ਮੁਰੰਮਤ ਦੇ ਬਾਅਦ ਚੀਨ ਨੇ ਪਾਕਿ ਨੂੰ ਸੌਂਪਿਆ JF-17 ਫਾਈਟਰ ਜੈੱਟ

Wednesday, May 22, 2019 - 02:03 PM (IST)

ਮੁਰੰਮਤ ਦੇ ਬਾਅਦ ਚੀਨ ਨੇ ਪਾਕਿ ਨੂੰ ਸੌਂਪਿਆ JF-17 ਫਾਈਟਰ ਜੈੱਟ

ਬੀਜਿੰਗ (ਬਿਊਰੋ)— ਚੀਨ ਨੇ ਮੁਰੰਮਤ ਦੇ ਬਾਅਦ ਪਹਿਲਾ ਸਿੰਗਲ ਇੰਜਣ ਜੇ.ਐੱਫ.-17 ਫਾਈਟਰ ਜੈੱਟ ਪਾਕਿਸਤਾਨ ਨੂੰ ਸੌਂਪ ਦਿੱਤਾ। ਇਸ ਮਲਟੀਰੋਲ ਫਾਈਟਰ ਜੈੱਟ ਦੇ ਨਿਰਮਾਣ ਨੂੰ ਲੈ ਕੇ ਚੀਨ ਅਤੇ ਪਾਕਿਸਤਾਨ ਵਿਚਾਲੇ ਕਰੀਬ ਇਕ ਦਹਾਕੇ ਪਹਿਲਾਂ ਸਮਝੌਤਾ ਹੋਇਆ ਸੀ। ਬੀਜਿੰਗ ਵੱਲੋਂ ਪਾਕਿਸਤਾਨ ਨੂੰ ਫਾਈਟਰ ਜੈੱਟਸ ਦੀ ਪਹਿਲੀ ਖੇਪ ਸਾਲ 2007 ਵਿਚ ਸੌਂਪੀ ਗਈ ਸੀ। ਇਸ ਦੇ ਬਾਅਦ ਪਾਕਿਸਤਾਨੀ ਹਵਾਈ ਫੌਜ ਨੇ ਇਨ੍ਹਾਂ ਵਿਚੋਂ ਕਈ ਜੈੱਟ ਆਪਣੇ ਬੇੜੇ ਵਿਚ ਸ਼ਾਮਲ ਕੀਤੇ ਸਨ। 

ਕਰੀਬ ਇਕ ਦਹਾਕੇ ਤੱਕ ਵਰਤਣ ਦੇ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਜੇ.ਐੱਫ.-17 ਫਾਈਟਰ ਜੈੱਟ ਦੀ ਓਵਰਹਾਲਿੰਗ (ਤਬਦੀਲੀ) ਦਾ ਕੰਮ ਕੀਤਾ ਗਿਆ। ਓਵਰਹਾਲਿੰਗ ਦਾ ਪਹਿਲਾ ਕੰਮ ਨਵੰਬਰ 2017 ਵਿਚ ਸ਼ੁਰੂ ਕੀਤਾ ਗਿਆ ਸੀ। ਦੋਹਾਂ ਪੱਖਾਂ ਵਿਚਾਲੇ ਇਸ ਲਈ ਸਾਲ 2016 ਵਿਚ ਸਮਝੌਤਾ ਹੋਇਆ ਸੀ। ਇਕ ਚੀਨੀ ਅਖਬਾਰ ਮੁਤਾਬਕ ਚਾਂਗਸ਼ਾ 5712 ਏਅਰ ਕ੍ਰਾਫਟ ਇੰਡਸਟਰੀ ਕੰਪਨੀ ਲਿਮੀਟਿਡ ਨੇ ਸਰਕਾਰੀ ਕੰਪਨੀ ਐਵੀਏਸ਼ਨ ਇੰਡਸਟਰੀ ਕਾਰਪੋਰੇਸ਼ਨ ਨਾਲ ਮਿਲ ਕੇ ਇਨ੍ਹਾਂ ਜੈੱਟਸ ਨੂੰ ਤਿਆਰ ਕੀਤਾ।


author

Vandana

Content Editor

Related News