ਚੀਨ ਕੋਰੋਨਾਵਾਇਰਸ ਪ੍ਰਭਾਵਿਤ ਖੇਤਰਾਂ ਦੇ 84 ਹਜ਼ਾਰ ਕਰੋੜ ਤੋਂ ਵੱਧ ਦੇ ਨੋਟ ਕਰੇਗਾ ਨਸ਼ਟ

02/17/2020 11:30:52 AM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 71,326 ਲੋਕ ਬੀਮਾਰ ਹਨ, ਇਹਨਾਂ ਵਿਚ 70,548 ਲੋਕ ਸਿਰਫ ਚੀਨ ਵਿਚ ਹਨ। ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਕਾਰਨ 1,775 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਵਿਚ 1,770 ਤਾਂ ਸਿਰਫ ਚੀਨ ਦੇ ਹੀ ਹਨ ਪਰ ਹੁਣ ਚੀਨ ਦੇ ਸਾਹਮਣੇ ਇਕ ਨਵੀਂ ਸਮੱਸਿਆ ਹਜ਼ਾਰਾਂ ਕਰੋੜਾਂ ਇਨਫੈਕਟਿਡ ਨੋਟਾਂ ਨੂੰ ਨਸ਼ਟ ਕਰਨ ਦੀ ਹੈ। 

PunjabKesari
ਚੀਨ ਦੀ ਸਰਕਾਰ ਹੁਣ ਇਨਫੈਕਟਿਡ ਲੋਕਾਂ ਦੇ ਹੱਥਾਂ ਵਿਚੋਂ ਹੁੰਦੇ ਹੋਏ ਬਾਜ਼ਾਰ ਵਿਚ ਫੈਲੇ ਇਨਫੈਕਟਿਡ ਨੋਟਾਂ ਨੂੰ ਠੀਕ ਕਰਨ ਵਿਚ ਜੁਟੀ ਹੈ। ਚੀਨ ਨੇ ਲੱਖਾਂ ਕਰੋੜਾਂ ਦੇ ਨੋਟ ਬਦਲ ਦਿੱਤੇ ਹਨ। ਹੁਣ ਜਾਣਕਾਰੀ ਮਿਲੀ ਹੈ ਕਿ ਕਾਗਜ਼ ਦੇ ਉਹ ਨੋਟ ਜਿਹੜੇ ਹਸਪਤਾਲਾਂ, ਬਾਜ਼ਾਰਾਂ ਅਤੇ ਆਵਾਜਾਈ ਸੇਵਾਵਾਂ ਜ਼ਰੀਏ ਆਏ ਹਨ ਉਹਨਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ।

PunjabKesari

ਚੀਨ ਦੇ ਸੈਂਟਰਲ ਬੈਂਕ ਦੀ ਗੁਆਂਗਝੋਉ ਬ੍ਰਾਂਚ ਨੇ ਕਿਹਾ ਹੈ ਕਿ ਉਹ ਬਾਜ਼ਾਰ ਤੋਂ ਆਏ ਕਾਗਜ਼ ਦੇ ਸਾਰੇ ਨੋਟ ਨਸ਼ਟ ਕਰ ਦੇਵੇਗੀ। ਪੀਪਲਜ਼ ਬੈਂਕ ਆਫ ਚਾਈਨਾ (PBOC) ਨੇ ਵੀ ਕਾਗਜ਼ਾਂ ਨਾਲ ਬਣੇ ਸਾਰੇ ਨੋਟਾਂ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਹੈ। ਭਾਵੇਂਕਿ ਹੁਣ ਤੱਕ ਇਹ ਪਤਾ ਨਹੀਂ ਚੱਲਿਆ ਹੈ ਕਿ ਚੀਨ ਦਾ ਸੈਂਟਰਲ ਬੈਂਕ ਕਿੰਨੀ ਰਾਸ਼ੀ ਦੇ ਬੈਂਕ ਨੋਟ ਨਸ਼ਟ ਕਰੇਗੀ।

