ਚੀਨ 'ਚ ਧਮਾਕੇ ਤੋਂ ਬਾਅਦ ਬੱਚੇ ਨੂੰ ਸੀਨੇ ਨਾਲ ਕੇ ਰੋਂਦੀ ਰਹੀ ਮਾਂ, ਦੇਖੋ ਦਰਦਨਾਕ ਤਸਵੀਰਾਂ
Friday, Jun 16, 2017 - 04:39 PM (IST)

ਬੀਜਿੰਗ— ਚੀਨ 'ਚ ਕੱਲ ਭਾਵ ਵੀਰਵਾਰ ਨੂੰ ਇਕ ਨਰਸਰੀ ਸਕੂਲ ਦੇ ਗੇਟ ਦੇ ਬਾਹਰ ਧਮਾਕਾ ਹੋਇਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 66 ਲੋਕ ਜ਼ਖਮੀ ਹੋ ਗਏ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਇਸ ਭਿਆਨਕ ਹਾਦਸੇ ਤੋਂ ਬਾਅਦ ਕਈ ਔਰਤਾਂ ਅਤੇ ਬੱਚੇ ਜ਼ਮੀਨ 'ਤੇ ਬੈਠੇ ਹਨ ਅਤੇ ਕਈ ਲੇਟੇ ਹੋਏ ਹਨ।
ਲੋਕ ਖੂਨ ਨਾਲ ਲਹੂ-ਲੁਹਾਨ ਹਨ। ਇਕ ਮਹਿਲਾ ਦੀ ਤਸਵੀਰ ਜੋ ਕਿ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਹੈ, ਉਹ ਆਪਣੇ ਬੱਚੇ ਨੂੰ ਗੋਦੀ 'ਚ ਲੈ ਕੇ ਰੋ ਰਹੀ ਹੈ। ਜ਼ਖਮੀ ਲੋਕ, ਰੋਂਦੇ ਹੋਏ ਆਪਣੇ ਬੱਚਿਆਂ ਨੂੰ ਫੜਦੇ ਹਨ।
ਧਮਾਕੇ ਦਾ ਕਾਰਨ ਸਾਫ ਨਹੀਂ ਹੋ ਸਕਿਆ ਹੈ। ਅਜਿਹਾ ਸਮਝਿਆ ਜਾਂਦਾ ਹੈ ਕਿ ਜਦੋਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਲੈਣ ਆਏ ਉਸ ਸਮੇਂ ਇਹ ਧਮਾਕਾ ਹੋਇਆ।
ਦੱਸਣ ਯੋਗ ਹੈ ਕਿ ਵੀਰਵਾਰ ਨੂੰ ਪੂਰਬੀ ਚੀਨ ਦੇ ਜਿਆਂਗਸੂ ਸੂਬੇ ਦੇ ਫੇਂਗਕੀਸਅਨ ਕਾਊਂਟੀ ਦੇ ਇਕ ਕਿੰਡਰਗਾਰਟਨ ਦੇ ਬਾਹਰ ਉਸ ਸਮੇਂ ਸ਼ਕਤੀਸ਼ਾਲੀ ਧਮਾਕਾ ਹੋਇਆ, ਜਦੋਂ ਬੱਚਿਆਂ ਨੂੰ ਸਕੂਲ 'ਚੋਂ ਛੁੱਟੀ ਹੋ ਗਈ ਸੀ ਅਤੇ ਬੱਚੇ ਘਰ ਜਾ ਰਹੇ ਸਨ। ਧਮਾਕੇ 'ਚ ਜ਼ਖਮੀ ਹੋਏ 9 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।