ਚੀਨ ਨੇ ਅਮਰੀਕੀ ਸੈਮੀਕੰਡਕਟਰਾਂ ਦੀ ਜਾਂਚ ਕੀਤੀ ਸ਼ੁਰੂ

Monday, Sep 15, 2025 - 11:33 AM (IST)

ਚੀਨ ਨੇ ਅਮਰੀਕੀ ਸੈਮੀਕੰਡਕਟਰਾਂ ਦੀ ਜਾਂਚ ਕੀਤੀ ਸ਼ੁਰੂ

ਤਾਈਪੇ (ਏਜੰਸੀ)- ਚੀਨ ਨੇ ਸ਼ਨੀਵਾਰ ਨੂੰ ਸਪੇਨ ਦੇ ਮੈਡ੍ਰਿਡ ਵਿਚ ਵਪਾਰ, ਰਾਸ਼ਟਰੀ ਸੁਰੱਖਿਆ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਟਿੱਕਟਾਕ ਦੀ ਮਾਲਕੀ ’ਤੇ ਅਮਰੀਕਾ ਨਾਲ ਗੱਲਬਾਤ ਤੋਂ ਪਹਿਲਾਂ ਅਮਰੀਕੀ ਸੈਮੀਕੰਡਕਟਰ ਸੈਕਟਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋ ਜਾਂਚਾਂ ਸ਼ੁਰੂ ਕੀਤੀਆਂ ਹਨ।

ਚੀਨ ਦੇ ਵਣਜ ਮੰਤਰਾਲੇ ਨੇ ਅਮਰੀਕਾ ਤੋਂ ਇੰਪੋਰਟ ਕੀਤੇ ਗਏ ਕੁਝ ਐਨਾਲਾਗ ਆਈ. ਸੀ. ਚਿਪ ਦੀ ਐਂਟੀ-ਡੰਪਿੰਗ ਜਾਂਚ ਦਾ ਐਲਾਨ ਕੀਤਾ। ਇਹ ਜਾਂਚ ਕੁਝ ਕਮੋਡਿਟੀ ਇੰਟਰਫੇਸ ਆਈ. ਸੀ. ਚਿਪ ਅਤੇ ਗੇਟ ਡਰਾਈਵਰ ਆਈ. ਸੀ. ਚਿਪ ਨੂੰ ਨਿਸ਼ਾਨਾ ਬਣਾਏਗੀ, ਜੋ ਆਮ ਤੌਰ ’ਤੇ ਟੈਕਸਾਸ ਇੰਸਟਰੂਮੈਂਟਸ ਅਤੇ ਓ. ਐੱਨ. ਸੈਮੀਕੰਡਕਟਰ ਵਰਗੀਆਂ ਅਮਰੀਕੀ ਕੰਪਨੀਆਂ ਦੁਆਰਾ ਬਣਾਈਆਂ ਜਾਂਦੀਆਂ ਹਨ।


author

cherry

Content Editor

Related News