ਤੜਕਸਾਰ ਖੋਲ੍ਹੇ ਗਏ ਫਲੱਡ ਗੇਟ, ਰਾਹ ਹੋ ਗਏ ਬੰਦ, ਲੋਕਾਂ ਨੂੰ ਕੀਤੀ ਜਾ ਰਹੀ ਅਪੀਲ (ਤਸਵੀਰਾਂ)
Friday, Aug 29, 2025 - 09:58 AM (IST)

ਚੰਡੀਗੜ੍ਹ (ਵੈੱਬ ਡੈਸਕ, ਭਗਵਤ) : ਚੰਡੀਗੜ੍ਹ 'ਚ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਾਰਨ ਇਕ ਵਾਰ ਫਿਰ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ। ਝੀਲ ਦੇ ਫਲੱਡ ਗੇਟ ਅੱਜ ਤੜਕਸਾਰ 3 ਵੱਜ ਕੇ 50 ਮਿੰਟ 'ਤੇ ਖੋਲ੍ਹੇ ਗਏ। ਲਗਾਤਾਰ ਪੈ ਰਹੇ ਮੀਂਹ ਕਾਰਨ ਝੀਲ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ, ਹਾਲਾਂਕਿ ਗੇਟ ਖੋਲ੍ਹਣ ਤੋਂ ਬਾਅਦ ਹੁਣ ਸੈਕਟਰ-26 ਤੋਂ ਬਾਪੂਧਾਮ ਵਾਲੀ ਸੜਕ 'ਤੇ ਪਾਣੀ ਦਾ ਫਲੋ ਵੱਧ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ੁਸ਼ਖ਼ਬਰੀ, ਸੂਬੇ ਦੀ ਇੰਡਸਟਰੀ ਲਈ ਹੋਇਆ ਵੱਡਾ ਐਲਾਨ (ਵੀਡੀਓ)
ਇਸ ਦੇ ਨਾਲ ਹੀ ਕਿਸ਼ਨਗੜ੍ਹ ਵਾਲੇ ਪੁਲ 'ਤੇ ਪਾਣੀ ਵੱਧ ਗਿਆ ਹੈ। ਇਸ ਲਈ ਸੈਕਟਰ-26 ਤੋਂ ਬਾਪੂਧਾਮ ਅਤੇ ਕਿਸ਼ਨਗੜ੍ਹ ਵਾਲੇ ਰਾਹ ਬੰਦ ਕਰ ਦਿੱਤੇ ਗਏ ਹਨ। ਇੱਥੋਂ ਨਿਕਲਣਾ ਹੁਣ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਇਸ ਲਈ ਪੁਲਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਸੜਕ ਤੋਂ ਨਾ ਲੰਘਣ ਅਤੇ ਮੱਧ ਮਾਰਗ ਰਾਹੀਂ ਜਾਣ।
ਇਹ ਵੀ ਪੜ੍ਹੋ : ਸ਼ਰਾਬ ਪੀਣ ਵਾਲਿਆਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਆਈ ਵੱਡੀ ਖ਼ਬਰ
ਦੱਸਣਯੋਗ ਹੈ ਕਿ ਪਹਾੜੀ ਇਲਾਕਿਆਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਇਕ ਵਾਰ ਫਿਰ ਮੈਦਾਨੀ ਇਲਾਕਿਆਂ 'ਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਪਾਸੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8