ਚੀਨ ਨੇ ਟਰੰਪ ਦੇ ਵਿਚੋਲਗੀ ਦੇ ਪ੍ਰਸਤਾਵ ਨੂੰ ਕੀਤਾ ਖਾਰਿਜ

05/29/2020 5:55:53 PM

ਬੀਜਿੰਗ (ਭਾਸ਼ਾ): ਚੀਨ ਨੇ ਭਾਰਤ ਦੇ ਨਾਲ ਲੱਗਦੀ ਸੀਮਾ ਸਬੰਧੀ ਮੌਜੂਦਾ ਗਤੀਰੋਧ ਖਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਦੇ ਪ੍ਰਸਤਾਵ ਨੂੰ ਸ਼ੁੱਕਰਵਾਰ ਨੂੰ ਖਾਰਿਜ ਕਰ ਦਿੱਤਾ। ਟਰੰਪ ਨੇ ਭਾਰਤ ਅਤੇ ਚੀਨ ਵਿਚਾਲੇ ਸੀਮਾ ਵਿਵਾਦ ਦੇ ਹੱਲ ਲਈ ਬੁੱਧਵਾਰ ਨੂੰ ਵਿਚੋਲਗੀ ਕਰਨ ਦੀ ਅਚਾਨਕ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਉਹ ਦੋਵੇਂ ਗੁਆਂਢੀ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਜਾਰੀ ਗਤੀਰੋਧ ਦੇ ਦੌਰਾਨ ਤਣਾਅ ਘੱਟ ਕਰਨ ਦੇ ਲਈ 'ਤਿਆਰ, ਚਾਹਵਾਨ ਤੇ ਸਮਰੱਥ' ਹੈ।

PunjabKesari

ਅਮਰੀਕਾ ਦੇ ਇਸ ਪ੍ਰਸਤਾਵ 'ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਕਿਹਾ ਕਿ ਦੋਵੇਂ ਦੇਸ਼ ਮੌਜੂਦਾ ਮਿਲਟਰੀ ਗਤੀਰੋਧ ਸੁਲਝਾਉਣ ਲਈ ਤੀਜੇ ਪੱਖ ਦੀ ਦਖਲ ਅੰਦਾਜ਼ੀ ਨਹੀਂ ਚਾਹੁੰਦੇ ਹਨ। ਝਾਓ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਟਰੰਪ ਦੇ ਪ੍ਰਸਤਾਵ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਕਿਹਾ,''ਚੀਨ ਅਤੇ ਭਾਰਤ ਵਿਚਾਲੇ ਸੀਮਾ ਸਬੰਧੀ ਸਿਸਟਮ ਅਤੇ ਗੱਲਬਾਤ ਮਾਧਿਅਮ ਹਨ।'' ਉਹਨਾਂ ਨੇ ਕਿਹਾ,''ਅਸੀਂ ਵਾਰਤਾ ਅਤੇ ਵਿਚਾਰ ਵਟਾਂਦਰੇ ਦੇ ਜ਼ਰੀਏ ਸਮੱਸਿਆਵਾਂ ਨੂੰ ਉਚਿਤ ਤਰੀਕੇ ਨਾਲ ਸੁਲਝਾਉਣ ਵਿਚ ਸਮਰੱਥ ਹਾਂ। ਸਾਨੂੰ ਤੀਜੇ ਪੱਖ ਦੀ ਦਖਲ ਅੰਦਾਜ਼ੀ ਦੀ ਲੋੜ ਨਹੀਂ ਹੈ।'' 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਸਮੇਤ 4 ਵੱਡੇ ਦੇਸ਼ ਚੀਨ ਵਿਰੁੱਧ ਹੋਏ ਇੱਕਜੁੱਟ, ਦਿੱਤੀ ਇਹ ਚਿਤਾਵਨੀ

ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਲੱਦਾਖ ਅਤੇ ਉੱਤਰੀ ਸਿੱਕਮ ਵਿਚ ਕਈ ਖੇਤਰਾਂ ਵਿਚ ਭਾਰਤ ਅਤੇ ਚੀਨ ਦੋਹਾਂ ਦੀਆਂ ਸੈਨਾਵਾਂ ਨੇ ਹਾਲ ਹੀ ਵਿਚ ਮਿਲਟਰੀ ਨਿਰਮਾਣ ਕੀਤੇ ਹਨ। ਇਸ ਨਾਲ ਗਤੀਰੋਧ ਦੀਆਂ ਦੋ ਵੱਖ-ਵੱਖ ਘਟਨਾਵਾ ਦੇ ਦੋ ਹਫਤੇ ਬਾਅਦ ਵੀ ਦੋਹਾਂ ਵਿਚਾਲੇ ਤਣਾਅ ਵਧਣ ਅਤੇ ਦੋਹਾਂ ਦੇ ਰਵੱਈਏ ਵਿਚ ਸਖਤੀ ਦਾ ਸਪੱਸ਼ਟ ਸੰਕੇਤ ਮਿਲਦਾ ਹੈ। ਭਾਰਤ ਨੇ ਕਿਹਾ ਹੈ ਕਿ ਚੀਨੀ ਫੌਜ ਲੱਦਾਖ ਅਤੇ ਸਿੱਕਮ ਵਿਚ ਐੱਲ.ਏ.ਸੀ. 'ਤੇ ਉਸਦੇ ਫੌਜੀਆਂ ਦੀ ਸਧਾਰਨ ਗਸ਼ਤ ਵਿਚ ਰੁਕਾਵਟ ਪੈਦਾ ਕਰ ਰਹੀ ਹੈ। ਭਾਰਤ ਨੇ ਚੀਨ ਦੀ ਇਸ ਦਲੀਲ ਨੂੰ ਵੀ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ ਕਿ ਭਾਰਤੀ ਬਲਾਂ ਵੱਲੋਂ ਚੀਨੀ ਪਾਸਿਓਂ ਨਜਾਇਜ਼ ਕਬਜ਼ਾ ਕਰਨ ਨਾਲ ਦੋਹਾਂ ਸੈਨਾਵਾਂ ਦੇ ਵਿਚ ਤਣਾਅ ਵਧਿਆ।


Vandana

Content Editor

Related News