ਚੀਨ ਨੇ ਪੁਲਾੜ ’ਚ ਉਗਾਇਆ ਝੋਨਾ, ਲੋਕਾਂ ਨੇ ਕਿਹਾ ‘ਸਵਰਗ ਦੇ ਚੌਲ’ (ਤਸਵੀਰਾਂ)

07/18/2021 5:24:04 PM

ਬੀਜਿੰਗ : ਚੀਨ ਨਵੇਂ ਰਿਕਾਰਡ ਬਣਾਉਣ ਲਈ ਪੂਰੀ ਦੁਨੀਆ ਭਰ ਵਿਚ ਮਸ਼ਹੂਰ ਹੈ। ਚੀਨ ਨੇ ਪੁਲਾੜ ਵਿਚ ਝੋਨਾ ਪੈਦਾ ਕਰਨ ਦਾ ਦਾਅਵਾ ਕੀਤਾ ਹੈ। ਚੀਨ ਨੇ ਪੁਲਾੜ ਵਿਚ ਪੈਦਾ ਕੀਤੇ ਗਏ ਝੋਨੇ ਨੂੰ ਸਪੇਸ ਰਾਈਸ ਦਾ ਨਾਮ ਦਿਤਾ ਹੈ। ਚੀਨ ਇਸਦੀ ਪਹਿਲੀ ਫ਼ਸਲ ਨੂੰ ਬੀਜ ਦੇ ਰੂਪ ਵਿਚ ਧਰਤੀ 'ਤੇ ਲਿਆਇਆ ਹੈ। ਉਥੇ ਹੀ ਚੀਨੀ ਸੋਸ਼ਲ ਮੀਡੀਆ ਉਪਭੋਗਤਾ ਪੁਲਾੜ ਰਾਈਸ ਨੂੰ ਸਵਰਗ ਦੇ ਚੌਲ ਕਹਿ ਰਹੇ ਹਨ।  ਚੀਨ ਨੇ ਚੰਨ ’ਤੇ ਇਕ ਖੋਜ ਕੇਂਦਰ ਸਥਾਪਤ ਕਰਨ ਦੀ ਵੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ: ਪਾਕਿਸਤਾਨੀ ਲੋਕਾਂ ’ਤੇ ਮੁੜ ਚੱਲਿਆ 'ਮਹਿੰਗਾਈ ਦਾ ਚਾਬੁਕ', ਪੈਟਰੋਲ ਤੋਂ ਬਾਅਦ ਆਟਾ, ਖੰਡ ਤੇ ਘਿਓ ਦੀਆਂ ਕੀਮਤਾਂ ਵਧੀਆਂ

PunjabKesari

ਰਿਪਬਿਲਕ ਵਰਲਡ ਡੋਟ ਕੋਮ ਦੀ ਖ਼ਬਰ ਅਨੁਸਾਰ, ਚੀਨ ਨੇ ਪਿਛਲੇ ਸਾਲ ਨਵੰਬਰ ਵਿਚ ਅਪਣੇ ਚੰਦਰਯਾਨ ਦੇ ਨਾਲ ਝੋਨੇ ਦੇ ਬੀਜ ਵੀ ਪੁਲਾੜ ਵਿਚ ਭੇਜੇ ਸਨ। ਹੁਣ ਪੁਲਾੜ ਯਾਨ ਰਾਹੀਂ ਝੋਨੇ ਦੇ 1500 ਬੀਜ ਧਰਤੀ ’ਤੇ ਆਏ ਹਨ। ਇਨ੍ਹਾਂ ਦਾ ਭਾਰ 40 ਗ੍ਰਾਮ ਹੈ। ਇਨ੍ਹਾਂ ਦੀ ਬਿਜਾਈ ਦੱਖਣੀ ਚੀਨ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿਚ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: 'ਪਸੀਨੇ' ਤੋਂ ਛੁਟਕਾਰੇ ਲਈ ਮਸ਼ਹੂਰ ਫਿਟਨੈੱਸ ਮਾਡਲ ਨੂੰ ਇਹ ਕੰਮ ਪਿਆ ਮਹਿੰਗਾ, ਮਿਲੀ ਮੌਤ

