ਤਕਨੀਕ ਦਾ ਕਮਾਲ, ਅਗਵਾ ਹੋਇਆ ਬੱਚਾ 32 ਸਾਲ ਬਾਅਦ ਪਰਿਵਾਰ ਨਾਲ ਮਿਲਿਆ (ਤਸਵੀਰਾਂ)

5/20/2020 12:19:04 PM

ਬੀਜਿੰਗ (ਬਿਊਰੋ): ਦੁਨੀਆ ਭਰ ਦੇ ਦੇਸ਼ਾਂ ਵਿਚੋਂ ਤਕਨੀਕ ਦੀ ਵਰਤੋਂ ਕਰਨ ਵਿਚ ਚੀਨ ਕਾਫੀ ਅੱਗੇ ਹੈ। ਤਕਨੀਕ ਦੀ ਵਰਤੋਂ ਕਰਦਿਆਂ ਚੀਨ ਨੇ ਹੈਰਾਨ ਕਰ ਦੇਣ ਵਾਲੀਆਂ ਇਮਾਰਤਾਂ ਅਤੇ ਹੋਰ ਚੀਜ਼ਾਂ ਬਣਾਈਆਂ ਹਨ।ਇਹ ਜ਼ਰੂਰੀ ਨਹੀਂ ਹੈ ਕਿ ਤਕਨੀਕ ਦੀ ਵਰਤੋਂ ਸਿਰਫ ਸਾਨਦਾਰ ਇਮਾਰਤਾਂ ਬਣਾਉਣ ਵਿਚ ਹੀ ਕੀਤੀ ਗਈ ਹੈ ਸਗੋਂ ਇਸ ਦੀ ਮਦਦ ਨਾਲ ਕਈ ਵਿਛੜੇ ਲੋਕ ਆਪਣੇ ਪਰਿਵਾਰ ਨਾਲ ਦੁਬਾਰਾ ਮਿਲ ਪਾਏ ਹਨ। ਤਾਜ਼ਾ ਮਾਮਲਾ ਚੀਨ ਦਾ ਸਾਹਮਣੇ ਆਇਆ ਹੈ, ਇੱਥੇ ਤਕਨੀਕ ਦੀ ਮਦਦ ਨਾਲ ਆਪਣੇ ਮਾਤਾ-ਪਿਤਾ ਤੋਂ ਵਿਛੜਿਆ ਬੱਚਾ 32 ਸਾਲ ਬਾਅਦ ਮਿਲ ਪਾਇਆ ਹੈ। ਅਸਲ ਵਿਚ ਚਿਹਰਾ ਪਛਾਨਣ ਦੀ ਤਕਨੀਕ (Facial Recognition Techniques) ਦੀ ਮਦਦ ਨਾਲ 32 ਸਾਲ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜਿਆ ਬੱਚਾ ਆਪਣੇ ਜੈਵਿਕ ਮਾਤਾ-ਪਿਤਾ ਨਾਲ ਦੁਬਾਰਾ ਮਿਲ ਪਾਇਆ ਹੈ।

