ਚੀਨ ਨੇ ਯੂਕ੍ਰੇਨ ਜੰਗ ਲਈ ਅਮਰੀਕਾ ਤੇ ਨਾਟੋ ਦੇ ਵਿਸਤਾਰ ਨੂੰ ਠਹਿਰਾਇਆ ਜ਼ਿੰਮੇਵਾਰ

04/01/2022 9:43:15 PM

ਬੀਜਿੰਗ-ਅਮਰੀਕਾ 'ਤੇ ਯੂਕ੍ਰੇਨ 'ਚ ਜੰਗ ਭੜਕਾਉਣ ਦਾ ਦੋਸ਼ ਲਾਉਂਦੇ ਹੋਏ ਚੀਨ ਨੇ ਕਿਹਾ ਕਿ ਸੋਵੀਅਤ ਸੰਘ ਦੇ ਭੰਗ ਹੋਣ ਬਾਅਦ ਨਾਟੋ ਨੂੰ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਸੀ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਾਲਰੇ ਝਾਓ ਲਿਜਾਨ ਨੇ ਸ਼ੁੱਕਰਵਾਰ ਨੂੰ ਇਥੇ ਰੋਜ਼ਾਨਾ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਯੂਕ੍ਰੇਨ ਸੰਕਟ ਦੇ ਦੋਸ਼ੀ ਅਤੇ ਮੁੱਖ ਸਾਜ਼ਿਸ਼ਕਰਤਾ ਅਮਰੀਕਾ ਨੇ 1999 ਤੋਂ ਬਾਅਦ ਪਿਛਲੇ ਦੋ ਦਹਾਕਿਆਂ 'ਚ ਪੂਰਬ ਵੱਲ ਵਿਸਤਾਰ ਦੇ ਪੰਜ ਦੌਰ 'ਚ ਨਾਟੋ ਦੀ ਅਗਵਾਈ ਕੀਤੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੇਂਦਰੀ ਸਰਵਿਸ ਨਿਯਮ ਲਾਗੂ ਕਰਕੇ ਕੇਂਦਰ ਨੇ ਪੰਜਾਬ 'ਤੇ ਮਾਰਿਆ ਇਕ ਹੋਰ ਡਾਕਾ

ਉਨ੍ਹਾਂ ਕਿਹਾ ਕਿ ਨਾਟੋ ਦੇ ਮੈਂਬਰਾਂ (ਮੈਂਬਰ ਦੇਸ਼ਾਂ) ਦੀ ਗਿਣਤੀ 16 ਤੋਂ ਵਧਾ ਕੇ 30 ਹੋ ਗਈ ਅਤੇ ਉਹ 1000 ਕਿਲੋਮੀਟਰ ਤੋਂ ਵੀ ਅਗੇ ਵਧਦੇ ਹੋਏ ਕਿਤੇ ਨਾ ਕਿਤੇ ਰੂਸੀ ਸਰਹੱਦ ਨੇੜੇ ਪਹੁੰਚ ਗਏ ਤੇ ਇਕ-ਇਕ ਕਦਮ ਚੁੱਕਦੇ ਹੋਏ ਰੂਸ ਨੂੰ ਧੱਕ ਦਿੱਤਾ ਗਿਆ। ਝਾਓ ਦਾ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦ ਚੀਨ ਅਤੇ ਯੂਰਪੀਅਨ ਯੂਨੀਅਨ ਦੇ ਨੇਤਾ ਇਕ ਸੰਮੇਲਨ ਲਈ ਡਿਜੀਟਲ ਤਰੀਕੇ ਨਾਲ ਬੈਠਕ ਕਰ ਰਹੇ ਹਨ। ਇਸ ਸੰਮੇਲਨ 'ਚ ਯੂਕ੍ਰੇਨ ਦਾ ਮੁੱਦਾ ਹਾਈ ਹੋਣ ਦੀ ਸੰਭਾਵਨਾ ਹੈ। ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚੀਨ ਤੋਂ ਇਸ ਵਾਅਦੇ ਦੀ ਉਮੀਦ ਕਰ ਰਹੇ ਹਨ ਕਿ ਉਹ ਪਾਬੰਦੀਆਂ ਨੂੰ ਕਮਜ਼ੋਰ ਨਹੀਂ ਕਰੇਗਾ ਅਤੇ ਲੜਾਈ ਨੂੰ ਰੋਕਣ ਦੀਆਂ ਕੋਸ਼ਿਸ਼ਾਂ 'ਚ ਸਹਾਇਤਾ ਕਰੇਗਾ।

ਇਹ ਵੀ ਪੜ੍ਹੋ : ਆਫ਼ਕਾਮ ਵੱਲੋਂ ਭਾਰਤ ਵਿਰੋਧੀ ਪ੍ਰਚਾਰ ਪ੍ਰਸਾਰਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਖਾਲਸਾ ਚੈਨਲ ਬੰਦ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News