ਸੋਨਾਕਸ਼ੀ- ਜ਼ਹੀਰ ਦੇ ਵਿਆਹ ਨੂੰ ਲਵ- ਜਿਹਾਦ ਕਹਿਣ ਵਾਲਿਆਂ ਨੂੰ ਮੁਕੇਸ਼ ਖੰਨਾ ਦਾ ਮੂੰਹਤੋੜ ਜਵਾਬ

Sunday, Jul 07, 2024 - 12:26 PM (IST)

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ 23 ਜੂਨ ਨੂੰ ਵਿਆਹ ਹੋਇਆ ਹੈ। ਦੋਹਾਂ ਨੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਕੋਰਟ ਮੈਰਿਜ ਕੀਤੀ ਹੈ। ਮੁਸਲਿਮ ਲੜਕੇ ਨਾਲ ਵਿਆਹ ਕਰਨ 'ਤੇ ਸੋਨਾਕਸ਼ੀ ਨੂੰ ਲੋਕਾਂ ਨੇ ਕਾਫੀ ਟ੍ਰੋਲ ਕੀਤਾ ਸੀ। ਕੁਝ ਲੋਕਾਂ ਨੇ ਉਨ੍ਹਾਂ ਦੇ ਵਿਆਹ ਨੂੰ 'ਲਵ ਜੇਹਾਦ' ਨਾਲ ਵੀ ਜੋੜਿਆ। ਸੋਨਾਕਸ਼ੀ ਅਤੇ ਜ਼ਹੀਰ ਦੇ ਵਿਆਹ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਹੁਣ ਅਦਾਕਾਰ ਮੁਕੇਸ਼ ਖੰਨਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋ- ਬੇਟੇ ਅਨੰਤ ਦੀ ਸੰਗੀਤ ਸੈਰੇਮਨੀ 'ਚ ਵਾਇਰਲ ਹੋਇਆ ਮੁਕੇਸ਼ ਅੰਬਾਨੀ ਦਾ ਆਪਣੀ ਦੋਹਤੀ ਨਾਲ ਕਿਊਟ ਵੀਡੀਓ

ਮੁਕੇਸ਼ ਖੰਨਾ ਨੇ ਕਿਹਾ- ਸੋਨਾਕਸ਼ੀ ਅਤੇ ਜ਼ਹੀਰ ਦੇ ਵਿਆਹ ਨੂੰ ਹਿੰਦੂ-ਮੁਸਲਿਮ ਨਜ਼ਰੀਏ ਤੋਂ ਨਾ ਦੇਖੋ। ਸੋਨਾਕਸ਼ੀ ਨੇ ਜੋ ਕੀਤਾ ਉਹ ਅਚਾਨਕ ਫੈਸਲਾ ਨਹੀਂ ਸੀ। ਵਿਆਹ ਤੋਂ ਪਹਿਲਾਂ ਉਹ 6-7 ਸਾਲ ਇਕੱਠੇ ਰਹਿੰਦੇ ਸਨ। ਲੋਕ ਇਸ ਨੂੰ ਲਵ ਜਿਹਾਦ ਕਹਿ ਰਹੇ ਹਨ। ਲਵ ਜੇਹਾਦ ਉਦੋਂ ਹੁੰਦਾ ਹੈ ਜਦੋਂ ਕਿਸੇ ਕੁੜੀ ਨੂੰ ਵਿਆਹ ਲਈ ਮਜਬੂਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ- ਅਨੰਤ- ਰਾਧਿਕਾ ਮਰਚੈਂਟ ਦੀ ਸੰਗੀਤ ਸੈਰੇਮਨੀ 'ਚ ਸੋਨਮ ਬਾਜਵਾ ਦਾ ਦੇਖਣ ਨੂੰ ਮਿਲਿਆ ਜਲਵਾ

ਮੁਕੇਸ਼ ਨੇ ਅੱਗੇ ਕਿਹਾ, 'ਕੀ ਹਿੰਦੂ ਅਤੇ ਮੁਸਲਮਾਨ ਵਿਆਹ ਨਹੀਂ ਕਰ ਸਕਦੇ? ਸਾਡੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੇ ਅਜਿਹਾ ਕੀਤਾ ਅਤੇ ਉਹ ਖੁਸ਼ ਹਨ। ਇਹ ਵਿਆਹ ਉਨ੍ਹਾਂ ਲਈ ਪਰਿਵਾਰਕ ਮਾਮਲਾ ਹੈ।


Priyanka

Content Editor

Related News