ਕੋਰੋਨਾ ਵਾਇਰਸ ਨੂੰ ਲੁਕਾ ਰਿਹਾ ਹੈ ਚੀਨ, 5 ਲੱਖ ਲੋਕ ਘਰਾਂ ’ਚ ਕੈਦ

06/30/2020 2:07:05 AM

ਪੇਈਚਿੰਗ (ਇੰਟ.)–ਚੀਨ ਹੁਣ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਦੂਜੇ ਪੜਾਅ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਰਾਜਧਾਨੀ ਪੇਈਚਿੰਗ ’ਚ ਹੁਣ ਵੀ ਲਗਭਗ ਪੰਜ ਲੱਖ ਲੋਕ ਘਰਾਂ ’ਚ ਕੈਦ ਹਨ। ਚੀਨੀ ਸਰਕਾਰ ਨੇ ਚਿਤਾਵਾਨੀ ਦਿੱਤੀ ਹੈ ਕਿ ਰਾਜਧਾਨੀ ਦੇ ਨਾਲ ਲਗਦੇ ਇਨ੍ਹਾਂ ਖੇਤਰਾਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਸਥਿਤੀ ਅਜੇ ਵੀ ਗੰਭੀਰ ਹੈ। ਰਿਪੋਰਟ ਮੁਤਾਬਕ ਪੇਈਚਿੰਗ ਤੋਂ 150 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਅੰਸ਼ਿਨ ਕਾਉਂਟੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਵੁਹਾਨ ਵਾਂਗ ਨਵੇਂ ਸੂਬੇ ਤੋਂ ਸਾਹਮਣੇ ਆ ਰਹੇ ਮਾਮਲੇ
ਸਿਹਤ ਅਧਿਕਾਰੀਆਂ ਨੂੰ ਜਾਂਚ ਦੌਰਾਨ ਇਥੇ ਕੋਰੋਨਾ ਵਾਇਰਸ ਦੇ ਨਵੇਂ ਕਲਸਟਰ ਦੇਖਣ ਨੂੰ ਮਿਲੇ ਸਨ। ਦੱਸਿਆ ਜਾ ਰਿਹਾ ਹੈ ਕਿ ਇਨਫੈਕਸ਼ਨ ਦੀ ਅਜਿਹੀ ਹੀ ਸਥਿਤ ਵੁਹਾਨ ’ਚ ਵੀ ਦੇਖੀ ਗਈ ਸੀ। ਕੋਰੋਨਾ ਵਾਇਰਸ ਇਨਫੈਕਸ਼ਨ ਦੇ ਦੂਜੇ ਪੜਾਅ ’ਚ ਚੀਨ ’ਚ ਹੁਣ ਤੱਕ 311 ਨਵੇਂ ਮਾਮਲੇ ਰਿਕਾਰਡ ਕੀਤੇ ਗਏ ਹਨ।
ਪੇਈਚਿੰਗ ਤੋਂ ਬਾਹਰ ਜਾਣ ਲਈ ਕੋਰੋਨਾ ਟੈਸਟ ਜ਼ਰੂਰੀ
ਪੇਈਚਿੰਗ ਤੋਂ ਬਾਹਰ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਪਿਛਲੇ ਸੱਤ ਦਿਨਾਂ ’ਚ ਕਰਵਾਏ ਗਏ ਕੋਰੋਨਾ ਵਾਇਰਸ ਟੈਸਟ ਦੀ ਰਿਪੋਰਟ ਦਿਖਾਉਣੀ ਹੋਵੇਗੀ ਕਿ ਉਸ ’ਚ ਇਨਫੈਕਸ਼ਨ ਨਹੀਂ ਹੈ। ਸ਼ਨੀਵਾਰ ਨੂੰ ਖਤਮ ਹੋਏ ਤਿੰਨ ਦਿਨਾਂ ਡ੍ਰੈਗਨ ਬੋਟ ਫੈਸਟੀਵਲ ਦੌਰਾਨ ਲੱਖਾਂ ਚੀਨੀ ਲੋਕਾਂ ਨੇ ਯਾਤਰਾਵਾਂ ਕੀਤੀਆਂ ਪਰ ਇਸ ਨਾਲ ਇਨਫੈਕਸ਼ਨ ਫੈਲਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।
