ਅਜਬ-ਗਜ਼ਬ : ਬੇਟੀ ਨੂੰ ਕੱਟਿਆ ਤਾਂ ਗੁੱਸੇ ’ਚ ਪਿਓ ਨੇ ਕੇਕੜੇ ਨੂੰ ਜ਼ਿੰਦਾ ਨਿਗਲ ਲਿਆ ਤੇ ਫਿਰ...

Thursday, Feb 23, 2023 - 12:28 AM (IST)

ਅਜਬ-ਗਜ਼ਬ : ਬੇਟੀ ਨੂੰ ਕੱਟਿਆ ਤਾਂ ਗੁੱਸੇ ’ਚ ਪਿਓ ਨੇ ਕੇਕੜੇ ਨੂੰ ਜ਼ਿੰਦਾ ਨਿਗਲ ਲਿਆ ਤੇ ਫਿਰ...

ਪੇਈਚਿੰਗ (ਇੰਟ.) : ਬੱਚਿਆਂ ਦੀ ਸੁਰੱਖਿਆ ਲਈ ਮਾਪੇ ਵੱਡੇ ਤੋਂ ਵੱਡੇ ਖਤਰੇ ਨਾਲ ਟਕਰਾ ਜਾਂਦੇ ਹਨ। ਕਈ ਵਾਰ ਗੁੱਸੇ ਵਿੱਚ ਕੀਤਾ ਗਿਆ ਕੰਮ ਭਾਰੀ ਵੀ ਪੈ ਜਾਂਦਾ ਹੈ। ਇਕ ਪਿਤਾ ਨਾਲ ਵੀ ਕੁਝ ਅਜਿਹਾ ਹੀ ਹੋਇਆ। ਬੇਟੀ ਦਾ ਬਦਲਾ ਲੈਣ ਲਈ ਇਕ ਪਿਓ ਜ਼ਿੰਦਾ ਕੇਕੜੇ ਨੂੰ ਹੀ ਨਿਕਲ ਗਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਘਟਨਾ ਚੀਨ ਦੀ ਹੈ। ਪੂਰਬੀ ਚੀਨ ਦੇ ਝੇਜਿਯਾਂਗ ਵਿੱਚ ਰਹਿਣ ਵਾਲੇ ਇਸ ਸ਼ਖਸ ਦੀ ਉਮਰ 39 ਸਾਲ ਹੈ, ਜਿਸ ਦਾ ਨਾਂ ਲੂ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਭਾਰਤੀਆਂ 'ਤੇ ਆਤਮਘਾਤੀ ਹਮਲੇ ਕਰਨ ਵਾਲੇ ਜੇਹਾਦੀ ਕਮਾਂਡਰ ਏਜਾਜ਼ ਨੂੰ ਉਤਾਰਿਆ ਮੌਤ ਦੇ ਘਾਟ

ਬੇਟੀ ਦਾ ਬਦਲਾ ਲੈਣ ਲਈ ਪਿਤਾ ਨੇ ਜ਼ਿੰਦਾ ਨਿਗਲਿਆ ਕੇਕੜਾ

ਦਰਅਸਲ, ਲੂ ਦੀ ਬੇਟੀ ਨੂੰ ਇਕ ਕੇਕੜੇ ਨੇ ਕੱਟ ਲਿਆ ਸੀ। ਇਸ 'ਤੇ ਲੂ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਉਸ ਨੇ ਕੇਕੜੇ ਨੂੰ ਚੁੱਕਿਆ ਅਤੇ ਜ਼ਿੰਦਾ ਹੀ ਨਿਗਲ ਗਿਆ। ਜ਼ਿੰਦਾ ਕੇਕੜਾ ਖਾਣ ਤੋਂ ਬਾਅਦ ਲੂ ਗੰਭੀਰ ਰੂਪ ਨਾਲ ਬੀਮਾਰ ਹੋ ਗਿਆ। ਘਟਨਾ ਦੇ 2 ਮਹੀਨੇ ਬਾਅਦ ਲੂ ਨੂੰ ਪਿੱਠ ਵਿੱਚ ਗੰਭੀਰ ਦਰਦ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਾਂਚ 'ਚ ਪਤਾ ਲੱਗਾ ਕਿ ਲੂ ਦੀ ਛਾਤੀ, ਢਿੱਡ, ਲਿਵਰ ਅਤੇ ਪਾਚਨ ਤੰਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਅੱਤਵਾਦੀ ਹਮਲਿਆਂ ਨੂੰ ਕਵਰ ਕਰਨ ਵਾਲੇ ਟੀਵੀ ਚੈਨਲਾਂ 'ਤੇ ਲੱਗੀ ਪਾਬੰਦੀ

