ਚੀਨ ਦਾ ਦਾਅਵਾ, ''ਵੁਹਾਨ ਨਹੀਂ, ਕੋਰੋਨਾ ਪਹਿਲਾਂ ਦੁਨੀਆ ਦੇ ਕਈ ਹਿੱਸਿਆਂ ''ਚ ਫੈਲ ਚੁੱਕਿਆ ਸੀ''

10/10/2020 3:04:24 AM

ਬੀਜ਼ਿੰਗ - ਹੁਣ ਤੱਕ ਕੋਰੋਨਾਵਾਇਰਸ ਮਹਾਮਾਰੀ ਦੇ ਦੁਨੀਆ ਵਿਚ ਫੈਲਣ ਨੂੰ ਲੈ ਕੇ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਚੀਨ ਨੇ ਸ਼ੁੱਕਰਵਾਰ ਨੂੰ ਇਕ ਨਵਾਂ ਦਾਅਵਾ ਕਰ ਦਿੱਤਾ ਹੈ। ਚੀਨ ਦਾ ਆਖਣਾ ਹੈ ਕਿ ਕੋਰੋਨਾ ਦੀ ਲਾਗ ਪਿਛਲੇ ਸਾਲ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿਚ ਫੈਲੀ ਸੀ ਪਰ ਸਭ ਤੋਂ ਪਹਿਲਾਂ ਉਸ ਨੇ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਅਤੇ ਕਾਰਵਾਈ ਕੀਤੀ। ਚੀਨ ਨੇ ਉਸ ਦੋਸ਼ ਦਾ ਖੰਡਨ ਕੀਤਾ ਕਿ ਮਹਾਮਾਰੀ ਵਿਚ ਤਬਦੀਲ ਹੋਣ ਤੋਂ ਪਹਿਲਾਂ ਇਹ ਘਾਤਕ ਵਾਇਰਸ ਵੁਹਾਨ ਵਿਚ ਪੈਦਾ ਹੋਇਆ ਸੀ। ਚੀਨ ਨੇ ਅਮਰੀਕਾ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਿਜ਼ ਕੀਤਾ ਕਿ ਕੋਰੋਨਾ ਵੁਹਾਨ ਦੀ ਇਕ ਲੈਬਾਰਟਰੀ ਤੋਂ ਉਭਰਿਆ ਹੈ। ਨਾਲ ਹੀ, ਇਸ ਦੋਸ਼ ਨੂੰ ਵੀ ਖਾਰਿਜ਼ ਕੀਤਾ ਕਿ ਮਨੁੱਖਾਂ ਨੂੰ ਪ੍ਰਭਾਵਿਤ ਕਰਨ ਤੋਂ ਪਹਿਲਾਂ ਇਹ ਚਮਗਾਦੜਾਂ ਜਾਂ ਪੈਂਗੋਲਿਨ ਤੋਂ ਮੱਧ ਚੀਨੀ ਸ਼ਹਿਰ ਵਿਚ ਉਭਰਿਆ ਸੀ।

ਨਵੇਂ ਤਰ੍ਹਾਂ ਦਾ ਵਾਇਰਸ
ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਚੁਨਯਿੰਗ ਨੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਕੋਰੋਨਾਵਾਇਰਸ ਇਕ ਨਵੇਂ ਤਰ੍ਹਾਂ ਦਾ ਵਾਇਰਸ ਹੈ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਤੱਥ ਅਤੇ ਰਿਪੋਰਟ ਸਾਹਮਣੇ ਆ ਰਹੀਆਂ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਾਲ ਦੇ ਆਖਿਰ ਵਿਚ ਦੁਨੀਆ ਦੇ ਵੱਖ-ਵੱਖ ਥਾਂਵਾਂ 'ਤੇ ਮਹਾਮਾਰੀ ਫੈਲ ਗਈ ਸੀ। ਜਦਕਿ ਚੀਨ ਨੇ ਸਭ ਤੋਂ ਪਹਿਲਾਂ ਇਸ ਮਹਾਮਾਰੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ, ਇਸ ਦੀ ਪਛਾਣ ਕੀਤੀ ਸੀ ਅਤੇ ਦੁਨੀਆ ਨੂੰ ਇਸ ਬਾਰੇ ਦੱਸਿਆ ਸੀ।

ਮਾਇਕ ਪੋਂਪੀਓ ਨੇ ਜਵਾਬ ਵਿਚ ਟਿੱਪਣੀ
ਚੀਨ ਦੀ ਸੱਤਾਧਾਰੀ ਪਾਰਟੀ ਆਫ ਚਾਈਨਾ ਨੇ ਪਰਦਾ ਪਾਏ ਜਾਣ ਦੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਦੇ ਦੋਸ਼ਾਂ ਦੇ ਜਵਾਬ ਵਿਚ ਹੁਆ ਦੀਆਂ ਟਿੱਪਣੀਆਂ ਸਾਹਮਣੇ ਆਈਆਂ। ਜਾਨਸ ਹਾਪਕਿੰਸ ਕੋਰੋਨਾਵਾਇਰਸ ਰਿਸੋਰਸ ਸੈਂਟਰ ਮੁਤਾਬਕ ਇਸ ਮਹਾਮਾਰੀ ਨਾਲ ਦੁਨੀਆ ਭਰ ਵਿਚ 3.6 ਕਰੋੜ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਵਿਚ ਅਮਰੀਕਾ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ ਜਿਥੇ 76 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 2 ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਚੀਨ ਵਿਚ ਕੋਰੋਨਾਵਾਇਰਸ ਦੇ 90 ਹਜ਼ਾਰ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਮਹਾਮਾਰੀ ਕਾਰਨ 4700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।

ਜਨਵਰੀ ਵਿਚ ਵੁਹਾਨ ਵਿਚ ਤਾਲਾਬੰਦੀ
ਬੁਲਾਰੇ ਨੇ ਆਖਿਆ ਕਿ ਜਨਵਰੀ ਵਿਚ ਚੀਨ ਦੀ ਸਰਕਾਰ ਦੇ ਪੋਲਿਤ ਬਿਊਰੋ ਨੇ ਮਹਾਮਾਰੀ 'ਤੇ ਚਰਚਾ ਕੀਤੀ ਸੀ ਅਤੇ ਇਸ ਵਾਇਰਸ 'ਤੇ 31 ਸੂਬਿਆਂ ਅਤੇ ਨਗਰ ਨਿਗਮਾਂ ਦੀ ਇਕ ਬੈਠਕ ਬੁਲਾਈ ਗਈ ਸੀ। ਉਨ੍ਹਾਂ ਆਖਿਆ ਕਿ ਚੀਨ ਨੇ 23 ਜਨਵਰੀ ਨੂੰ ਵੁਹਾਨ ਵਿਚ ਤਾਲਾਬੰਦੀ ਲਾ ਦਿੱਤੀ ਸੀ ਅਤੇ ਉਦੋਂ ਚੀਨ ਦੇ ਬਾਹਰ ਕੋਰੋਨਾਵਾਇਰਸ ਦੇ ਸਿਰਫ 9 ਮਾਮਲੇ ਸਨ ਅਤੇ ਅਮਰੀਕਾ ਵਿਚ ਸਿਰਫ ਇਕ ਮਾਮਲੇ ਸਾਹਮਣੇ ਆਇਆ ਸੀ।


Khushdeep Jassi

Content Editor

Related News