ਬੇਟੇ ਅਨੰਤ ਦੀ ਸੰਗੀਤ ਸੈਰੇਮਨੀ 'ਚ ਵਾਇਰਲ ਹੋਇਆ ਮੁਕੇਸ਼ ਅੰਬਾਨੀ ਦਾ ਆਪਣੀ ਦੋਹਤੀ ਨਾਲ ਕਿਊਟ ਵੀਡੀਓ

Sunday, Jul 07, 2024 - 11:50 AM (IST)

ਬੇਟੇ ਅਨੰਤ ਦੀ ਸੰਗੀਤ ਸੈਰੇਮਨੀ 'ਚ ਵਾਇਰਲ ਹੋਇਆ ਮੁਕੇਸ਼ ਅੰਬਾਨੀ ਦਾ ਆਪਣੀ ਦੋਹਤੀ ਨਾਲ ਕਿਊਟ ਵੀਡੀਓ

ਮੁੰਬਈ- ਪਿਛਲੇ ਕਈ ਦਿਨਾਂ ਤੋਂ ਮੁਕੇਸ਼ ਅੰਬਾਨੀ ਦੇ ਘਰ ਜਸ਼ਨ ਦਾ ਮਾਹੌਲ ਹੈ ਕਿਉਂਕਿ ਉਨ੍ਹਾਂ ਦੇ ਛੋਟੇ ਬੇਟੇ ਅਨੰਤ ਅੰਬਾਨੀ ਦਾ ਜਲਦ ਹੀ ਵਿਆਹ ਹੋਣ ਜਾ ਰਿਹਾ ਹੈ। ਅਨੰਤ 4 ਦਿਨਾਂ ਬਾਅਦ ਮੰਗੇਤਰ ਰਾਧਿਕਾ ਮਰਚੈਂਟ ਨਾਲ ਸੱਤ ਫੇਰੇ ਲੈਣਗੇ। ਅਜਿਹੇ 'ਚ 5 ਜੁਲਾਈ ਨੂੰ ਇਸ ਜੋੜੀ ਦਾ ਸ਼ਾਨਦਾਰ ਸੰਗੀਤ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸਮਾਗਮ ਤੋਂ ਮੁਕੇਸ਼ ਅੰਬਾਨੀ ਦਾ ਆਪਣੀ ਪੋਤੀ ਨਾਲ ਇੱਕ ਕਿਊਟ ਵੀਡੀਓ ਸਾਹਮਣੇ ਆਇਆ ਹੈ, ਜੋ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੁਕੇਸ਼ ਅੰਬਾਨੀ ਆਪਣੀ ਬੇਟੀ ਈਸ਼ਾ ਅੰਬਾਨੀ ਦੀ ਧੀ ਯਾਨੀ ਦੋਹਤੀ ਆਦੀਆ ਨੂੰ ਗੋਦ 'ਚ ਫੜਿਆ ਹੋਇਆ ਹੈ ਅਤੇ ਉਹ ਆਪਣੀ ਦੋਹਤੀ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਹਨ। ਆਦੀਆ ਆਪਣੇ ਨਾਨੇ ਦੀ ਗੋਦ 'ਚ ਹੱਸਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦੀ ਕਿਊਟ ਮੁਸਕਰਾਹਟ ਵੀ ਦੇਖਣ ਨੂੰ ਮਿਲ ਰਹੀ ਹੈ। ਨਾਨੂ ਅਤੇ ਦੋਹਤੀ ਦੀ ਇਹ ਕਿਊਟ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਲੋਕਾਂ ਦਾ ਦਿਲ ਜਿੱਤ ਰਹੀ ਹੈ।

ਇਹ ਵੀ ਪੜ੍ਹੋ- ਕੀ Hardik Pansdya ਨਾਲ ਰਿਸ਼ਤਾ ਤੋੜ ਚੁੱਕੀ ਹੈ Natasa,ਵੀਡੀਓ ਸ਼ੇਅਰ ਕਰਕੇ ਬੋਲੀ ਇਹ ਗੱਲ

ਤੁਹਾਨੂੰ ਦੱਸ ਦੇਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਪ੍ਰੋਗਰਾਮ ਮੁਤਾਬਕ 12 ਜੁਲਾਈ ਨੂੰ ਵਿਆਹ, 13 ਨੂੰ ਆਸ਼ੀਰਵਾਦ ਪ੍ਰੋਗਰਾਮ ਅਤੇ 14 ਜੁਲਾਈ ਨੂੰ ਰਿਸੈਪਸ਼ਨ ਪਾਰਟੀ ਹੋਵੇਗੀ।


author

Priyanka

Content Editor

Related News