ਚੀਨ ਨੇ ਲਾਂਚ ਕੀਤਾ ਨਵਾਂ ਸੈਟੇਲਾਈਟ, ਰਿਸਰਚ ਤੇ ਸਰਵੇ ''ਚ ਮਿਲੇਗੀ ਮਦਦ

Thursday, Aug 19, 2021 - 10:34 PM (IST)

ਬੀਜਿੰਗ-ਚੀਨ ਨੇ ਵੀਰਵਾਰ ਸਵੇਰੇ ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਦੇ ਤਾਈਯੁਆਨ ਸੈਟੇਲਾਈਟ (Tianhui II-02 satellites) ਲਾਂਚ ਸੈਂਟਰ ਤੋਂ ਨਵਾਂ ਸੈਟੇਲਾਈਟ ਲਾਂਚ ਕੀਤਾ। ਇਕ ਨਿਊਜ਼ ਏਜੰਸੀ ਮੁਤਾਬਕ ਚੀਨ ਨੇ ਤਿਆਨਹੁਈ II-02 ਸੈਟੇਲਾਈਟ ਨੂੰ ਸਵੇਰੇ 6:32 ਵਜੇ ਸਫਲਤਾਪੂਰਵਕ ਆਰਬਿਟ 'ਚ ਭੇਜਿਆ ਹੈ। ਇਸ ਨੂੰ ਸ਼ੰਘਾਈ ਐਕੇਡਮੀ ਆਫ ਸਪੇਸਫਲਾਈਟ ਤਕਨਾਲੋਜੀ (ਐੱਸ.ਏ.ਐੱਸ.ਟੀ.) ਨੇ ਵਿਕਸਿਤ ਕੀਤਾ ਹੈ। ਇਸ ਨਾਲ ਮੁੱਖ ਤੌਰ 'ਤੇ ਵਿਗਿਆਨਕ ਕੋਸ਼ਿਸ਼ਾਂ ਅਤੇ ਖੋਜਾਂ, ਭੂਮੀ ਅਤੇ ਸਾਧਨਾਂ ਦੇ ਸਰਵੇਖਣ ਅਤੇ ਭੂਗੋਲਿਕ ਸਰਵੇ 'ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਜਾਪਾਨ ਦੀ 2029 ਤੱਕ ਮੰਗਲ ਗ੍ਰਹਿ ਤੋਂ ਮਿੱਟੀ ਦੇ ਨਮੂਨੇ ਲਿਆਉਣ ਦੀ ਯੋਜਨਾ

ਇਹ ਤਿੰਨ ਸਟੇਜ 'ਚ ਸੰਚਾਲਿਤ ਕੀਤੇ ਜਾਣ ਵਾਲਾ ਰਾਕੇਟ ਹੈ। ਇਹ ਰਾਕੇਟ ਵੱਖ-ਵੱਖ ਤਰ੍ਹਾਂ ਦੇ ਸੈਟੇਲਾਈਟਾਂ ਨੂੰ ਵੱਖ-ਵੱਖ ਆਰਬਿਟ 'ਚ ਪ੍ਰੈਜਕਟ ਕਰਨ 'ਚ ਸਮੱਰਥ ਹੈ। ਇਹ ਇਸ ਸਾਲ ਲਾਂਗ ਮਾਰਚ-4ਬੀ ਕੈਰੀਅਰ ਰਾਕੇਟ ਸੀਰੀਜ਼ ਦਾ 9ਵਾਂ ਮਿਸ਼ਨ ਹੈ ਅਤੇ ਲਾਂਗ ਮਾਰਚ ਸੀਰੀਜ਼ ਦਾ 384ਵਾਂ ਫਲਾਈਟ ਮਿਸ਼ਨ ਹੈ।ਇਸ ਤੋਂ ਪਹਿਲਾਂ ਚੀਨ ਨੇ ਜੂਨ 'ਚ ਨਵਾਂ ਸੈਟੇਲਾਈਟ ਲਾਂਚ ਕੀਤਾ ਸੀ ਜੋ ਸਮੁੰਦਰ ਅਤੇ ਸਾਗਰਾਂ ਦੀ ਮਾਨੀਟਰਿੰਗ ਕਰੇਗਾ।

ਇਹ ਵੀ ਪੜ੍ਹੋ : ਅਮਰੀਕੀ ਸੰਸਦ ਭਵਨ ਨੇੜੇ ਟਰੱਕ 'ਚ ਧਮਾਕਾ ਹੋਣ ਦੀ ਸੂਚਨਾ ਦੀ ਜਾਂਚ ਕਰ ਰਹੀ ਪੁਲਸ

ਇਸ ਨਾਲ ਭਵਿੱਖ 'ਚ ਆਉਣ ਵਾਲੀ ਸਮੁੰਦਰੀ ਆਫਤਾਂ ਲਈ ਪਹਿਲਾਂ ਵੀ ਚਿਤਾਵਨੀ ਮਿਲ ਜਾਵੇਗੀ। ਪਿਛਲੇ ਹੀ ਹਫਤੇ ਚੀਨ ਦੀ ਰੋਵਰ ਮਾਰਸ 'ਤੇ ਪਹੁੰਚਣ ਵਾਲਾ ਦੁਨੀਆ ਦਾ ਦੂਜਾ ਦੇਸ਼ ਬਣ ਗਿਆ। ਦਰਅਸਲ ਚੀਨ ਮੌਸਮ ਅਤੇ ਸਮੁੰਦਰ ਦੇ ਵਾਤਾਵਰਣ ਲਈ ਮਾਨੀਟਰਿੰਗ ਸਿਸਟਮ ਬਣਾਉਣ 'ਚ ਜੁੱਟਿਆ ਹੈ। ਇਸ ਸੈਟੇਲਾਈਟ ਨੂੰ ਲਾਂਰ ਮਾਰਚ-4 (Long March-4B) ਰਾਕੇਟ ਰਾਹੀਂ ਲਾਂਚ ਕੀਤਾ ਗਿਆ ਜਿਸ 'ਚ Haiyang-2D (HY-2D) ਸੈਟੇਲਾਈਟ ਭੇਜਿਆ ਗਿਆ। ਇਹ ਲਾਂਚਿੰਗ ਚੀਨ ਦੇ ਉੱਤਰੀ ਪੱਛਮੀ 'ਚ ਜਿਓਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਹੋਈ। ਪਿਛਲੇ ਹੀ ਹਫਤੇ ਚੀਨ ਨੇ ਪੁਲਾੜ 'ਚ ਇਤਿਹਾਸ ਰਚਿਆ ਜਦ ਇਸ ਦਾ ਰੋਵਰ ਮੰਗਲ ਗ੍ਰਹਿ 'ਤੇ ਸਫਲਤਾਪੂਰਵਰਕ ਪਹੁੰਚ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News