ਹਿਊਸਟਨ ਦੂਤਘਰ ਬੰਦ ਕਰਨ ਤੋਂ ਬਾਅਦ ਚੀਨ ਦੀ ਜਾਸੂਸੀ ਘਟੀ
Friday, Jul 31, 2020 - 11:18 AM (IST)
ਵਾਸ਼ਿੰਗਟਨ- ਜਦੋਂ ਤੋਂ ਅਮਰੀਕਾ ਨੇ ਹਿਊਸਟਨ ’ਚ ਚੀਨੀ ਕਮਰਸ਼ੀਅਲ ਦੂਤਘਰ ਨੂੰ ਬੰਦ ਕੀਤਾ ਹੈ ਓਦੋਂ ਤੋਂ ਚੀਨ ਦੀ ਜਾਸੂਸੀ ਸਰਗਰਮੀਆਂ ਘਟੀਆਂ ਹਨ। ਇਕ ਸਾਬਕਾ ਅਮਰੀਕੀ ਖੁਫੀਆ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਸੈਨ ਫਰਾਂਸਿਸਕੋ ਜਾਂ ਨਿਊਯਾਰਕ ਸਥਿਤ ਚੀਨੀ ਦੂਤਘਰਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਉਹ ਬਿਨਾਂ ਸਖ਼ਤ ਉਪਾਏ ਕੀਤੇ ਵੀ ਆਪਣੇ ਟੀਚੇ ਤਕ ਪਹੁੰਚ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੈਨ ਫਰਾਂਸਿਸਕੋ ਦੂਤਘਰ ਚੀਨੀ ਜਾਸੂਸੀ ਦਾ ਅਸਲੀ ਰਤਨ ਹੈ ਪਰ ਅਮਰੀਕਾ ਇਸਨੂੰ ਬੰਦ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਚੀਨ ਨੇ ਵਿਦਿਆਰਥੀ ਸਮੂਹਾਂ ’ਤੇ ਜ਼ਿਆਦਾ ਪ੍ਰਭਾਵ ਅਤੇ ਕੰਟਰੋਲ ਸਥਾਪਤ ਕਰਨ, ਉਈਗਰਾਂ ਅਤੇ ਚੀਨੀ ਅਸੰਤੁਸ਼ਟ ਸਮੂਹਾਂ ਬਾਰੇ ਜਾਣਕਾਰੀ ਇਕੱਤਰ ਕਰਨ ਦੇ ਉਦੇਸ਼ ਨਾਲ ਲੰਬੇ ਸਮੇਂ ਤੋਂ ਅਮਰੀਕਾ ’ਚ ਆਪਣੇ ਦੂਤਘਰਾਂ ਦੀ ਵਰਤੋਂ ਕੀਤੀ ਹੈ।
ਜੂਨ ’ਚ ਅਮਰੀਕੀ ਵਿਦੇਸ਼ ਵਿਭਾਗ ਵਲੋਂ ਜਾਰੀ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਚੀਨੀ ਕਮਿਊਨਿਸਟ ਪਾਰਟੀ ਨੇ ਅਪ੍ਰੈਲ 2017 ਤੋਂ ਸ਼ਿੰਜਿਯਾਂਗ ’ਚ 10 ਲੱਖ ਤੋਂ ਜ਼ਿਾਦਾ ਉਈਗਰ ਅਤੇ ਹੋਰ ਮੁਸਲਿਮ ਘੱਟ ਗਿਣਤੀ ਸਮੂਹਾਂ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਧਰਮ ਅਤੇ ਜਾਤੀ ਦੇ ਕਾਰਣ ਹਿਰਾਸਤ ’ਚ ਲਿਆਹੈ ਅਤੇ ਉਨ੍ਹਾਂ ਨੂੰ ਰਾਜਨੀਤਕ, ਭਾਸ਼ਾਈ ਅਤੇ ਸੰਸਕ੍ਰਿਤਿਕ ਅਨੁਸ਼ਾਸਨਹੀਣਤਾ ਦੇ ਨਾਲ-ਨਾਲ ਜ਼ਬਰਦਸਤੀ ਗਾਇਬ ਕਰ ਦਿੱਤਾ ਹੈ।