ਕਵਾਡ ਦੇ ਪਲਾਨ ਨੇ ਵਧਾਈ ਚੀਨ ਦੀ ਬੌਖਲਾਹਟ, ਜਿਨਪਿੰਗ ਨੇ 8 ਦੇਸ਼ਾਂ ਦੀ ਯਾਤਰਾ ’ਤੇ ਭੇਜੇ ਵਿਦੇਸ਼ ਮੰਤਰੀ
Saturday, May 28, 2022 - 02:48 PM (IST)
ਇੰਟਰਨੈਸ਼ਨਲ ਡੈਸਕ– ਜਾਪਾਨ ਦੀ ਰਾਜਧਾਨੀ ਟੋਕੀਓ ’ਚ ਪਿਛਲੇ ਦਿਨੀਂ ਆਯੋਜਿਤ ਕਵਾਡ ਸਮਿਟ ਤੋਂ ਬਾਅਦ ਚੀਨ ਬੇਚੈਨ ਤੇ ਬੌਖਲਾਹਟ ’ਚ ਹੈ। ਇਹੀ ਵਜ੍ਹਾ ਹੈ ਕਿ ਚੀਨੀ ਰਾਸ਼ਟਰਪਤੀ ਕਈ ਦੇਸ਼ਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਨੇ ਸੁਰੱਖਿਆ ਤੇ ਵਪਾਰ ’ਤੇ 10 ਦੇਸ਼ਾਂ ਨਾਲ ਸਮਝੌਤਾ ਕਰਨ ਦੀ ਯੋਜਨਾ ਬਣਾਈ ਹੈ।
ਆਪਣੇ ਇਸ ਮਕਸਦ ਦੀ ਪ੍ਰਾਪਤੀ ਲਈ ਵਿਦੇਸ਼ ਮੰਤਰੀ ਵਾਂਗ ਯੀ ਨੇ ਪ੍ਰਸ਼ਾਂਤ ਮਹਾਦੀਪ ਦੇਸ਼ਾਂ ਦਾ ਇਕ ਵੱਡਾ ਦੌਰਾ ਸ਼ੁਰੂ ਕੀਤਾ ਹੈ। ਆਪਣੀ 10 ਦਿਨਾ ਯਾਤਰਾ ਦੌਰਾਨ 8 ਦੇਸ਼ਾਂ ਵਾਂਗ ਕਿਰਿਬਾਤੀ, ਸਮੋਆ, ਫਿਜ਼ੀ, ਟੋਂਗਾ, ਵਾਨੁਅਤੁ, ਪਾਪੁਆ ਨਿਊ ਗਿਨੀ ਤੇ ਪੂਰਬੀ ਤਿਮੋਰ ’ਚ ਰੁਕਣਗੇ।
ਇਹ ਖ਼ਬਰ ਵੀ ਪੜ੍ਹੋ : ਪਾਕਿ ਫੌਜ ਨਾਲ ਕੋਈ ਸਮਝੌਤਾ ਨਹੀਂ, ਹਿੰਸਾ ਨਾ ਹੋਣ ਕਰਕੇ ਮਾਰਚ ਖ਼ਤਮ ਕਰਨ ਦਾ ਲਿਆ ਸੀ ਫ਼ੈਸਲਾ- ਇਮਰਾਨ
ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਕੁਝ ਦਿਨ ਪਹਿਲਾਂ ਟੋਕੀਓ ’ਚ ਕਵਾਡ ਸ਼ਿਖਰ ਸੰਮੇਲਨ ਦਾ ਆਯੋਜਨ ਹੋਇਆ ਸੀ, ਜਿਸ ’ਚ ਆਪਣੇ ਮੈਂਬਰਾਂ ਨੂੰ ਇਨ੍ਹਾਂ ਪ੍ਰਸ਼ਾਂਤ ਮਹਾਦੀਪ ਦੇਸ਼ਾਂ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਕਵਾਡ ’ਚ ਭਾਰਤ ਤੋਂ ਇਲਾਵਾ ਜਾਪਾਨ, ਆਸਟਰੇਲੀਆ ਤੇ ਅਮਰੀਕਾ ਵਰਗੇ ਅਮੀਰ ਦੇਸ਼ ਸ਼ਾਮਲ ਹਨ।
ਕਵਾਡ ਸਮਿਟ ਤੋਂ ਬਾਅਦ ਚੀਨ ਨੂੰ ਚੁਣੌਤੀ ਦੇਣ ਲਈ ਆਸਟਰੇਲੀਆ ਦੀ ਨਵੀਂ ਬਣੀ ਸਰਕਾਰ ਵੀ ਸਰਗਰਮ ਹੋ ਗਈ ਹੈ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ 44 ਮੈਂਬਰੀ ਪ੍ਰਤੀਨਿਧੀਮੰਡਲ ਨਾਲ ਵਾਂਗ ਦੇ 8 ਦੇਸ਼ਾਂ ਦੇ ਦੌਰੇ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ’ਚ ਪ੍ਰਸ਼ਾਂਤ ਮਹਾਦੀਪ ਦੇਸ਼ਾਂ ’ਚੋਂ ਇਕ ਫਿਜ਼ੀ ਪਹੁੰਚੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।