ਟ੍ਰੈਫਿਕ ’ਚ ਵਿਘਨ ਪਾਉਣ ਵਾਲੇ ਵਾਹਨਾਂ ਦਾ ਹੋਵੇਗਾ ਚਾਲਾਨ

Sunday, Jul 07, 2024 - 12:29 PM (IST)

ਬੁਢਲਾਡਾ (ਬਾਂਸਲ) : ਸ਼ਹਿਰ ਅੰਦਰ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਐੱਸ. ਐੱਚ. ਓ. ਸਿਟੀ ਭਗਵੰਤ ਸਿੰਘ ਵੱਲੋਂ ਟ੍ਰੈਫਕ ਪੁਲਸ ਨੂੰ ਹਦਾਇਤ ਕਰਦਿਆਂ ਸ਼ਹਿਰ ਅੰਦਰ ਟ੍ਰੈਫਿਕ ’ਚ ਵਿਘਨ ਪਾਉਣ ਵਾਲੇ ਵਾਹਨਾਂ ਨੂੰ ਤੁਰੰਤ ਜ਼ਬਤ ਕਰਦਿਆਂ ਚਲਾਨ ਕੱਟਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਦੇ ਕਰਮਚਾਰੀ ਪੁਰਾਣੀ ਕਚਹਿਰੀ, ਮੰਦਰ ਗੁਰਦੁਆਰਾ ਨਜ਼ਦੀਕ ਅਤੇ ਰੇਲਵੇ ਚੌਂਕ ’ਤੇ ਤਾਇਨਾਤ ਰਹਿਣਗੇ। ਉਨ੍ਹਾਂ ਸ਼ਹਿਰੀਆਂ ਅਤੇ ਸ਼ਹਿਰ ਅੰਦਰ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਹੀਕਲ ਦੁਕਾਨਾਂ ਅੱਗੇ ਨਾ ਖੜ੍ਹੇ ਕਰਨ ਸਗੋਂ ਉਹ ਰਾਮ ਲੀਲਾ ਗਰਾਊਂਡ ’ਚ ਆਪਣੇ ਵਹੀਕਲ ਖੜ੍ਹਾ ਕੇ ਟ੍ਰੈਫਿਕ ਪੁਲਸ ਨੂੰ ਸਹਿਯੋਗ ਦੇਣ।

ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਆਰਜੀ ਨਾਜਾਇਜ਼ ਕਬਜ਼ੇ, ਬੋਰਡ ਆਦਿ ਨੂੰ ਨਗਰ ਕੌਂਸਲ ਦੇ ਸਹਿਯੋਗ ਨਾਲ ਤੁਰੰਤ ਹਟਾਇਆ ਜਾਵੇਗਾ ਤਾਂ ਜੋ ਭੀੜੇ ਬਾਜ਼ਾਰਾਂ ਅੰਦਰ ਲੋਕਾਂ ਨੂੰ ਟ੍ਰੈਫਿਕ ਦੀ ਕੋਈ ਸਮੱਸਿਆ ਪੈਦਾ ਨਾ ਹੋਵੇ। ਉਨ੍ਹਾਂ ਸ਼ਹਿਰੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਪੁਲਸ ਦਾ ਸਾਥ ਦੇਣ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਬੈਂਕ ਰੋਡ, ਰੇਲਵੇ ਰੋਡ, ਗਾਂਧੀ ਬਾਜ਼ਾਰ, ਨੰਬਰਾਂ ਵਾਲਾ ਦਰਵਾਜਾ, ਗੋਲ ਚੱਕਰ, ਪੁਰਾਣੀ ਸਬਜ਼ੀ ਮੰਡੀ ਆਦਿ ਦੇ ਦੁਕਾਨਦਾਰਾਂ ਤੋਂ ਵਿਸ਼ੇਸ਼ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ’ਤੇ ਥਾਣੇਦਾਰ ਅਮਰੀਕ ਸਿੰਘ, ਮੁੱਖ ਮੁਨਸ਼ੀ ਹਰਵਿੰਦਰ ਸਿੰਘ ਤੋਂ ਇਲਾਵਾ ਟ੍ਰੈਫਿਕ ਕਰਮਚਾਰੀ ਮੌਜੂਦ ਸਨ।


Babita

Content Editor

Related News