ਸਪੇਸ ਵਿਚ, ਇਹ ਬੀਜ ਬ੍ਰਹਿਮੰਡੀ ਰੇਡੀਏਸ਼ਨ ਅਤੇ ਜ਼ੀਰੋ ਗਰੈਵਿਟੀ ਦੇ ਸੰਪਰਕ ਵਿਚ ਰਹੇ। ਫਿਰ ਇਨ੍ਹਾਂ ਨੂੰ ਵਾਪਸ ਧਰਤੀ 'ਤੇ ਲਿਆਇਆ ਗਿਆ। ਇਨ੍ਹਾਂ ਬੀਜਾਂ ਦੀ ਲੰਬਾਈ ਹੁਣ ਲਗਭਗ 1 ਸੈਂਟੀਮੀਟਰ ਹੈ। ਗੁਆਂਗਡੋਂਗ ਵਿਚ ਦੱਖਣੀ ਚੀਨ ਖੇਤੀਬਾੜੀ ਯੂਨੀਵਰਸਿਟੀ ਦੇ ਪੁਲਾੜ ਪ੍ਰਜਣਨ ਖੋਜ ਕੇਂਦਰ ਦੇ ਉਪ ਨਿਰਦੇਸ਼ਕ ਗੁਓ ਤਾਓ ਅਨੁਸਾਰ ਸਭ ਤੋਂ ਵਧੀਆ ਬੀਜ ਪ੍ਰਯੋਗਸ਼ਾਲਾਵਾਂ ਵਿਚ ਤਿਆਰ ਕੀਤੇ ਹੋਣਗੇ। ਇਸ ਤੋਂ ਬਾਅਦ ਇਨ੍ਹਾਂ ਨੂੰ ਖੇਤਾਂ ਵਿਚ ਲਾਇਆ ਜਾਵੇਗਾ।

ਇਹ ਵੀ ਪੜ੍ਹੋ: ਇੰਗਲੈਂਡ ਦੀਆਂ ਗਲੀਆਂ ’ਚ ਮਸਤੀ ਕਰਦੇ ਦਿਖੇ ਵਿਰਾਟ ਅਤੇ ਅਨੁਸ਼ਕਾ, ਤਸਵੀਰਾਂ ਵਾਇਰਲ

PunjabKesari

ਕੁਝ ਸਮੇਂ ਲਈ ਪੁਲਾੜ ਦੇ ਵਾਤਾਵਰਣ ਵਿਚ ਰਹਿਣ ਤੋਂ ਬਾਅਦ, ਬੀਜ ਵਿਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਜ਼ਮੀਨ ਉੱਤੇ ਬੀਜਣ ਨਾਲ ਵਧੇਰੇ ਝਾੜ ਮਿਲਦਾ ਹੈ। ਅਜਿਹੇ ਪ੍ਰਯੋਗ ਕੇਵਲ ਝੋਨੇ ਦੇ ਨਾਲ ਹੀ ਨਹੀਂ, ਸਗੋਂ ਹੋਰ ਫਸਲਾਂ ਨਾਲ ਵੀ ਕੀਤੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਚੀਨ 1987 ਤੋਂ ਚੌਲਾਂ ਅਤੇ ਹੋਰ ਫ਼ਸਲਾਂ ਦੇ ਬੀਜਾਂ ਨੂੰ ਪੁਲਾੜ ਵਿਚ ਲਿਜਾ ਰਿਹਾ ਹੈ।

ਇਹ ਵੀ ਪੜ੍ਹੋ: 124 ਸਾਲ ਪੁਰਾਣੀਆਂ ਓਲੰਪਿਕ ਖੇਡਾਂ ਦੇ ਜਾਣੋ ਰੋਮਾਂਚਕ ਤੱਥ, ਜਾਣੋ ਹੁਣ ਤੱਕ ਖੇਡਾਂ 'ਚ ਕਿੰਨੇ ਆਏ ਬਦਲਾਅ

PunjabKesari

ਬਲੂਮਬਰਗ ਦੀ ਇਕ ਰਿਪੋਰਟ ਅਨੁਸਾਰ, ਚੀਨ ਹੁਣ ਤਕ 200 ਤੋਂ ਵੱਧ ਫ਼ਸਲਾਂ ਨਾਲ ਅਜਿਹੇ ਪ੍ਰਯੋਗ ਕਰ ਚੁੱਕਾ ਹੈ। ਇਨ੍ਹਾਂ ਫ਼ਸਲਾਂ ਵਿਚ ਕਪਾਹ ਤੋਂ ਲੈ ਕੇ ਟਮਾਟਰ ਤੱਕ ਸ਼ਾਮਲ ਹਨ। ਚੀਨੀ ਮੀਡੀਆ ਦੀ  ਰਿਪੋਰਟ ਅਨੁਸਾਰ, ਸਾਲ 2018 ਵਿਚ ਚੀਨ ਵਿਚ 24 ਲੱਖ ਹੈਕਟੇਅਰ ਤੋਂ ਵੱਧ ਖ਼ੇਤਰ ਵਿਚ ਖੇਤੀ ਲਈ ਸਪੇਸ ਤੋਂ ਆਏ ਬੀਜਾਂ ਦੀ ਵਰਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਛੋਟੀ ਉਮਰੇ ਅਨਾਥ ਹੋਈ ਰੇਵਤੀ ਓਲੰਪਿਕ ’ਚ ਦਿਖਾਏਗੀ ਦਮ, ਮਜ਼ਦੂਰੀ ਕਰ ਨਾਨੀ ਨੇ ਪਹੁੰਚਾਇਆ ਇਸ ਮੁਕਾਮ ਤੱਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News