ਪਾਕਿ ਨੂੰ ਦੋਸਤ ਚੀਨ ਨੇ ਦਿੱਤਾ ਝਟਕਾ, ਤਾਲਿਬਾਨ ਸਰਕਾਰ ਨੂੰ ਦਿੱਤੀ ਮਾਨਤਾ

Thursday, Dec 07, 2023 - 11:43 AM (IST)

ਪਾਕਿ ਨੂੰ ਦੋਸਤ ਚੀਨ ਨੇ ਦਿੱਤਾ ਝਟਕਾ, ਤਾਲਿਬਾਨ ਸਰਕਾਰ ਨੂੰ ਦਿੱਤੀ ਮਾਨਤਾ

ਇੰਟਰਨੈਸ਼ਨਲ ਡੈਸਕ- ਚੀਨ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ।  ਦਰਅਸਲ ਪਾਕਿਸਤਾਨ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਤੋਂ ਨਾਰਾਜ਼ ਹੈ ਤੇ ਬੀਜਿੰਗ ਨੇ ਆਪਣੇ ਡਿਪਲੋਮੈਟਾਂ ਨੂੰ ਉਥੇ ਰੱਖਣ ਦੀ ਮਾਨਤਾ ਦਿੱਤੀ ਹੈ। ਇੰਨਾ ਹੀ ਨਹੀਂ ਚੀਨ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਜੇ ਤੱਕ ਕਿਸੇ ਵੀ ਦੇਸ਼ ਨੇ ਤਾਲਿਬਾਨ ਸਰਕਾਰ ਨੂੰ ਅਧਿਕਾਰਤ ਮਾਨਤਾ ਨਹੀਂ ਦਿੱਤੀ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਮੰਗਲਵਾਰ ਨੂੰ ਮੀਡੀਆ ਬ੍ਰੀਫਿੰਗ 'ਚ ਕਿਹਾ ਕਿ ਅਫਗਾਨਿਸਤਾਨ ਦੇ ਲੰਬੇ ਸਮੇਂ ਤੋਂ ਦੋਸਤਾਨਾ ਗੁਆਂਢੀ ਹੋਣ ਦੇ ਨਾਤੇ, ਚੀਨ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਾਬੁਲ ਤੋਂ ਆਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਚੀਨ ਨੇ ਤਾਲਿਬਾਨ ਵੱਲੋਂ ਨਾਮਜ਼ਦ ਬਿਲਾਲ ਕਰੀਮੀ ਨੂੰ ਰਾਜਦੂਤ ਦਾ ਦਰਜਾ ਦਿੱਤਾ ਹੈ। ਉਸ ਨੇ ਆਪਣਾ ਪਛਾਣ ਪੱਤਰ ਚੀਨੀ ਵਿਦੇਸ਼ ਮੰਤਰਾਲੇ ਨੂੰ ਸੌਂਪ ਦਿੱਤਾ ਹੈ।

ਇਹ ਵੀ ਪੜ੍ਹੋ : ਯੂ.ਕੇ. ’ਚ ਵਧ ਰਹੀ ਮਹਿੰਗਾਈ, 9 ਲੱਖ ਬੱਚਿਆਂ ਦੀ ਸਿੱਖਿਆ ਹੋ ਰਹੀ ਪ੍ਰਭਾਵਿਤ

ਅਫਗਾਨਿਸਤਾਨ ਅਗਸਤ 2021 ਵਿੱਚ ਯੁੱਧ ਦੀ ਮਾਰ ਹੇਠ ਆਇਆ ਸੀ। ਉੱਥੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ, ਤਾਲਿਬਾਨ ਨੇ ਹਮਲਾ ਕੀਤਾ ਅਤੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ। ਚੀਨ ਨੇ ਪਾਕਿਸਤਾਨ ਅਤੇ ਰੂਸ ਦੇ ਨਾਲ ਕਾਬੁਲ (ਅਫਗਾਨਿਸਤਾਨ) ਵਿੱਚ ਆਪਣਾ ਦੂਤਘਰ ਕਾਇਮ ਰੱਖਿਆ।

'ਤਾਲਿਬਾਨ ਸਰਕਾਰ ਦੋਸਤਾਨਾ ਸਬੰਧ ਬਣਾਏਗੀ ਚੀਨੀ ਸਰਕਾਰ'

