ਟਰੰਪ ਨੀਤੀਆਂ ਦਾ ਅਸਰ! ਅਮਰੀਕੀ ਯੂਨੀਵਰਸਿਟੀਆਂ ''ਚ 50 ਫੀਸਦੀ ਤਕ ਘਟੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ

Sunday, Oct 05, 2025 - 07:32 PM (IST)

ਟਰੰਪ ਨੀਤੀਆਂ ਦਾ ਅਸਰ! ਅਮਰੀਕੀ ਯੂਨੀਵਰਸਿਟੀਆਂ ''ਚ 50 ਫੀਸਦੀ ਤਕ ਘਟੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ

ਇੰਟਰਨੈਸ਼ਨਲ ਡੈਸਕ- ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਸ ਸਾਲ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਫੋਰਬਸ ਦੀ ਰਿਪੋਰਟ ਅਨੁਸਾਰ, ਜੁਲਾਈ ਅਤੇ ਅਗਸਤ 2025 ਵਿੱਚ ਪਿਛਲੇ ਸਾਲ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਦੀ ਆਮਦ 50 ਫੀਸਦੀ ਤੱਕ ਘਟ ਗਈ ਹੈ, ਜਿਸ ਕਾਰਨ 2025-26 ਅਕਾਦਮਿਕ ਸਾਲ ‘ਤੇ ਵੱਡਾ ਅਸਰ ਪੈ ਸਕਦਾ ਹੈ।

ਅਮਰੀਕੀ ਇੰਟਰਨੈਸ਼ਨਲ ਟਰੇਡ ਐਡਮਿਨਿਸਟ੍ਰੇਸ਼ਨ ਦੇ ਅੰਕੜਿਆਂ ਮੁਤਾਬਕ, ਅਗਸਤ 2024 ਵਿੱਚ ਜਿੱਥੇ 74,825 ਵਿਦਿਆਰਥੀ ਭਾਰਤ ਤੋਂ ਅਮਰੀਕਾ ਗਏ ਸਨ, ਉੱਥੇ ਅਗਸਤ 2025 ਵਿੱਚ ਇਹ ਗਿਣਤੀ ਘਟ ਕੇ ਕੇਵਲ 41,540 ਰਹਿ ਗਈ। ਜੁਲਾਈ 2025 ਵਿੱਚ ਵੀ 46.4 ਫੀਸਦੀ ਦੀ ਕਮੀ ਦਰਜ ਕੀਤੀ ਗਈ।

ਮਾਹਿਰਾਂ ਅਨੁਸਾਰ, ਇਹ ਗਿਰਾਵਟ ਮੁੱਖ ਤੌਰ 'ਤੇ ਟਰੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਹੈ- ਜਿਵੇਂ ਵੀਜ਼ਾ ਇੰਟਰਵਿਊਜ਼ ਦਾ ਅਸਥਾਈ ਰੂਪ ਵਿੱਚ ਰੁਕਣਾ ਅਤੇ ਸੋਸ਼ਲ ਮੀਡੀਆ ਸਕ੍ਰੂਟੀਨੀ ਦਾ ਸਖ਼ਤ ਹੋਣਾ।

ਮਾਰਚ ਤੋਂ ਮਈ 2025 ਵਿਚ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੀਆਂ ਅਮਰੀਕੀ ਸਟੂਡੈਂਟ ਵੀਜ਼ਾ ਦੀ ਗਿਣਤੀ ਵੀ ਕੋਵਿਡ ਮਗਰੋਂ ਸਭ ਤੋਂ ਘੱਟ ਦਰਜੇ 'ਤੇ ਆ ਗਈ ਹੈ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ ਲਗਭਗ 27% ਘਟਾਓ ਹੈ।

2024 ਵਿੱਚ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ ਸਾਰੇ ਵਿਦੇਸ਼ੀ ਵਿਦਿਆਰਥੀਆਂ ਵਿੱਚ 27 ਫੀਸਦੀ ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ 11.8 ਫੀਸਦੀ ਵੱਧ ਸੀ। ਇਸ ਤੋਂ ਇਲਾਵਾ, STEM OPT (Optional Practical Training) ਪ੍ਰੋਗਰਾਮ ਵਿੱਚ ਭਾਰਤੀ ਵਿਦਿਆਰਥੀ ਸਭ ਤੋਂ ਅੱਗੇ ਸਨ। 

ਇੱਕ ਤਾਜ਼ਾ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ 54 ਫੀਸਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕਿਹਾ ਕਿ ਜੇ OPT ਪ੍ਰੋਗਰਾਮ ਨਾ ਹੁੰਦਾ ਤਾਂ ਉਹ ਅਮਰੀਕੀ ਯੂਨੀਵਰਸਿਟੀਆਂ 'ਚ ਦਾਖਲਾ ਹੀ ਨਾ ਲੈਂਦੇ। 57 ਫੀਸਦੀ ਮਾਸਟਰਜ਼ ਵਿਦਿਆਰਥੀਆਂ ਨੇ ਕਿਹਾ ਕਿ ਜੇ OPT ਰੱਦ ਕੀਤਾ ਗਿਆ ਤਾਂ ਉਹ ਅਮਰੀਕਾ ਛੱਡਣ ਬਾਰੇ ਸੋਚਣਗੇ।

ਸਰਵੇਖਣ ਨੇ ਇਹ ਵੀ ਦਰਸਾਇਆ ਕਿ OPT ਅਤੇ H-1B ਵੀਜ਼ਾ ਪ੍ਰੋਗਰਾਮ ਅਮਰੀਕਾ ਦੀ ਉੱਚ ਸਿੱਖਿਆ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਵਿੱਚ ਸਭ ਤੋਂ ਵੱਡਾ ਕਾਰਕ ਹਨ।


author

Rakesh

Content Editor

Related News