ਚੀਨ ਨੇ ਬਣਾਇਆ 'ਪਣਡੁੱਬੀਆਂ ਦਾ ਦੇਵਤਾ', ਇਨ੍ਹਾਂ ਮਿਜ਼ਾਈਲਾਂ ਨਾਲ ਦੁਨੀਆ 'ਚ ਮਚਾ ਸਕਦੈ ਤਬਾਹੀ
Thursday, Apr 01, 2021 - 08:37 PM (IST)
ਬੀਜ਼ਿੰਗ - ਅਮਰੀਕਾ ਅਤੇ ਭਾਰਤ ਨਾਲ ਜਾਰੀ ਤਣਾਅ ਦਰਮਿਆਨ ਚੀਨ ਨੇ ਰੂਸ ਦੀ ਟਾਈਫੂਨ ਕਲਾਸ ਤੋਂ ਵੀ ਵੱਡੀ ਪਣਡੁੱਬੀ ਦਾ ਨਿਰਮਾਣ ਕੀਤਾ ਹੈ। ਟਾਈਪ-100 ਕਲਾਸ ਦੇ ਰੂਪ ਵਿਚ ਪਛਾਣੀ ਜਾਣ ਵਾਲੀ ਇਹ ਨਵੀਂ ਪਣਡੁੱਬੀ 48 ਸਬਮਰੀਨ ਲਾਂਚ ਬੈਲੇਸਟਿਕ ਮਿਜ਼ਾਈਲਾਂ (ਐੱਸ. ਐੱਸ. ਬੀ. ਐੱਮ.) ਨਾਲ ਲੈੱਸ ਹੈ। ਇਨ੍ਹਾਂ ਮਿਜ਼ਾਈਲਾਂ ਵਿਚ ਪ੍ਰਮਾਣੂ ਵਾਰਹੈੱਡ ਲੱਗੇ ਹੋਏ ਹਨ, ਜੋ ਦੇਖਦੇ ਹੀ ਦੇਖਦੇ ਕਿਸੇ ਛੋਟੇ-ਮੋਟੇ ਦੇਸ਼ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਸਕਦੇ ਹਨ।
ਪਣਡੁੱਬੀ ਦੀ ਲੰਬਾਈ-ਚੌੜਾਈ ਨੂੰ ਦੇਖਦੇ ਹੋਏ ਮਾਹਿਰਾਂ ਨੇ ਇਸ ਨੂੰ 'ਪਣਡੁੱਬੀ ਦਾ ਦੇਵਤਾ' ਦਾ ਨਾਂ ਦਿੱਤਾ ਹੈ। ਇਹ ਪਣਡੁੱਬੀ ਇੰਨੀ ਖਤਰਨਾਕ ਹੈ ਕਿ ਆਪਣੇ ਨਾਲ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਅਤੇ ਪ੍ਰਮਾਣੂ ਹਥਿਆਰਾਂ ਨਾਲ ਲੈੱਸ ਟਾਰਪੀਡੋ ਨੂੰ ਵੀ ਲਿਜਾ ਸਕਦੀ ਹੈ। ਇਹ ਟਾਰਪੀਡੋ ਇਕ ਵਾਰ ਟਾਰਗੈੱਟ ਨੂੰ ਲਾਕ ਕਰਨ ਤੋਂ ਬਾਅਦ ਬਿਨਾਂ ਗਾਈਡੈਂਸ ਨਾਲ ਉਸ ਨੂੰ ਬਰਬਾਦ ਕਰ ਸਕਦੇ ਹਨ। ਟਾਈਪ-100 ਕਲਾਸ ਦੀ ਇਸ ਪਣਡੁੱਬੀ ਦੇ ਉਪਰ ਇਕ ਹੈਂਗਰ ਵੀ ਲੱਗਾ ਹੋਇਆ ਹੈ। ਇਸ ਨਾਲ ਇਸ ਵਿਚ ਇਕ ਛੋਟੀ ਪਣਡੁੱਬੀ ਨੂੰ ਵੀ ਫਿੱਟ ਕੀਤਾ ਜਾ ਸਕਦਾ ਹੈ। ਇਹ ਛੋਟੀ ਪਣਡੁੱਬੀ ਪਾਣੀ ਵਿਚ ਦੁਸ਼ਮਣ ਦੇ ਇਲਾਕੇ ਦੇ ਨੇੜੇ ਜਾ ਕੇ ਰੇਕੀ ਜਾਂ ਖੁਫੀਆ ਜਾਣਕਾਰੀ ਨੂੰ ਇਕੱਠਾ ਕਰ ਸਕਦੀ ਹੈ।