PunjabKesari

ਇਹ ਹੈ ਪੂਰਾ ਮਾਮਲਾ
ਪੁਲਸ ਨੇ ਚਿਹਰਾ ਪਛਾਨਣ ਵਾਲੀ ਤਕਨੀਕ ਦੇ ਜ਼ਰੀਏ ਬੱਚੇ ਦਾ ਪਤਾ ਲਗਾਇਆ। ਮਾਓ ਯਿਨ ਉਸ ਸਮੇਂ ਸਿਰਫ 2 ਸਾਲ ਦੇ ਸੀ ਜਦੋਂ ਉਹਨਾਂ ਨੂੰ ਸੈਂਟਰਲ ਸ਼ਾਂਕਸੀ ਸੂਬੇ ਦੇ ਸ਼ੀਆਨ ਵਿਚ ਇਕ ਹੋਟਲ ਦੇ ਬਾਹਰੋਂ ਚੋਰੀ ਕਰ ਲਿਆ ਗਿਆ ਸੀ।ਇਹ ਸਾਲ 1988 ਦੀ ਗੱਲ ਹੈ। ਇਸ ਮਗਰੋਂ ਉਸ ਨੂੰ ਸ਼ਿਚਆਨ ਸੂਬੇ ਵਿਚ ਇਕ ਜੋੜੇ ਨੂੰ ਵੇਚ ਦਿੱਤਾ ਗਿਆ। ਜਿਹਨਾਂ ਨੇ ਆਪਣੇ ਬੇਟੇ ਵਾਂਗ ਹੀ ਮਾਓ ਦੀ ਦੇਖਭਾਲ ਕੀਤੀ। ਸ਼ੀਆਨ ਦੇ ਜਨਤਕ ਸੁਰੱਖਿਆ ਬਿਊਰੋ ਨੇ ਇਕ ਬਿਆਨ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ। ਰਾਜ ਦੇ ਬ੍ਰਾਡਕਾਸਟਰ ਸੀ.ਸੀ.ਟੀ.ਵੀ. ਨਾਲ ਮਾਓ ਦੇ ਬਚਪਨ ਦੀਆਂ ਤਸਵੀਰਾਂ ਵਿਚ ਤਬਦੀਲੀ ਕਰਕੇ ਉਸ ਨੂੰ ਰਾਸ਼ਟਰੀ ਡਾਟਾਬੇਸ ਨਾਲ ਸਕੈਨ ਕੀਤਾ ਗਿਆ। ਫਿਰ ਇਸ ਨਾਲ ਮੇਲ ਖਾਂਦੇ ਚਿਹਰਿਆਂ ਦੇ ਬਾਰੇ ਵਿਚ ਪਤਾ ਲਗਾਇਆ ਗਿਆ।

PunjabKesari

ਅਗਵਾ ਹੋਣ ਦੇ ਕਈ ਸਾਲਾਂ ਬਾਅਦ ਤੱਕ ਖੋਜ ਰਹੀ ਸੀ ਜਾਰੀ
ਇਸ ਮਗਰੋਂ ਪੁਲਸ ਨੇ ਇਸ ਗੱਲ ਦਾ ਪਤਾ ਲਗਾਇਆ ਕਿ ਕਿਸ ਜੋੜੇ ਨੇ 80 ਦੇ ਦਹਾਕੇ ਵਿਚ ਇਕ ਬੱਚੇ ਨੂੰ ਖਰੀਦਿਆ ਸੀ ਜਿਸ ਦੇ ਬਾਅਦ ਮਾਓ ਦੇ ਬਾਰੇ ਵਿਚ ਪਤਾ ਲਗਾਇਆ ਗਿਆ। ਮਾਓ (34) ਨੇ ਸੋਮਵਾਰ ਨੂੰ ਆਪਣੇ ਉਹਨਾਂ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਜਿਹਨਾਂ ਨੇ ਉਸ ਨੂੰ ਜਨਮ ਦਿੱਤਾ। ਮਾਓ ਦੇ ਮਾਤਾ-ਪਿਤਾ ਨੇ ਉਸ ਦੇ ਅਗਵਾ ਹੋਣ ਦੇ ਕਈ ਸਾਲਾਂ ਬਾਅਦ ਵੀ ਉਸ ਦੀ ਖੋਜ ਜਾਰੀ ਰੱਖੀ ਸੀ। ਉਸ ਨੂੰ ਜਨਮ ਦੇਣ ਵਾਲੀ ਮਾਂ ਲੀ ਜਿੰਗਚੀ ਨੇ ਬੇਟੇ ਦੇ ਅਗਵਾ ਹੋਣ ਦੇ ਬਾਅਦ ਨੌਕਰੀ ਛੱਡ ਦਿੱਤੀ ਸੀ ਅਤੇ ਕਈ ਵਾਰ ਅਧਿਕਾਰੀਆਂ ਤੋਂ ਮਦਦ ਮੰਗੀ ਸੀ। ਇਸ ਦੇ ਇਲਾਵਾ ਟੀਵੀ ਚੈਨਲਾਂ 'ਤੇ ਜਾ ਕੇ ਬੇਟੇ ਦੀ ਵਾਪਸੀ ਲਈ ਅਪੀਲ ਵੀ ਕਰਦੀ ਰਹੀ।

