ਦੁਨੀਆ ''ਚ ਵਾਇਰਸ ਫੈਲਾਉਣ ਦੇ ਦੋਸ਼ਾਂ ''ਤੇ ਚੀਨ ਨੇ ਦਿੱਤੀ ਇਹ ਸਫਾਈ

03/26/2020 12:15:37 PM

ਬੀਜਿੰਗ- ਦੁਨੀਆਭਰ ਵਿਚ ਕੋਰੋਨਾਵਾਇਰਸ ਦੇ ਵਧਦੇ ਕਹਿਰ ਦੇ ਵਿਚਾਲੇ ਇਹ ਸਵਾਲ ਵੀ ਉਠ ਰਿਹਾ ਹੈ ਕਿ ਆਖਿਰ ਇਹ ਜਾਨਲੇਵਾ ਵਾਇਰਸ ਆਇਆ ਕਿੱਥੋਂ? ਅਮਰੀਕਾ ਇਸ ਵਾਇਰਸ ਨੂੰ ਦੁਨੀਆਭਰ ਵਿਚ ਫੈਲਾਉਣ ਲਈ ਚੀਨ ਨੂੰ ਦੋਸ਼ੀ ਠਹਿਰਾ ਰਿਹਾ ਹੈ। ਹਾਲਾਂਕਿ ਚੀਨ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਚੀਨ ਉਲਟਾ ਅਮਰੀਕਾ 'ਤੇ ਕੋਰੋਨਾਵਾਇਰਸ ਫੈਲਾਉਣ ਦਾ ਦੋਸ਼ ਲਾ ਰਿਹਾ ਹੈ। ਇਸ ਵਿਚਾਲੇ ਚੀਨ ਨੇ ਇਕ ਵਾਰ ਮੁੜ ਸਫਾਈ ਦਿੱਤੀ ਹੈ ਕਿ ਉਹਨਾਂ ਨੇ ਨਾ ਹੀ ਕੋਰੋਨਾਵਾਇਰਸ ਨੂੰ ਬਣਾਇਆ ਹੈ ਤੇ ਨਾ ਹੀ ਇਸ ਨੂੰ ਹੋਰਾਂ ਦੇਸ਼ਾਂ ਵਿਚ ਫੈਲਾਇਆ ਹੈ।

ਕੋਰੋਨਾਵਾਇਰਸ ਨੂੰ ਦੁਨੀਆ ਦੇ ਹੋਰ ਦੇਸ਼ਾਂ ਵਿਚ ਫੈਲਾਉਣ ਦੇ ਦੋਸ਼ਾਂ 'ਤੇ ਸਫਾਈ ਦਿੰਦੇ ਹੋਏ ਚੀਨ ਨੇ ਕਿਹਾ ਕਿ ਨਾ ਤਾਂ ਕੋਰੋਨਾਵਾਇਰਸ ਦਾ ਨਿਰਮਾਣ ਚੀਨ ਨੇ ਕੀਤਾ ਹੈ ਤੇ ਨਾ ਹੀ ਜਾਣਬੁੱਝ ਕੇ ਇਸ ਨੂੰ ਫੈਲਾਇਆ ਹੈ। ਇਸ ਵਾਇਰਸ ਦੇ ਲਈ ਚੀਨੀ ਵਾਇਰਸ ਜਾਂ ਵੁਹਾਨ ਵਾਇਰਸ ਜਿਹੇ ਸ਼ਬਦਾਂ ਦੀ ਵਰਤੋਂ ਗਲਤ ਹੈ। ਚੀਨੀ ਦੂਤਘਰ ਦੇ ਬੁਲਾਰੇ ਜੀ ਰੋਂਗ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਚੀਨ ਦੇ ਲੋਕਾਂ ਦੀ ਨਿੰਦਾ ਦੀ ਬਜਾਏ ਮਹਾਮਾਰੀ 'ਤੇ ਚੀਨ ਦੀ ਤੁਰੰਤ ਪ੍ਰਤੀਕਿਰਿਆ 'ਤੇ ਧਿਆਨ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਲੜਨ ਦੀਆਂ ਕੋਸ਼ਿਸ਼ਾਂ ਵਿਚ ਭਾਰਤ ਤੇ ਚੀਨ ਦੇ ਵਿਚਾਲੇ ਸਹਿਯੋਗ 'ਤੇ ਰੋਂਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਸੰਚਾਰ ਬਣਾਏ ਰੱਖਿਆ ਹੈ ਤੇ ਔਖੇ ਸਮੇਂ ਦੌਰਾਨ ਮਹਾਮਾਰੀ ਦਾ ਸਾਹਮਣਾ ਕਰਨ ਵਿਚ ਇਕ-ਦੂਜੇ ਦਾ ਸਮਰਥਨ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤ ਨੇ ਚੀਨ ਨੂੰ ਮੈਡੀਕਲ ਉਪਕਰਨ ਸਪਲਾਈ ਕੀਤੇ ਹਨ। ਕਈ ਤਰੀਕਿਆਂ ਨਾਲ ਸੰਘਰਸ਼ ਦੇ ਖਿਲਾਫ ਉਹਨਾਂ ਦੀ ਲੜਾਈ ਦਾ ਸਮਰਥਨ ਕੀਤਾ ਹੈ। ਅਸੀਂ ਇਸ ਦੇ ਲਈ ਭਾਰਤ ਦੀ ਸ਼ਲਾਘਾ ਤੇ ਧੰਨਵਾਦ ਕਰਦੇ ਹਾਂ।

ਵਿਸ਼ਵ ਸਿਹਤ ਸੰਗਠਨ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਰੋਂਗ ਨੇ ਕਿਹਾ ਕਿ ਦੇਖੋ ਵਿਸ਼ਵ ਸਿਹਤ ਸੰਗਠਨ ਨੇ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਚੀਨ ਤੇ ਵੁਹਾਨ ਨੂੰ ਵਾਇਰਸ ਨਾਲ ਜੋੜਨਾ ਸਹੀ ਨਹੀਂ ਹੈ। ਜੋ ਲੋਕ ਮਨੁੱਖ ਦੇ ਲਈ ਚੀਨ ਦੀਆਂ ਕੀਤੀਆਂ ਕੋਸ਼ਿਸ਼ਾਂ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਨੇ ਸਾਰੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਸੁਰੱਖਿਅਤ ਕਰਨ ਲਈ ਕੀਤੇ ਚੀਨ ਦੇ ਬਲਿਦਾਨਾਂ ਦੀ ਅਣਦੇਖੀ ਕੀਤੀ ਹੈ।


Baljit Singh

Content Editor

Related News