ਡਾਕਟਰ ਤੋਂ ਲੁਕਾਉਂਦਾ ਰਿਹਾ, ਜ਼ਿੰਦਾ ਕੇਕੜਾ ਖਾਣ ਤੋਂ ਬਾਅਦ ਹੋਇਆ ਇਹ ਹਾਲ

ਡਾਕਟਰਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਅਜਿਹਾ ਕਿਉਂ ਹੋਇਆ। ਲੂ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਉਸ ਦੀ ਛਾਤੀ, ਪੇਟ, ਜਿਗਰ ਅਤੇ ਪਾਚਨ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਸੀ, ਹਾਲਾਂਕਿ ਡਾਕਟਰ ਸਹੀ ਕਾਰਨ ਦੀ ਪਛਾਣ ਕਰਨ ਤੋਂ ਅਸਮਰੱਥ ਸਨ ਅਤੇ ਉਸ ਦੀ ਹਾਲਤ ਦੇਖ ਕੇ ਹੈਰਾਨ ਵੀ ਸਨ। ਉਸ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਅਸੀਂ ਉਸ ਨੂੰ ਵਾਰ-ਵਾਰ ਪੁੱਛਿਆ ਕਿ ਕੀ ਉਸ ਨੇ ਕਦੇ ਕੋਈ ਅਸਾਧਾਰਨ ਚੀਜ਼ ਖਾਧੀ ਹੈ ਜਾਂ ਕੋਈ ਅਜਿਹੀ ਚੀਜ਼ ਜਿਸ ਨਾਲ ਐਲਰਜੀ ਹੋ ਸਕਦੀ ਹੈ ਪਰ ਉਸ ਨੇ ਸੱਚ ਨਹੀਂ ਦੱਸਿਆ ਅਤੇ ਡਾਕਟਰਾਂ ਤੋਂ ਲੁਕੇ ਕੇ ਰੱਖਿਆ।

ਇਹ ਵੀ ਪੜ੍ਹੋ : ਯੂਰਪੀ ਸੰਸਦ ਮੈਂਬਰਾਂ ਨੇ ਚੀਨ ਦੇ ਚੁੰਗਲ ਤੋਂ ਤਿੱਬਤ ਦੀ ਆਜ਼ਾਦੀ ਲਈ ਬੁਲੰਦ ਕੀਤੀ ਆਵਾਜ਼

ਪਤਨੀ ਨੇ ਦੱਸੀ ਸੱਚਾਈ

ਡਾਕਟਰਾਂ ਦੇ ਵਾਰ-ਵਾਰ ਪੁੱਛਣ ’ਤੇ ਲੂ ਦੀ ਪਤਨੀ ਨੇ ਡਾਕਟਰਾਂ ਨੂੰ ਦੱਸਿਆ ਕਿ ਲੂ ਬਦਲਾ ਲੈਣ ਲਈ ਗੁੱਸੇ 'ਚ ਜ਼ਿੰਦਾ ਕੇਕੜੇ ਨੂੰ ਨਿਕਲ ਗਿਆ ਹੈ, ਜਿਸ ਤੋਂ ਬਾਅਦ ਵਿਅਕਤੀ ਨੇ ਵੀ ਕਬੂਲ ਕਰ ਲਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News