ਪੰਜਾਬ ਦੀ ਧੀ ਨੇ ਵਿਦੇਸ਼ 'ਚ ਬਣਾਇਆ ਨਾਂ, ਵੱਡਾ ਮੁਕਾਮ ਕੀਤਾ ਹਾਸਲ
Sunday, Oct 19, 2025 - 11:09 AM (IST)

ਸ੍ਰੀ ਹਰਗੋਬਿੰਦਪੁਰ ਸਾਹਿਬ (ਬੱਬੂ)-ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਚੀਮਾ ਖੁੱਡੀ ਦੇ ਵਸਨੀਕ ਰਜਿੰਦਰਜੀਤ ਸਿੰਘ ਪਿੰਟੂ ਦੀ ਸਪੁੱਤਰੀ ਗਜ਼ਲਦੀਪ ਕੌਰ ਪੋਤਰੀ ਮਨਜੀਤ ਸਿੰਘ ਚੀਮਾ ਸਾਬਕਾ ਡੀ. ਐੱਸ. ਪੀ. ਜੋ ਇਸ ਸਮੇਂ ਕੈਨੇਡਾ ’ਚ ਰਹਿ ਰਹੀ ਹੈ। ਗਜ਼ਲਦੀਪ ਨੇ ਬੀਤੀ ਦਿਨੀਂ ਕੈਨੇਡਾ ਦੀ ਪੁਲਸ ਵਿਚ ਭਰਤੀ ਹੋ ਕੇ ਜਿੱਥੇ ਜ਼ਿਲੇ ਗੁਰਦਾਸਪੁਰ , ਆਪਣੇ ਮਾਪਿਆਂ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਉਸਦੇ ਨਾਲ ਹੀ ਪੂਰੇ ਵਿਸ਼ਵ ’ਚ ਪੰਜਾਬ ਦਾ ਨਾਂ ਵੀ ਰੋਸ਼ਨ ਕੀਤਾ ਹੈ।
ਇਹ ਵੀ ਪੜ੍ਹੋ- ਨਕਲੀ ਅਧਿਕਾਰੀ ਬਣਨ ਵਾਲੇ ਦਾ ਪੁਲਸ ਵੱਲੋਂ ਐਨਕਾਊਂਟਰ, ਚੱਲੀਆਂ ਤਾਬੜਤੋੜ ਗੋਲੀਆਂ
ਇਸ ਸਮੇਂ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਤੇ ਲੋਕਾਂ ਦਾ ਮਿੱਠਾ ਮੂੰਹ ਸਾਰਾ ਦਿਨ ਹੁੰਦਾ ਰਿਹਾ। ਇਸ ਮੌਕੇ ਗਜ਼ਲਦੀਪ ਕੌਰ ਦੇ ਪਿਤਾ ਰਜਿੰਦਰਜੀਤ ਸਿੰਘ ਪਿੰਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਉਨ੍ਹਾਂ ਦੀ ਸਪੁੱਤਰੀ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਕੈਨੇਡਾ ਵਰਗੇ ਅਗਾਹਵਧੂ ਦੇਸ਼ ਦੀ ਪੁਲਸ ਵਿਚ ਭਰਤੀ ਹੋਵੇ ਉਸ ਦੀ ਮਿਹਨਤ ਨੇ ਅੱਜ ਰੰਗ ਲਿਆਂਦਾ, ਗਜ਼ਲਦੀਪ ਅੱਜ ਕੈਨੇਡਾ ਪੁਲਸ ਵਿਚ ਭਰਤੀ ਹੋਈ ਹੈ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8