PunjabKesari

ਡੀ.ਐੱਨ.ਏ. ਟੈਸਟ ਨਾਲ ਹੋਈ ਪੁਸ਼ਟੀ
ਅਪ੍ਰੈਲ ਦੇ ਅਖੀਰ ਵਿਚ ਸ਼ੀਆਨ ਦੀ ਪੁਲਸ ਨੇ ਉਸ ਸ਼ਖਸ ਦਾ ਪਤਾ ਲਗਾਇਆ ਜਿਸ ਨੇ ਸ਼ਿਚੁਆਨ ਸੂਬੇ ਵਿਚ ਇਕ ਵਿਅਕਤੀ ਤੋਂ 1980 ਦੇ ਦਹਾਕੇ ਦੇ ਅਖੀਰ ਵਿਚ ਸ਼ਾਂਕਸੀ ਤੋਂ ਇਕ ਬੱਚਾ ਖਰੀਦਿਆ ਸੀ। ਪੁਲਸ ਨੂੰ ਫਿਰ ਮਾਓ ਦੇ ਬਾਰੇ ਵਿਚ ਪਤਾ ਚੱਲਿਆ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਉਹ ਲੀ ਜਿੰਗਚੀ ਦੇ ਬੇਟੇ ਹਨ। ਮਾਓ ਦਾ ਡੀ.ਐੱਨ.ਏ. ਟੈਸਟ ਕਰ ਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ। ਮਾਓ ਨੂੰ ਖਰੀਦਣ ਵਾਲੇ ਉਹਨਾਂ ਦੇ ਮਾਤਾ-ਪਿਤਾ ਨੇ ਉਸ ਦਾ ਨਾਮ ਬਦਲ ਕੇ ਗੁ ਨਿੰਗਨਿੰਗ ਰੱਖ ਦਿੱਤਾ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਰੋਨਾਵਾਇਰਸ ਦੇ 16 ਨਵੇਂ ਮਾਮਲੇ 

ਪੁਲਸ ਨੇ ਹਜ਼ਾਰਾਂ ਲਾਪਤਾ ਬੱਚਿਆਂ ਨੂੰ ਮਾਪਿਆਂ ਨਾਲ ਮਿਲਵਾਇਆ
ਮਾਓ ਨੇ ਆਪਣੀ ਮਾਂ ਨਾਲ ਮੁਲਾਕਾਤ ਦੇ ਬਾਅਦ ਕਿਹਾ ਕਿ ਉਹ ਹੁਣ ਉਹਨਾਂ ਦੇ ਨਾਲ ਹੀ ਰਹਿਣਗੇ। ਉਸ ਦੀ ਮਾਂ ਲੀ ਨੇ ਕਿਹਾ ਕਿ ਉਹ ਹੁਣ ਆਪਣੇ ਬੇਟੇ ਨੂੰ ਕਿਤੇ ਨਹੀਂ ਜਾਣ ਦੇਵੇਗੀ। ਚੀਨ ਵਿਚ ਹਰੇਕ ਸਾਲ ਗਾਇਬ ਹੋਣ ਵਾਲੇ ਬੱਚਿਆਂ ਦੀ ਗਿਣਤੀ ਦੇ ਕੋਈ ਅਧਿਕਾਰਤ ਅੰਕੜੇ ਤਾਂ ਨਹੀਂ ਹਨ ਪਰ ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨ ਟੈਕਸਟ ਦੇ ਜ਼ਰੀਏ ਲਾਪਤਾ ਬੱਚਿਆਂ ਦੇ ਬਾਰੇ ਵਿਚ ਐਲਰਟ ਭੇਜਣ ਲਈ 2016 ਵਿਚ ਇਕ ਪ੍ਰਣਾਲੀ ਸਥਾਪਿਤ ਕੀਤੀ ਗਈ ਸੀ। ਪੁਲਸ ਨੇ ਡੀ.ਐੱਨ.ਏ. ਪ੍ਰਣਾਲੀ ਦੇ ਜ਼ਰੀਏ ਪਿਛਲੇ ਇਕ ਦਹਾਕੇ ਵਿਚ 6300 ਤੋਂ ਵਧੇਰੇ ਅਗਵਾ ਕੀਤੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana