ਅਮਰੀਕੀ ਏਅਰਕ੍ਰਾਫਟ ਕੈਰੀਅਰ 'ਤੇ ਹਮਲਾ ਕਰਨ ਦੀ ਤਿਆਰੀ 'ਚ ਚੀਨ, ਵੀਡੀਓ ਫੁਟੇਜ 'ਚ ਖੁਲਾਸਾ

06/17/2024 2:58:39 PM

ਨਵੀਂ ਦਿੱਲੀ, ਚੀਨ ਵੱਲੋਂ ਸ਼ੁਰੂ ਕੀਤੀ ਗਈ ਡਰੀਲ ਕਾਰਨ ਤਾਈਵਾਨ ਵਿੱਚ ਤਣਾਅ ਵਧ ਗਿਆ ਹੈ। ਅਮਰੀਕਾ ਨੇ ਤਾਈਵਾਨ ਨੂੰ ਹਰ ਸੰਭਵ ਮਦਦ ਦੇਣ ਦੀ ਗੱਲ ਆਖੀ ਹੈ। ਇਸ ਦੌਰਾਨ ਜੋ ਖ਼ਬਰ ਆਈ ਹੈ, ਉਸ ਨਾਲ ਚੀਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਖਟਾਸ ਵਧ ਸਕਦੀ ਹੈ। ਦਰਅਸਲ ਖਬਰ ਹੈ ਕਿ ਚੀਨ ਅਮਰੀਕੀ ਏਅਰਕ੍ਰਾਫਟ ਕੈਰੀਅਰ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਗੱਲ ਦਾ ਖੁਲਾਸਾ ਪੀਪਲ ਲਿਬਰੇਸ਼ਨ ਆਰਮੀ ਦੇ ਇੱਕ ਐਨੀਮੇਟਿਡ ਵੀਡੀਓ ਵਿੱਚ ਹੋਇਆ ਹੈ। 
ਇਸ ਵੀਡੀਓ ਰਾਹੀਂ ਚੀਨ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਅਮਰੀਕਾ ਚੀਨ ਨੂੰ ਤਾਇਵਾਨ 'ਤੇ ਹਮਲਾ ਕਰਨ ਤੋਂ ਰੋਕਦਾ ਹੈ ਤਾਂ ਦੱਖਣੀ ਚੀਨ ਸਾਗਰ 'ਚ ਅਮਰੀਕੀ ਹਮਲਾਵਰ ਸਮੂਹਾਂ 'ਤੇ ਕਿਵੇਂ ਹਮਲਾ ਕੀਤਾ ਜਾਵੇਗਾ। ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਅਮਰੀਕੀ ਜਲ ਸੈਨਾ ਦਾ ਇੱਕ ਏਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ (AUG) ਨਸ਼ਟ ਹੋ ਗਿਆ।

ਵੀਡੀਓ ਫੁਟੇਜ 'ਚ ਕੀ ਦੇਖਿਆ? 

ਫੁਟੇਜ ਵਿੱਚ PLA ਸਮੁੰਦਰੀ ਫੌਜ ਦੇ ਹਾਂਗ-6J ਬੰਬਾਰਾਂ ਦਾ ਅੱਧਾ ਸਕੁਐਡਰਨ ਅਮਰੀਕੀ AUG ‘ਤੇ ਯਿੰਗਜੀ-12 ਐਂਟੀ-ਸ਼ਿਪ ਮਿਜ਼ਾਈਲਾਂ ਲਾਂਚ ਕਰਦੇ ਹੋਏ ਦਿਖਾਇਆ ਗਿਆ ਹੈ। ਮਿਜ਼ਾਈਲਾਂ ਦੁਸ਼ਮਣ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਮਾਤ ਦਿੰਦੀਆਂ ਹਨ ਅਤੇ ਅਮਰੀਕੀ ਏਅਰਕ੍ਰਾਫਟ ਕੈਰੀਅਰ ਨੂੰ ਡੁੱਬਦੇ ਟਾਈਟੈਨਿਕ ਵਿੱਚ ਬਦਲ ਦਿੰਦੀਆਂ ਹਨ। ਦਰਅਸਲ ਅਮਰੀਕਾ ਦੇ ਤਾਇਵਾਨ ਨਾਲ ਬਹੁਤ ਚੰਗੇ ਸਬੰਧ ਹਨ। ਅਮਰੀਕਾ ਤਾਈਵਾਨ ਨੂੰ ਆਪਣੀ ਰੱਖਿਆ ਸਹਾਇਤਾ ਦੇਣ ਲਈ ਵੀ ਪਾਬੰਦ ਹੈ। ਜਿਸ ਕਾਰਨ ਚੀਨ ਨਾਰਾਜ਼ ਰਹਿੰਦਾ ਹੈ।


DILSHER

Content Editor

Related News