ਅਮਰੀਕੀ ਵਿੱਤ ਵਿਭਾਗ ਨੇ 2 ਭਾਰਤੀਆਂ ’ਤੇ ਲਾਈ ਪਾਬੰਦੀ

Thursday, Sep 25, 2025 - 09:30 PM (IST)

ਅਮਰੀਕੀ ਵਿੱਤ ਵਿਭਾਗ ਨੇ 2 ਭਾਰਤੀਆਂ ’ਤੇ ਲਾਈ ਪਾਬੰਦੀ

ਵਾਸ਼ਿੰਗਟਨ (ਭਾਸ਼ਾ)-ਅਮਰੀਕੀ ਵਿੱਤ ਵਿਭਾਗ ਨੇ 2 ਭਾਰਤੀਆਂ ਅਤੇ ਭਾਰਤ ਸਥਿਤ ਆਨਲਾਈਨ ਫਾਰਮੇਸੀ ’ਤੇ ਅਮਰੀਕਾ ’ਚ ਪੀੜਤਾਂ ਨੂੰ ਫੈਂਟਾਨਿਲ ਤੇ ਹੋਰ ਨਸ਼ੀਲੇ ਪਦਾਰਥਾਂ ਵਾਲੀਆਂ ਗੋਲੀਆਂ ਸਪਲਾਈ ਕਰਨ ਦੇ ਦੋਸ਼ ’ਚ ਪਾਬੰਦੀ ਲਗਾ ਦਿੱਤੀ ਹੈ।

ਅਮਰੀਕੀ ਵਿੱਤ ਵਿਭਾਗ ‘ਟ੍ਰੇਜਰੀਜ ਆਫਿਸ ਆਫ ਐਸੈੱਟਸ ਕੰਟਰੋਲ’ (ਓ. ਐੱਫ. ਏ. ਸੀ.) ਵੱਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸਾਦਿਕ ਅੱਬਾਸ ਹਬੀਬ ਸਈਦ ਅਤੇ ਖਿਜ਼ਰ ਮੁਹੰਮਦ ਇਕਬਾਲ ਸ਼ੇਖ ’ਤੇ ਫੈਂਟਾਨਿਲ ਅਤੇ ਹੋਰ ਗੈਰ-ਕਾਨੂੰਨੀ ਦਵਾਈਆਂ ਨਾਲ ਭਰੀਆਂ ਹਜ਼ਾਰਾਂ ਨਕਲੀ ਗੋਲੀਆਂ ਦੀ ਵੱਡੇ ਪੱਧਰ ’ਤੇ ਸਪਲਾਈ ’ਚ ਉਨ੍ਹਾਂ ਦੀ ਭੂਮਿਕਾ ਲਈ ਪਾਬੰਦੀ ਲਾਈ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸਾਦਿਕ ਅਤੇ ਖਿਜ਼ਰ ਡੋਮਿਨਿਕਨ ਰੀਪਬਲਿਕ ਅਤੇ ਅਮਰੀਕਾ ’ਚ ਸਥਿਤ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਨਾਲ ਮਿਲ ਕੇ ਅਮਰੀਕੀਆਂ ਨੂੰ ਨਕਲੀ ਗੋਲੀਆਂ ਵੇਚਣ ਲਈ ਕੰਮ ਕਰਦੇ ਸਨ।


author

Hardeep Kumar

Content Editor

Related News