ਚੀਨ ''ਚ ਵਾਪਰਿਆ ਸੜਕ ਹਾਦਸਾ, 18 ਲੋਕਾਂ ਦੀ ਮੌਤ

10/04/2020 6:13:36 PM

ਬੀਜਿੰਗ (ਭਾਸ਼ਾ): ਚੀਨ ਵਿਚ ਐਤਵਾਰ ਨੂੰ ਇਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਐਤਵਾਰ ਨੂੰ ਵਾਪਰੇ ਇਸ ਹਾਦਸੇ ਵਿਚ ਕਈ ਗੱਡੀਆਂ ਆਪਸ ਵਿਚ ਟਕਰਾ ਗਈਆਂ।ਜਿਲਿਨ ਸੂਬੇ ਵਿਚ ਵਾਪਰੇ ਇਸ ਹਾਦਸੇ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ।

ਪੜ੍ਹੋ ਇਹ ਅਹਿਮ ਖਬਰ- 7 ਮਹੀਨੇ ਬਾਅਦ ਅੱਜ ਤੋਂ 'ਉਮਰਾ' ਲਈ ਖੁੱਲ੍ਹੇ ਪਵਿੱਤਰ ਮੱਕਾ ਦੇ ਦਰਵਾਜ਼ੇ 

ਚੀਨ ਦੀ ਇਕ ਸਰਕਾਰੀ ਅਖਬਾਰ ਦੇ ਮੁਤਾਬਕ, ਫੁਯੂ ਸ਼ਹਿਰ ਵਿਚ ਹਾਈਵੇਅ 'ਤੇ ਇਕ ਟਰੱਕ ਨੇ ਇਕ ਟ੍ਰੈਕਟਰ ਨੂੰ ਪਿੱਛਿਓਂ ਦੀ ਟੱਕਰ ਮਾਰ ਦਿੱਤੀ ਅਤੇ ਫਿਰ ਦੂਜੀ ਗੱਡੀ ਨਾਲ ਜਾ ਟਕਰਾਇਆ। ਖਬਰ ਵਿਚ ਦੱਸਿਆ ਗਿਆ ਹੈ ਕਿ ਲੋਕ ਸੁਰੱਖਿਆ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਇਕ ਅਧਿਕਾਰਤ ਟੀਮ ਭੇਜੀ ਹੈ।ਇਸ ਹਾਦਸੇ ਬਾਰੇ ਫਿਲਹਾਲ ਇੰਨੀ ਜਾਣਕਾਰੀ ਸਾਹਮਣੇ ਆਈ ਹੈ।


Vandana

Content Editor

Related News