ਕੋਰੋਨਾ ਦੇ ਤਾਜ਼ਾ ਪ੍ਰਕੋਪ ਨਾਲ ਚੀਨੀ ਪ੍ਰਸ਼ਾਸਨ ਪ੍ਰੇਸ਼ਾਨ
ਚੀਨ ’ਚ ਕੋਰੋਨਾ ਵਾਇਰਸ ਦੇ ਇਸ ਤਾਜ਼ਾ ਪ੍ਰਕੋਪ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਨੇ ਵੁਹਾਨ ’ਚ ਮਹਾਮਾਰੀ ਨੂੰ ਕਾਬੂ ’ਚ ਕਰ ਕੇ ਸਫਲਤਾ ਹਾਸਲ ਕੀਤੀ ਸੀ। ਪੇਈਚਿੰਗ ’ਚ ਕੋਰੋਨਾ ਵਾਇਰਸ ਫੈਲਣ ਤੋਂ ਨਾਰਾਜ਼ ਸ਼ੀ ਚਿਨਪਿੰਗ ਦੇ ਪ੍ਰਸ਼ਾਸਨ ਨੇ ਸ਼ਿਨਫਾਦੀ ਮਾਰਕਿਟ ਦੇ ਦੋ ਸਥਾਨਕ ਅਧਿਕਾਰੀਆਂ ਅਤੇ ਇਕ ਜਨਰਲ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਹੈ। ਸਿਹਤ ਨੀਤੀ ਨੂੰ ਦੇਖਣ ਵਾਲੇ ਸੁਨ ਚੁਨਲਾਨ ਨੇ ਕਿਹਾ ਕਿ ਬਾਜ਼ਾਰ ਬਹੁਤ ਸੰਘਣਾ ਹੈ ਅਤੇ ਲੋਕ ਇਧਰ-ਉਧਰ ਜਾਂਦੇ ਰਹਿੰਦੇ ਹਨ। ਇਸ ਗੱਲ ਦਾ ਖਤਰਾ ਬਹੁਤ ਜਿਆਦਾ ਹੈ ਕਿ ਕੋਰੋਨਾ ਵਾਇਰਸ ਹੋਰ ਥਾਵਾਂ ’ਤੇ ਫੈਲ ਸਕਦਾ ਹੈ।
ਚੀਨ ਦਾ ਦਾਅਵਾ-ਯੂਰਪ ਤੋਂ ਆਇਆ ਇਨਫੈਕਸ਼ਨ
ਚੀਨ ਸਰਕਾਰ ਦੇ ਮੁੱਖ ਪੱਤਰ ਗਲੋਬਲ ਟਾਈਮਸ ਮੁਤਾਬਕ ਬੀਜਿੰਗ ਸੀ. ਡੀ. ਸੀ. ਖੋਜਕਾਰਾਂ ਨੇ ਕਿਹਾ ਕਿ ਰਾਜਧਾਨੀ ਪੇਈਚਿੰਗ ਦੇ ਜ਼ਿਨਫਾਡੀ ਬਾਜ਼ਾਰ ’ਚ ਕਲਸਟਰ ਇਨਫੈਕਸ਼ਨ ਫੈਲਾਉਣ ਵਾਲੇ ਕੋਰੋਨਾ ਵਾਇਰਸ ਦੇ ਜੀਨੋਮ ਸਿਕਵੇਂਸਿੰਗ ਤੋਂ ਪਤਾ ਲੱਗਾ ਹੈ ਕਿ ਇਹ ਯੂਰਪ ਤੋਂ ਆਇਆ ਹੈ। ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਇਨਫੈਕਸ਼ਨ ਚੀਨ ਦੇ ਬਾਹਰ ਤੋਂ ਆਏ ਵਾਇਰਸ ਨਾਲ ਫੈਲਿਆ ਹੈ।
 


Sunny Mehra

Content Editor

Related News