਾਸ ਕਰਕੇ 'ਆਪ' ਅਤੇ ਭਾਜਪਾ ਲਈ ਵੱਕਾਰ ਦੀ ਲੜਾਈ ਬਣ ਗਈ ਹੈ ਕਿਉਂਕਿ ਪਾਰਟੀਆਂ ਐੱਸ. ਸੀ-ਰਾਖਵੇਂ ਹਲਕੇ 'ਤੇ ਦਬਦਬਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਸੰਸਦ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤਸਵੀਰ ਲੈ ਕੇ ਜਾਣ 'ਤੇ ਐੱਸ. ਜੀ. ਪੀ. ਸੀ. ਸਖ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News