ਇਹ ਵੀ ਪੜੋ - ਸਾਊਦੀ ਅਰਬ ਨੇ ਤੇਲ ਉਤਪਾਦਨ 'ਤੇ ਅਜਿਹਾ ਕੀ ਕਿਹਾ ਕਿ ਭਾਰਤ ਭੜਕ ਗਿਆ
ਰੂਸ ਦੀ ਟਾਈਫੂਨ ਕਲਾਸ ਤੋਂ ਵੀ ਵੱਡੀ ਹੈ ਚੀਨ ਦੀ ਇਹ ਪਣਡੁੱਬੀ
ਟਾਈਫੂਨ ਕਲਾਸ ਦੀਆਂ ਪਣਡੁੱਬੀਆਂ ਦਹਾਕਿਆਂ ਤੱਕ ਰੂਸੀ ਸਮੁੰਦਰੀ ਫੌਜ ਦੇ ਬੇੜੇ ਦੀਆਂ ਸ਼ਾਨ ਰਹੀਆਂ ਹਨ। ਸ਼ੀਤ ਯੁੱਧ ਦੇ ਜ਼ਮਾਨੇ ਵਿਚ ਰੂਸ ਨੇ ਇਸ ਨੂੰ ਅਮਰੀਕਾ ਨੂੰ ਸਿਆਸੀ ਸੰਦੇਸ਼ ਅਤੇ ਫੌਜੀ ਤਾਕਤ ਨੂੰ ਵਧਾਉਣ ਲਈ ਬਣਾਇਆ ਸੀ। ਸਮੁੰਦਰੀ ਫੌਜ ਦੇ ਮਾਮਲਿਆਂ 'ਤੇ ਕਰੀਬੀ ਨਜ਼ਰ ਰੱਖਣ ਵਾਲੇ ਮਾਹਿਰਾਂ ਦਾ ਮੰਨਣਾ ਹੈ ਕਿ ਵੱਡੀਆਂ ਪਣਡੁੱਬੀਆਂ ਜ਼ਿਆਦਾ ਸਟੀਲਥ ਤਕਨੀਕੀ ਨਾਲ ਲੈੱਸ ਹੁੰਦੀਆਂ ਹਨ। ਉਨ੍ਹਾਂ ਨੂੰ ਡੂੰਘੇ ਪਾਣੀ ਵਿਚ ਲੱਭਣਾ ਜ਼ਿਆਦਾ ਮੁਸ਼ਕਿਲ ਵਾਲਾ ਕੰਮ ਹੁੰਦਾ ਹੈ। ਜ਼ਿਆਦਾ ਵੱਡੀਆਂ ਹੋਣ ਕਾਰਣ ਇਹ ਪਣਡੁੱਬੀਆਂ ਸਮੁੰਦਰ ਵਿਚ ਮਹੀਨਿਆਂ ਤੱਕ ਪਾਣੀ ਦੇ ਹੇਠਾਂ ਹੀ ਰਹਿੰਦੀਆਂ ਹਨ, ਜਿਸ ਨਾਲ ਸਤਿਹ 'ਤੇ ਘੁੰਮ ਰਹੇ ਦੁਸ਼ਮਣ ਇਸ ਨੂੰ ਦੇਖ ਨਹੀਂ ਪਾਉਂਦੇ। ਆਕਾਰ ਵਿਚ ਵੱਡੀ ਹੋਣ ਕਾਰਣ ਇਨ੍ਹਾਂ ਪਣਡੁੱਬੀਆਂ ਵਿਚ ਜ਼ਿਆਦਾ ਸਮੁੰਦਰੀ ਫੌਜੀ, ਹਥਿਆਰ ਅਤੇ ਪ੍ਰਣਾਲੀਆਂ ਲਾਈਆਂ ਜਾ ਸਕਦੀਆਂ ਹਨ। ਰੂਸ ਇਨ੍ਹਾਂ ਪਣਡੁੱਬੀਆਂ ਦੇ ਦਮ 'ਤੇ ਸਮੁੰਦਰ ਵਿਚ ਅਮਰੀਕਾ 'ਤੇ ਹਮੇਸ਼ਾ ਤੋਂ ਹਾਵੀ ਰਿਹਾ ਹੈ ਪਰ ਟਾਈਫੂਨ ਦਾ ਸਮਾਂ ਹੁਣ ਖਤਮ ਹੋ ਚੁੱਕਿਆ ਹੈ ਕਿਉਂਕਿ ਚੀਨ ਨੇ ਟਾਈਪ-100 ਨਾਂ ਤੋਂ ਇਸ ਤੋਂ ਵੀ ਵੱਡੀ ਪਣਡੁੱਬੀ ਦਾ ਨਿਰਮਾਣ ਕਰ ਲਿਆ ਹੈ। ਇਸ ਪਣਡੁੱਬੀ ਨੂੰ ਚੀਨ ਦੇ ਹੁਲੁਡਾਓ ਵਿਚ ਬੋਹਾਈ ਸ਼ਿਪਯਾਰਡ ਵਿਚ ਬਣਾਇਆ ਗਿਆ ਹੈ। ਇਸ ਪਣਡੁੱਬੀ ਨੂੰ ਸਨ ਤਜੂ ਕਲਾਸ ਦੀ ਪਣਡੁੱਬੀ ਵੀ ਕਿਹਾ ਜਾਂਦਾ ਹੈ।
