ਚੀਨ ਨੇ ਕੋਰੋਨਾਵਾਇਰਸ ਕਾਰਨ 5 ਕਰੋਡ਼ ਲੋਕਾਂ ਦੇ ਕਿਤੇ ਆਉਣ-ਜਾਣ ''ਤੇ ਲਾਈ ਰੋਕ

Saturday, Feb 01, 2020 - 01:32 AM (IST)

ਚੀਨ ਨੇ ਕੋਰੋਨਾਵਾਇਰਸ ਕਾਰਨ 5 ਕਰੋਡ਼ ਲੋਕਾਂ ਦੇ ਕਿਤੇ ਆਉਣ-ਜਾਣ ''ਤੇ ਲਾਈ ਰੋਕ

ਬੀਜ਼ਿੰਗ - ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਘਟੋਂ-ਘੱਟ 5 ਕਰੋਡ਼ ਲੋਕਾਂ ਨੂੰ ਕਿਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਇਕ ਪ੍ਰਕਾਰ ਨਾਲ ਉਨ੍ਹਾਂ ਨੂੰ ਉਥੇ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਹ ਕਦਮ ਬਚੇ ਲੋਕਾਂ ਨੂੰ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਚਾਉਣ ਲਈ ਚੁੱਕਿਆ ਹੈ।

ਅਜਿਹੇ ਹਾਲਾਤਾਂ ਵਿਚ ਪ੍ਰਸ਼ਾਸਨ ਨੂੰ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਖਾਣ-ਪੀਣ ਅਤੇ ਲੋਡ਼ੀਂਦਾ ਸਮਾਨ ਹਰ ਵੇਲੇ ਮੁਹੱਈਆ ਕਰਾਉਣਾ ਪਵੇਗਾ। ਟਰੱਕਾਂ ਨੂੰ ਪੂਰਬੀ ਚੀਨ ਤੋਂ ਵੁਹਾਨ ਵੱਲੋਂ 560 ਟਨ ਦਾ ਕੀਟਾਣੂਨਾਸ਼ਕ ਲਿਜਾਂਦੇ ਹੋਏ ਦੇਖਿਆ ਗਿਆ। ਸਰਕਾਰੀ ਮੀਡੀਆ ਵਿਚ ਆਈ ਫੋਟੋ ਵਿਚ ਵੀ ਖਾਦ ਪਦਾਰਥਾਂ ਲਈ ਟਰੱਕਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ ਹਨ। ਸਰਕਾਰੀ ਅਖਬਾਰ ਯੇਂਗਤਜ਼ ਡੇਲੀ ਨੇ ਆਖਿਆ ਕਿ ਵੁਹਾਨ ਕੋਈ ਵੱਖਰਾ ਟਾਪੂ ਨਹੀਂ ਹੈ। ਇਸ ਵਿਚਾਲੇ ਹੁਬੇਈ ਸੂਬੇ ਦੀ ਸਰਕਾਰ ਨੇ ਲੋਕਾਂ ਨੂੰ ਲੋਡ਼ੀਂਦੀ ਸਬਜ਼ੀ, ਚਾਵਲ, ਮੀਟ ਅਤੇ ਦਵਾਈਆਂ ਉਪਲੱਬਧ ਕਰਾਉਣ ਦਾ ਵਾਅਦਾ ਕੀਤਾ ਹੈ।


author

Khushdeep Jassi

Content Editor

Related News