ਚੀਨ ਵਪਾਰ ਸਮਝੌਤੇ ਦੇ ਪਹਿਲੇ ਪੜ੍ਹਾਅ ''ਤੇ ਜਲਦ ਹੋ ਸਕਦੇ ਨੇ ਹਸਤਾਖਰ : ਟਰੰਪ

Tuesday, Oct 29, 2019 - 11:44 PM (IST)

ਚੀਨ ਵਪਾਰ ਸਮਝੌਤੇ ਦੇ ਪਹਿਲੇ ਪੜ੍ਹਾਅ ''ਤੇ ਜਲਦ ਹੋ ਸਕਦੇ ਨੇ ਹਸਤਾਖਰ : ਟਰੰਪ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਚੀਨ ਵਪਾਰ ਸਮਝੌਤੇ ਦੇ ਪਹਿਲੇ ਪੜ੍ਹਾਅ 'ਤੇ ਤੈਅ ਸਮੇਂ ਤੋਂ ਪਹਿਲਾਂ ਹਸਤਾਖਰ ਕੀਤੇ ਜਾ ਸਕਦੇ ਹਨ। ਉਨ੍ਹਾਂ ਅੱਗੇ ਆਖਿਆ ਕਿ ਉਨ੍ਹਾਂ ਦਾ ਟੀਚਾ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮਿਲਣਾ ਅਤੇ ਅਗਲੇ ਮਹੀਨੇ ਚਿਲੀ 'ਚ ਹੋਣ ਵਾਲੇ ਅਪੈਕ (ਏਸ਼ੀਅਨ ਪੈਸੇਫਿਕ ਇਕੋਨਾਮਿਕ ਕੋ-ਅਪਰੇਸ਼ਨ) ਸ਼ਿਖਰ ਸੰਮੇਲਨ 'ਚ ਸਮਝੌਤੇ 'ਤੇ ਹਸਤਾਖਰ ਕਰਨਾ ਹੈ।

ਉਨ੍ਹਾਂ ਸੋਮਵਾਰ ਨੂੰ ਪੱਤਰਕਾਰਾਂ ਨੂੰ ਆਖਿਆ ਕਿ ਅਸੀਂ ਚੀਨ ਦੇ ਨਾਲ ਹੋਣ ਵਾਲੇ ਸੌਦੇ ਦੇ ਇਕ ਬਹੁਤ ਵੱਡੇ ਹਿੱਸੇ 'ਤੇ ਤੈਅ ਸਮੇਂ ਤੋਂ ਪਹਿਲਾਂ ਹਸਤਾਖਰ ਕਰਨ 'ਤੇ ਵਿਚਾਰ ਕਰ ਰਹੇ ਹਾਂ, ਅਸੀਂ ਇਸ ਨੂੰ ਪਹਿਲਾ ਪੜ੍ਹਾਅ ਕਹਾਂਗੇ ਪਰ ਇਹ ਬਹੁਤ ਵੱਡਾ ਹਿੱਸਾ ਹੈ। ਰਾਸ਼ਟਰਪਤੀ ਨੇ ਆਖਿਆ ਕਿ, ਤਾਂ ਇਸ ਬਾਰੇ 'ਚ ਮੈਂ ਕਹਾਂਗਾ, ਅਸੀਂ ਤੈਅ ਸਮੇਂ ਤੋਂ ਥੋੜਾ ਅੱਗੇ, ਸ਼ਾਇਦ ਤੈਅ ਸਮੇਂ ਤੋਂ ਬਹੁਤ ਅੱਗੇ ਹਾਂ। ਏ. ਐੱਫ. ਨਿਊਜ਼ ਮੁਤਾਬਕ, ਰਾਸ਼ਟਰਪਤੀ ਟਰੰਪ ਨੇ ਆਖਿਆ ਕਿ ਦਸਤਾਵੇਜ਼ 'ਤੇ ਹਸਤਾਖਰ, ਚਿਲੀ 'ਚ ਉਨ੍ਹਾਂ ਦੀ ਅਤੇ ਸ਼ੀ ਦੀ ਨਿਰਧਾਰਤ ਬੈਠਕ 'ਚ ਹੋ ਸਕਦੇ ਹਨ।


author

Khushdeep Jassi

Content Editor

Related News