ਧਾਰਮਿਕ ਸੁਤੰਤਰਾ ਦੀ ਉਲੰਘਣਾ ਦੇ ਅਮਰੀਕੀ ਦੋਸ਼ਾਂ ਨੂੰ ਚੀਨ ਨੇ ਕੀਤਾ ਖਾਰਿਜ

Thursday, Nov 18, 2021 - 06:42 PM (IST)

ਬੀਜਿੰਗ-ਅਮਰੀਕਾ ਵੱਲੋਂ ਪਾਕਿਸਤਾਨ ਦੇ ਨਾਲ ਹੀ ਚੀਨ ਨੂੰ ਵੀ ਧਾਰਮਿਕ ਸੁੰਤਤਰਾ ਦੀ ਉਲੰਘਣਾ ਲਈ 'ਚਿੰਤਾ ਵਾਲੇ ਦੇਸ਼ਾਂ ਦੀ ਸ਼੍ਰੇਣੀ' 'ਚ ਰੱਖੇ ਜਾਣ ਨੂੰ ਲੈ ਕੇ ਵੀਰਵਾਰ ਨੂੰ ਚੀਨ ਨੇ ਉਸ ਦੀ ਆਲੋਚਨਾ ਕੀਤੀ ਅਤੇ ਵਾਸ਼ਿੰਗਟਨ 'ਤੇ ਦੋਸ਼ ਲਾਇਆ ਕਿ ਉਹ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ ਲਈ 'ਧਾਰਮਿਕ ਮੁੱਦਿਆਂ ਦੀ ਵਰਤੋਂ ਕਰਦਾ ਹੈ। ਅਮਰੀਕਾ ਨੇ ਬੁੱਧਵਾਰ ਨੂੰ ਚੀਨ, ਪਾਕਿਸਤਾਨ, ਈਰਾਨ, ਉੱਤਰ ਕੋਰੀਆ ਅਤੇ ਮਿਆਂਮਾਰ ਸਮੇਤ ਕਈ ਦੇਸ਼ਾਂ ਨੂੰ 'ਧਾਰਮਿਕ ਸੁਤੰਤਰਾ ਦੀ ਉਲੰਘਣਾ ਲਈ ਚਿੰਤਾ ਵਾਲੇ ਦੇਸ਼ਾਂ ਦੀ ਸ਼੍ਰੇਣੀ' 'ਚ ਰੱਖਿਆ ਸੀ।

ਇਹ ਵੀ ਪੜ੍ਹੋ : ਚੀਨ ਤੇ ਅਮਰੀਕਾ ਇਕ-ਦੂਜੇ ਦੇ ਮੀਡੀਆ ਕਰਮਚਾਰੀਆਂ 'ਤੇ ਲਾਈਆਂ ਗਈਆਂ ਪਾਬੰਦੀਆਂ 'ਚ ਦੇਣਗੇ ਢਿੱਲ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਇਥੇ ਮੀਡੀਆ ਨੂੰ ਕਿਹਾ ਕਿ ਚੀਨ ਨਿਰਾਧਾਰ ਦੋਸ਼ਾਂ ਦਾ ਜ਼ੋਰਦਾਰ ਵਿਰੋਧ ਕਰਦਾ ਹੈ ਕਿਉਂਕਿ ਇਸ ਨਾਲ ਦੇਸ਼ ਦੀ ਧਾਰਮਿਕ ਸੁੰਤਤਰਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਅਮਰੀਕੀ ਦੋਸ਼ਾਂ ਦੇ ਬਾਰੇ 'ਚ ਪੁੱਛਣ 'ਤੇ ਝਾਓ ਨੇ ਕਿਹਾ ਕਿ ਚੀਨ ਦੀ ਸਰਕਾਰ ਕਾਨੂੰਨ ਮੁਤਾਬਕ ਨਾਗਰਿਕਾਂ ਦੀ ਧਾਰਮਿਕ ਸੁਤੰਤਰਾ ਦੀ ਰੱਖਿਆ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਚੀਨ 'ਚ ਕਰੀਬ 20 ਕਰੋੜ ਧਾਰਮਿਕ ਮਤਿਆਂ ਨੂੰ ਮੰਨਣ ਵਾਲੇ ਲੋਕ ਹਨ, 3.80 ਲੱਖ ਤੋਂ ਜ਼ਿਆਦਾ ਧਾਰਮਿਕ ਕਰਮਚਾਰੀ ਹਨ, 5500 ਧਾਰਮਿਕ ਸਮੂਹ ਹਨ ਅਤੇ ਧਾਰਮਿਕ ਗਤੀਵਿਧੀਆਂ ਲਈ 1.40 ਲੱਖ ਤੋਂ ਜ਼ਿਆਦਾ ਸਥਾਨ ਹਨ।

ਇਹ ਵੀ ਪੜ੍ਹੋ : ਕੋਵਿਡ-19 ਟੀਕਾ ਉਤਪਾਦਨ ਸਮਰੱਥਾ ਵਧਾਉਣ ਲਈ ਨਿਵੇਸ਼ ਦੀ ਪੇਸ਼ਕਸ਼ ਕਰ ਰਿਹੈ ਅਮਰੀਕੀ ਪ੍ਰਸ਼ਾਸਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News