ਚੀਨ ਦੇ ਇਸ ਕਦਮ ਦਾ ਬਚਾਅ ਕਰਦੇ ਹੋਏ ਵਾਂਗ ਨੇ ਕਿਹਾ, ਸਾਨੂੰ ਉਮੀਦ ਹੈ ਕਿ ਅਫਗਾਨਿਸਤਾਨ ਅੱਗੇ ਵੀ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ। ਇੱਕ ਖੁੱਲ੍ਹਾ ਅਤੇ ਸਮਾਵੇਸ਼ੀ ਸਿਆਸੀ ਢਾਂਚਾ ਤਿਆਰ ਕਰੇਗਾ। ਉਦਾਰਵਾਦੀ ਅਤੇ ਵਿਵੇਕਸ਼ੀਲ ਘਰੇਲੂ ਅਤੇ ਵਿਦੇਸ਼ੀ ਨੀਤੀਆਂ ਨੂੰ ਅਪਣਾਏਗਾ। ਹਰ ਤਰ੍ਹਾਂ ਦੀਆਂ ਅੱਤਵਾਦੀ ਤਾਕਤਾਂ ਦਾ ਮਜ਼ਬੂਤੀ ਨਾਲ ਮੁਕਾਬਲਾ ਕਰੇਗਾ। ਗੁਆਂਢੀ ਦੇਸ਼ਾਂ ਸਮੇਤ ਹੋਰ ਦੇਸ਼ਾਂ ਨਾਲ ਦੋਸਤਾਨਾ ਸਬੰਧ ਵਿਕਸਿਤ ਕਰੇਗਾ। ਆਪਣੇ ਆਪ ਨੂੰ ਵਿਸ਼ਵ ਭਾਈਚਾਰੇ ਵਿੱਚ ਸ਼ਾਮਲ ਕਰ ਲਵੇਗਾ।

ਵਾਂਗ ਨੇ ਕਿਹਾ, ਸਾਡਾ ਮੰਨਣਾ ਹੈ ਕਿ ਅਫਗਾਨ ਸਰਕਾਰ ਦੀ ਕੂਟਨੀਤਕ ਮਾਨਤਾ ਕੁਦਰਤੀ ਤੌਰ 'ਤੇ ਆਵੇਗੀ, ਕਿਉਂਕਿ ਵੱਖ-ਵੱਖ ਪਾਰਟੀਆਂ ਦੀਆਂ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਨਾਵਲਕਾਰ ਮੀਰਾ ਚੰਦ ਨੂੰ ਸਿੰਗਾਪੁਰ 'ਚ 'ਕਲਚਰਲ ਮੈਡੇਲੀਅਨ' ਨਾਲ ਕੀਤਾ ਗਿਆ ਸਨਮਾਨਿਤ

ਤੁਹਾਨੂੰ ਦੱਸ ਦੇਈਏ ਕਿ ਚੀਨ ਅਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਹਨ। ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈ. ਟੀ. ਆਈ. ਐਮ.) ਦੇ ਪੁਨਰਗਠਨ ਅਤੇ ਇਸ ਸੰਗਠਨ 'ਤੇ ਸ਼ਿਕੰਜਾ ਕੱਸਣ ਲਈ ਤਾਲਿਬਾਨ ਪ੍ਰਸ਼ਾਸਨ 'ਤੇ ਦਬਾਅ ਨੂੰ ਲੈ ਕੇ ਵੀ ਗੰਭੀਰ ਚਿੰਤਾ ਹੈ।

'ਤਾਲਿਬਾਨ ਸਰਕਾਰ ਤੋਂ ਨਾਰਾਜ਼ ਹੈ ਪਾਕਿਸਤਾਨ'

ਚੀਨ ਦੀ ਕੂਟਨੀਤਕ ਮਾਨਤਾ ਅਜਿਹੇ ਸਮੇਂ ਆਈ ਹੈ ਜਦੋਂ ਬੀਜਿੰਗ ਦੇ ਸਹਿਯੋਗੀ ਅਤੇ ਚੰਗੇ ਦੋਸਤ ਮੰਨੇ ਜਾਣ ਵਾਲੇ ਪਾਕਿਸਤਾਨ ਨੂੰ ਤਾਲਿਬਾਨ ਸਰਕਾਰ ਦੇ ਕੰਮਕਾਜ 'ਤੇ ਇਤਰਾਜ਼ ਹੈ ਅਤੇ ਉਹ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਦਰਅਸਲ, ਪਾਕਿਸਤਾਨ ਦੇਸ਼ ਵਿਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਲਈ ਤਾਲਿਬਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਅਤੇ ਅਫਗਾਨਿਸਤਾਨ ਤੋਂ ਸਰਗਰਮ ਇਸਲਾਮਿਕ ਅੱਤਵਾਦੀ ਸਮੂਹਾਂ, ਖਾਸ ਤੌਰ 'ਤੇ ਪਾਕਿਸਤਾਨੀ ਤਾਲਿਬਾਨ ਖਿਲਾਫ ਸਖਤ ਕਾਰਵਾਈ ਨਾ ਕਰਨ ਲਈ ਉਸ ਦੀ ਆਲੋਚਨਾ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਤਾਲਿਬਾਨ ਸਰਕਾਰ ਕਾਰਵਾਈ ਨਹੀਂ ਕਰ ਰਹੀ ਹੈ। ਇਸ ਕਾਰਨ ਨਾਰਾਜ਼ ਪਾਕਿਸਤਾਨ ਨੇ ਦਹਾਕਿਆਂ ਤੋਂ ਦੇਸ਼ ਵਿਚ ਰਹਿ ਰਹੇ ਹਜ਼ਾਰਾਂ ਅਫਗਾਨ ਸ਼ਰਨਾਰਥੀਆਂ ਨੂੰ ਜ਼ਬਰਦਸਤੀ ਬਾਹਰ ਕੱਢਣ ਦਾ ਹੁਕਮ ਦਿੱਤਾ ਹੈ।


author

Tarsem Singh

Content Editor

Related News