PunjabKesari

ਸੈਂਟਰਲ ਬੈਂਕ ਦੇ ਡਿਪਟੀ ਗਵਰਨਰ ਫੈਨ ਯਿਫੇਈ ਨੇ ਕਿਹਾ ਹੈਕਿ ਸੈਂਟਰਲ ਬੈਕ ਨੇ 17 ਜਨਵਰੀ ਤੋਂ ਹੁਣ ਤੱਕ ਪੂਰੇ ਦੇਸ਼ ਵਿਚ 600 ਬਿਲੀਅਨ ਯੁਆਨ (ਕਰੀਬ 6.11 ਲੱਖ ਕਰੋੜ ਰੁਪਏ) ਦੇ ਨਵੇਂ ਨੋਟ ਪੂਰੇ ਦੇਸ਼ ਵਿਚ ਜਾਰੀ ਕੀਤੇ ਹਨ। ਇਹਨਾਂ ਵਿਚ 4 ਬਿਲੀਅਨ ਯੁਆਨ (ਕਰੀਬ 28,581 ਕਰੋੜ ਰੁਪਏ) ਦੇ ਨਵੇਂ ਨੋਟ ਤਾਂ ਸਿਰਫ ਵੁਹਾਨ ਵਿਚ ਭੇਜੇ ਗਏ ਹਨ। ਸੈਂਟਰਲ ਬੈਂਕ ਨੇ ਕਿਹਾ ਹੈ ਕਿ ਪਹਿਲਾਂ ਤੋਂ ਬਾਜ਼ਾਰ ਵਿਚ ਸਰਕੁਲੇਟਿਡ ਕਾਗਜ਼ ਦੇ ਨੋਟ ਨਸ਼ਟ ਕਰਨੇ ਹੋਣਗੇ ਜਦਕਿ ਜਨਵਰੀ ਦੇ ਬਾਅਦ ਤੋਂ ਬਾਜ਼ਾਰ ਵਿਚ ਭੇਜੇ ਗਏ ਨੋਟਾਂ ਨੂੰ ਇਕੱਠਾ ਕਰ ਕੇ ਕਵਾਰੰਟੀਨ (Quarntine) ਕੀਤਾ ਜਾਵੇਗਾ। ਇਸ ਲਈ ਨੋਟਾਂ ਦੀ ਅਲਟਰਾਵਾਇਲੇਟ ਕਿਰਨਾਂ ਨਾਲ ਸਫਾਈ ਹੋਵੇਗੀ। ਨੋਟਾਂ ਨੂੰ 14 ਦਿਨਾਂ ਤੱਕ ਕਵਾਰੰਟੀਨ ਵਿਚ ਰੱਖਿਆ ਜਾਵੇਗਾ। ਫਿਰ ਬਾਜ਼ਾਰ ਵਿਚ ਭੇਜਿਆ ਜਾਵੇਗਾ। 

PunjabKesari

ਜਦਕਿ ਬਾਜ਼ਾਰ ਨਾਲ ਜੁੜੇ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਵਿਚ ਵੁਹਾਨ ਅਤੇ ਚੀਨ ਦੇ ਦੱਖਣੀ ਰਾਜਾਂ ਵਿਚ ਜਿਹੜੇ 84,321 ਕਰੋੜ ਰੁਪਏ ਦੇ ਕਾਗਜ਼ ਦੇ ਨੋਟ ਭੇਜੇ ਗਏ ਹਨ, ਉਹ ਉਹਨਾਂ ਨੂੰ ਨਸ਼ਟ ਕਰੇਗੀ। ਇਹਨਾਂ ਵਿਚ ਦੱਖਣੀ ਰਾਜਾਂ ਵਿਚ 55,740 ਕਰੋੜ ਰੁਪਏ ਭੇਜੇ ਗਏ ਸਨ। ਸਭ ਤੋਂ ਵੱਡਾ ਮੁੱਦਾ ਇਹ ਹੈਕਿ ਸੈਂਟਰਲ ਬੈਂਕ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਪੁਰਾਣੇ ਕਾਗਜ਼ ਦੇ ਨੋਟ ਬੈਂਕ ਵਿਚ ਜਮਾਂ ਕਰਵਾ ਦੇਣ ਤਾਂ ਜੋ ਉਹਨਾਂ ਨੂੰ ਨਸ਼ਟ ਕੀਤਾ ਜਾ ਸਕੇ ਜਾਂ ਕਵਾਰੰਟੀਨ ਕੀਤਾ ਜਾ ਸਕੇ ਮਤਲਬ ਵੱਡੀ ਮਾਤਰਾ ਵਿਚ ਪੁਰਾਣੇ ਨੋਟ ਨਸ਼ਟ ਕੀਤੇ ਜਾ ਸਕਦੇ ਹਨ।
 


Vandana

Content Editor

Related News