ਕੋਰੋਨਾ ਦੇ ਜ਼ਿਆਦਾ ਨਵੇਂ ਮਾਮਲੇ ਮਿਲਣ ਕਾਰਨ ਚੀਨ 'ਚ ਵਧੀ ਸਖ਼ਤੀ

Sunday, Mar 13, 2022 - 02:13 AM (IST)

ਕੋਰੋਨਾ ਦੇ ਜ਼ਿਆਦਾ ਨਵੇਂ ਮਾਮਲੇ ਮਿਲਣ ਕਾਰਨ ਚੀਨ 'ਚ ਵਧੀ ਸਖ਼ਤੀ

ਬੀਜਿੰਗ-ਹਾਂਗਕਾਂਗ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 27,647 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦਰਮਿਆਨ ਸ਼ੰਘਾਈ 'ਚ ਸਕੂਲ-ਪਾਰਕ ਬੰਦ ਰਹੇ, ਬੀਜਿੰਗ 'ਚ ਰਿਹਾਇਸ਼ੀ ਇਲਾਕਿਆਂ 'ਚ ਦਾਖਲੇ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਨਵੇਂ ਮਾਮਲੇ ਮਿਲਣ ਤੋਂ ਬਾਅਦ ਬੀਜਿੰਗ 'ਚ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਘਰਾਂ 'ਚੋਂ ਬਾਹਰ ਨਾ ਨਿਕਲਣ। ਹਾਂਗਕਾਂਗ ਦੇ ਨੇਤਾ ਕੈਰੀ ਲਾਮ ਨੇ ਚਿਤਾਵਨੀ ਦਿੱਤੀ ਹੈ ਕਿ ਖੇਤਰ 'ਚ ਕੋਰੋਨਾ ਇਨਫੈਕਸ਼ਨ ਦੀ ਲਹਿਰ ਅਜੇ ਸਿਖਰ 'ਤੇ ਨਹੀਂ ਪਹੁੰਚੀ ਹੈ।

ਇਹ ਵੀ ਪੜ੍ਹੋ : ਜ਼ੇਲੇਂਸਕੀ ਇਜ਼ਰਾਈਲ 'ਚ ਪੁਤਿਨ ਨਾਲ ਗੱਲਬਾਤ ਲਈ ਤਿਆਰ

ਉਨ੍ਹਾਂ ਕਿਹਾ ਕਿ ਇਸ ਸਮੇਂ ਇਹ ਕਹਿਣਾ ਆਸਾਨ ਨਹੀਂ ਹੋਵੇਗਾ ਕਿ ਅਸੀਂ ਇਨਫੈਕਸ਼ਨ ਦੇ ਸਿਖਰ ਪੜਾਅ ਨੂੰ ਪਾਰ ਕਰ ਚੁੱਕੇ ਹਾਂ, ਸਾਨੂੰ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਚੀਨ ਦੀ ਮੁੱਖ ਭੂਮੀ 'ਤੇ ਸ਼ੁੱਕਰਵਾਰ ਅੱਧੀ ਰਾਤ ਤੱਕ 24 ਘੰਟਿਆਂ 'ਚ ਕੋਰੋਨਾ ਦੇ 588 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਕਿਸੇ ਕੋਰੋਨਾ ਮਰੀਜ਼ ਦੀ ਮੌਤ ਨਹੀਂ ਹੋਈ। ਇਹ ਗਿਣਤੀ ਹੋਰ ਦੇਸ਼ਾਂ ਦੀ ਤੁਲਨਾ 'ਚ ਬਹੁਤ ਘੱਟ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਨਫੈਕਸ਼ਨ ਦਾ ਇਕ ਵੀ ਮਾਮਲਾ ਪਾਇਆ ਜਾਂਦਾ ਹੈ ਤਾਂ ਉਹ ਕਮਿਊਨਿਟੀ ਲਾਕਡਾਊਨ ਲਈ ਤਿਆਰ ਹਨ।

ਇਹ ਵੀ ਪੜ੍ਹੋ : ਸਾਊਦੀ ਅਰਬ 'ਚ ਇਕ ਹੀ ਦਿਨ 'ਚ 81 ਲੋਕਾਂ ਨੂੰ ਦਿੱਤੀ ਗਈ ਫਾਂਸੀ

ਸ਼ੰਘਾਈ ਸ਼ਹਿਰ 'ਚ ਸ਼ਨੀਵਾਰ ਨੂੰ ਇਨਫੈਕਸ਼ਨ ਦੇ 22 ਨਵੇਂ ਮਾਮਲੇ ਮਿਲਣ 'ਤੇ ਸਰਕਾਰ ਨੇ ਐਲਾਨ ਕੀਤਾ ਕਿ ਸਕੂਲਾਂ ਨੂੰ ਫ਼ਿਰ ਤੋਂ ਆਨਲਾਈਨ ਪੜ੍ਹਾਉਣਾ ਸ਼ੁਰੂ ਕਰਨਾ ਚਾਹੀਦਾ ਹੈ। ਬੀਜਿੰਗ 'ਚ ਇਨਫੈਕਸ਼ਨ ਦੇ ਪੰਜ ਨਵੇਂ ਮਾਮਲੇ ਮਿਲੇ ਹਨ। ਬੀਜਿੰਗ ਦੇ ਉੱਤਰ-ਪੂਰਬੀ ਜ਼ਿਲ੍ਹੇ ਸ਼ੁਨੀ 'ਚ ਇਨਫੈਕਸ਼ਨ ਦੇ ਮੱਦੇਨਜ਼ਰ ਇਕ ਹਾਊਸਿੰਗ ਕੰਪਲੈਕਸ ਦਾ ਹਿੱਸਾ ਬੰਦ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਜਾਂਚ ਕਰਵਾਉਣ ਦਾ ਹੁਕਮ ਦਿੱਤਾ ਗਿਆ।

ਇਹ ਵੀ ਪੜ੍ਹੋ : ਪੁਤਿਨ ਨਾਲ ਮੈਕਰੋਨ ਦੀ ਗੱਲਬਾਤ 'ਬਹੁਤ ਸਪੱਸ਼ਟ ਪਰ ਮੁਸ਼ਕਲ ਸੀ' : ਫਰਾਂਸ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News