ਇਹ ਵੀ ਪੜੋ - ਅਮਰੀਕੀ ਰਿਪੋਰਟ 'ਚ ਭਾਰਤ ਦੀ ਤਰੀਫ ਵੀ ਤੇ ਆਲੋਚਨਾ ਵੀ, ਜੰਮੂ ਸਣੇ ਇਨ੍ਹਾਂ ਮੁੱਦਿਆਂ ਦਾ ਹੋਇਆ ਜ਼ਿਕਰ
ਟਾਈਪ-100 ਨਾਂ ਰੱਖਣ ਪਿੱਛੇ ਹੈ ਇਕ ਕਹਾਣੀ
ਦੁਨੀਆ ਦੀ ਸਭ ਤੋਂ ਵੱਡੀ ਇਸ ਪਣਡੁੱਬੀ ਦਾ ਟਾਈਪ-100 ਕਲਾਸ ਨਾਂ ਰੱਖਣ ਪਿੱਛੇ ਵੀ ਇਕ ਕਹਾਣੀ ਲੁਕੀ ਹੋਈ ਹੈ। ਇਸ ਸਾਲ ਚੀਨੀ ਕਮਿਊਨਿਸਟ ਪਾਰਟੀ ਨੂੰ ਸੱਤਾ ਸੰਭਾਲਦੇ ਹੋਏ 100 ਸਾਲ ਪੂਰੇ ਹੋ ਰਹੇ ਹਨ। ਇਹੀ ਕਾਰਣ ਹੈ ਕਿ ਆਕਾਰ ਅਤੇ ਪਾਰਟੀ ਦੀ 100ਵੀਂ ਵਰ੍ਹੇਗੰਢ ਕਾਰਣ ਇਸ ਨੂੰ ਟਾਈਪ-100 ਦਾ ਨਾਂ ਦਿੱਤਾ ਗਿਆ ਹੈ। ਇਹ ਪਣਡੁੱਬੀ 175 ਮੀਟਰ ਲੰਬੀ ਅਤੇ 23 ਮੀਟਰ ਚੌੜੀ ਹੈ। ਹਾਲਾਂਕਿ ਅਜੇ ਤੱਕ ਇਸ ਦੀ ਜਾਣਕਾਰੀ ਨਹੀਂ ਹੈ ਕਿ ਇਹ ਪਣਡੁੱਬੀ ਸਮੁੰਦਰ ਵਿਚ ਕਿੰਨੇ ਟਨ ਦਾ ਵਿਸਥਾਪਨ (ਉਜਾੜ ਪਾ) ਕਰ ਸਕਦੀ ਹੈ, ਫਿਰ ਵੀ ਇਹ ਤਾਂ ਯਕੀਨੀ ਹੈ ਕਿ ਇਹ ਅੰਕੜਾ ਟਾਈਫੂਨ ਕਲਾਸ ਦੇ 48000 ਟਨ ਤੋਂ ਵਧ ਹੀ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਇਹ ਪਣਡੁੱਬੀ ਅਮਰੀਕਾ ਦੀ ਸਭ ਤੋਂ ਖਤਰਨਾਕ ਮੰਨੀ ਜਾਣ ਵਾਲੀ ਓਹੀਓ ਕਲਾਸ ਦੀ ਪਣਡੁੱਬੀ ਤੋਂ 3-4 ਗੁਣਾ ਜ਼ਿਆਦਾ ਵੱਡੀ ਹੈ। ਓਹੀਓ ਕਲਾਸ ਦੀਆਂ ਪਣਡੁੱਬੀਆਂ 24 ਬੈਲੇਸਟਿਕ ਮਿਜ਼ਾਈਲਾਂ ਨੂੰ ਲੈ ਕੇ ਜਾ ਸਕਦੀਆਂ ਹਨ ਤਾਂ ਚੀਨ ਦੀ ਇਹ ਪਣਡੁੱਬੀ ਆਪਣੇ ਨਾਲ 48 ਬੈਲੇਸਟਿਕ ਮਿਜ਼ਾਈਲਾਂ ਲਿਜਾ ਸਕਦੀਆਂ ਹਨ।
