ਚੀਨੀ ਲੋਕਾਂ ਦਾ ਦੋਸ਼-''ਕੋਰੋਨਾ ਵਾਇਰਸ ਦੀਆਂ ਹਿਦਾਇਤਾਂ ਦੇ ਨਾਂ ''ਤੇ ਹੋ ਰਹੇ ਤਸ਼ੱਦਦ''

03/07/2020 3:46:35 PM

ਬੀਜਿੰਗ— ਚੀਨ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਨੂੰ ਲੈ ਕੇ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਵਿਚਕਾਰ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ 'ਤੇ ਹਿਦਾਇਤਾਂ ਦੇ ਨਾਂ 'ਤੇ ਤਸ਼ੱਦਦ ਕੀਤੇ ਜਾ ਰਹੇ ਹਨ। ਲੋਕ ਸੋਸ਼ਲ ਮੀਡੀਆ 'ਤੇ ਆਪਣੀ ਭੜਾਸ ਕੱਢ ਰਹੇ ਹਨ।
ਬੀਜਿੰਗ 'ਚ ਰਹਿਣ ਵਾਲੀ 29 ਸਾਲਾ ਝਾਂਗ ਨੇ ਦੱਸਿਆ,''ਮੇਰੇ ਮਾਮਲੇ 'ਚ ਉਨ੍ਹਾਂ ਨੇ ਇਕ ਪਾਸੜ ਵਿਵਹਾਰ ਕੀਤਾ। ਝਾਂਗ ਨਾਲ ਫਲੈਟ 'ਚ ਰਹਿਣ ਵਾਲੀ ਇਕ ਔਰਤ ਜਦ ਇਕ ਹੋਰ ਸੂਬੇ ਤੋਂ ਵਾਪਸ

ਆਈ ਤਾਂ ਝਾਂਗ ਨੂੰ ਵੀ ਵੱਖਰਾ ਕਰ ਦਿੱਤਾ ਗਿਆ ਅਤੇ ਉਸ ਨੂੰ ਜਨਤਕ ਸਥਾਨ 'ਤੇ ਕਦਮ ਵੀ ਨਹੀਂ ਰੱਖਣ ਦਿੱਤਾ ਗਿਆ। ਝਾਂਗ ਨੇ ਕਿਹਾ ਕਿ ਉਹ ਸਾਰੇ ਨਿਯਮਾਂ ਦਾ ਪਾਲਣ ਕਰ ਰਹੀ ਹੈ ਇਹ ਦੇਖਣ ਲਈ ਉਸ ਦੇ ਦਰਵਾਜ਼ੇ 'ਤੇ ਇਕ ਨੋਟਿਸ ਚਿਪਕਾ ਦਿੱਤਾ ਗਿਆ ਕਿ ਇਸ ਨੂੰ ਵੱਖਰੀ ਰੱਖਿਆ ਗਿਆ ਹੈ ਤੇ ਤੁਸੀਂ ਵੀ ਉਸ 'ਤੇ ਨਜ਼ਰ ਰੱਖੋ। ਝਾਂਗ ਨੇ ਕਿਹਾ ਕਿ ਇਹ ਉਸ ਨੂੰ ਬਹੁਤ ਬੇਇੱਜ਼ਤੀ ਵਾਲਾ ਕਦਮ ਲੱਗਾ ਹੈ।
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਬੀਜਿੰਗ ਕੋਲ ਰਹਿਣ ਵਾਲੇ 29 ਸਾਲਾ ਜੀ ਡਾਏ ਨੂੰ ਸਥਾਨਕ ਅਧਿਕਾਰੀਆਂ ਨੇ ਵੱਖਰੇ ਰੱਖਣ ਦਾ ਹੁਕਮ ਦਿੱਤਾ ਕਿਉਂਕਿ ਉਸ ਦਾ ਜਨਮ ਹੁਬੇਈ ਸੂਬੇ 'ਚ ਹੋਇਆ ਸੀ। ਉਸ ਨੇ ਕਿਹਾ ਉਹ 6 ਮਹੀਨਿਆਂ ਤੋਂ ਉੱਥੇ ਗਿਆ ਵੀ ਨਹੀਂ ਸੀ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਾਅ ਠੀਕ ਨਹੀਂ ਹਨ ਪਰ ਹੁਕਮ ਤਾਂ ਹੁਕਮ ਹੈ।
ਇਕ ਹੋਰ ਵੀਡੀਓ ਇੱਥੇ ਕਾਫੀ ਵਾਇਰਲ ਹੋ ਰਹੀ ਹੈ,ਜਿਸ 'ਚ ਇਕ ਬਜ਼ੁਰਗ ਨੂੰ ਪੁਲਸ ਨੇ ਜਨਤਕ ਬਾਥਰੂਮ ਵਰਤਣ ਤੋਂ ਰੋਕਿਆ ਕਿਉਂਕਿ ਉਸ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਇਸ ਤੋਂ ਬਾਅਦ ਉਸ ਨੂੰ ਵੱਖਰੇ ਕਰਨ ਲਈ ਵੈਨ 'ਚ ਜਾਣ ਦਾ ਹੁਕਮ ਦਿੱਤਾ। ਬਹੁਤ ਸਾਰੇ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ 'ਤੇ ਸਖਤਾਈ ਕਰਕੇ ਕਾਨੂੰਨਾਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ।

ਹਾਲ ਹੀ 'ਚ ਚੀਨ ਦੇ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ 'ਪੀਪਲਜ਼ ਡੇਲੀ' 'ਚ ਛਪੇ ਸੰਪਾਦਕੀ ਪੰਨੇ 'ਚ ਲਿਖਿਆ ਸੀ ਕਿ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਮਰਜੀ ਨਾਲ ਕੰਮ ਕਰਨ ਕਰਕੇ ਜਨਤਾ 'ਚ ਗੁੱਸਾ ਭੜਕ ਸਕਦਾ ਹੈ। ਚੀਨ 'ਚ ਕੋਰੋਨਾ ਵਾਇਸ ਕਾਰਨ 80 ਹਜ਼ਾਰ ਤੋਂ ਵਧੇਰੇ ਲੋਕ ਪੀੜਤ ਹਨ ਤੇ 3,073 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦਾ ਸਭ ਤੋਂ ਵਧ ਪ੍ਰਕੋਪ ਹੁਬੇਈ ਸੂਬੇ 'ਚ ਦੇਖਣ ਨੂੰ ਮਿਲਿਆ ਹੈ।


Related News