ਇਹ ਵੀ ਪੜੋ - ਕੋਰੋਨਾ ਦਾ ਕਹਿਰ : ਫਰਾਂਸ ਨੇ ਸਕੂਲ ਬੰਦ ਕਰਨ ਦਾ ਕੀਤਾ ਐਲਾਨ ਤੇ ਲਾਈਆਂ ਇਹ ਪਾਬੰਦੀਆਂ
ਹਥਿਆਰਾਂ ਨਾਲ ਲੈੱਸ ਹੈ ਚੀਨ ਦੀ ਇਹ ਪਣਡੁੱਬੀ
ਚੀਨ ਦੀ ਟਾਈਪ-100 ਕਲਾਸ ਦੀ ਪਣਡੁੱਬੀ 48 ਦੀ ਗਿਣਤੀ ਵਿਚ ਬੈਲੇਸਟਿਕ ਮਿਜ਼ਾਈਲਾਂ ਨਾਲ ਲੈੱਸ ਹੈ। ਜਿਨ੍ਹਾਂ ਵਿਚੋਂ 8 ਤਾਂ ਇੰਟਰਕਾਂਟਿਨੈਂਟਲ ਰੇਂਜ ਤੱਕ ਮਾਰ ਕਰਨ ਵਿਚ ਸਮਰੱਥ ਹਨ। ਇਸ ਪਣਡੁੱਬੀ ਵਿਚ ਹਾਈਡ੍ਰੋਸੋਨਿਕ ਟਾਰਪੀਡੋ ਲੱਗੇ ਹੋਏ ਹਨ। ਇਹ ਹਥਿਆਰ ਰੂਸੀ ਸਮੁੰਦਰੀ ਫੌਜ ਦੇ ਪੋਸੀਡਾਨ ਹਥਿਆਰ ਦੇ ਬਰਾਬਰ ਹਨ। ਇਨ੍ਹਾਂ ਵਿਚ ਇਕ ਪ੍ਰਭਾਵੀ ਰੂਪ ਨਾਲ ਅਸੀਮਤ ਰੇਂਜ ਹੈ ਅਤੇ ਮੌਜੂਦ ਹਥਿਆਰਾਂ ਨਾਲ ਮੁਕਾਬਲਾ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਇਸ ਟਾਰਪੀਡੋ ਰਾਹੀਂ ਰੂਸੀ ਸਮੁੰਦਰੀ ਫੌਜ ਖੁਫੀਆ ਜਾਣਕਾਰੀ ਇਕੱਠੀ ਕਰਦੀ ਹੈ। ਇਹ ਇਕ ਅਨਮੈਂਡ ਅੰਡਰਵਾਟਰ ਵ੍ਹੀਕਲ ਹੈ, ਜੋ ਦੁਸ਼ਮਣ ਦੇ ਇਲਾਕੇ ਵਿਚ ਦਾਖਲ ਹੋ ਕੇ ਖੁਫੀਆ ਜਾਣਕਾਰੀ ਇਕੱਠੀ ਕਰਦਾ ਹੈ। ਪੋਸੀਡਾਨ ਨੂੰ ਸਟੇਟਸ-6 ਓਸ਼ੇਨਿਕ ਮਲਟੀਪਰਪਜ਼ ਸਿਸਟਮ ਦੇ ਨਾਂ ਨਾਲ ਵੀ ਜੋੜਿਆ ਜਾਂਦਾ ਹੈ। ਇਹ ਅੰਡਰਵਾਟਰ ਡ੍ਰੋਨ ਦੁਸ਼ਮਣਾਂ ਦੇ ਟਿਕਾਣਿਆਂ 'ਤੇ ਪਰੰਪਰਾਗਤ ਅਤੇ ਪ੍ਰਮਾਣੂ ਮਿਜ਼ਾਈਲਾਂ ਨਾਲ ਹਮਲਾ ਕਰਨ ਵਿਚ ਵੀ ਸਮਰੱਥ ਹੈ।
ਇਹ ਵੀ ਪੜੋ - ਬ੍ਰਾਜ਼ੀਲ ਨੇ ਭਾਰਤ ਦੀ ਇਹ ਕੋਰੋਨਾ ਵੈਕਸੀਨ ਲੈਣ ਤੋਂ ਕੀਤਾ ਇਨਕਾਰ, ਮੈਨਿਊਫੈਕਚਰਿੰਗ 'ਤੇ ਚੁੱਕੇ ਸਵਾਲ