ਚੀਨ ਨੇ ਹਾਂਗਕਾਂਗ ’ਚ ਪ੍ਰਦਰਸ਼ਨ ਤੋਂ ਬਾਅਦ ਪਹਿਲੀ ਵਾਰ ਤਾਇਨਾਤ ਕੀਤੀ ਫੌਜ
Saturday, Nov 16, 2019 - 07:55 PM (IST)

ਬੀਜਿੰਗ (ਭਾਸ਼ਾ)— ਹਾਂਗਕਾਂਗ ’ਚ 5 ਮਹੀਨੇ ਪਹਿਲਾਂ ਲੋਕਤੰਤਰ ਸਮਰਥਕ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਚੀਨ ਨੇ ਉਥੇ ਆਪਣੇ ਫੌਜੀ ਤਾਇਨਾਤ ਕੀਤੇ ਹਨ। ਬੀਜਿੰਗ ਨੇ ਸ਼ਨੀਵਾਰ ਨੂੰ ਇਹ ਕਦਮ ਚੁੱਕਿਆ। ਹਾਂਗਕਾਂਗ ’ਚ ਇਹ ਪ੍ਰਦਰਸ਼ਨ ਇਕ ਪ੍ਰਸਤਾਵਿਤ ਹਵਾਲਗੀ ਕਾਨੂੰਨ ਦੇ ਵਿਰੋਧ ’ਚ ਸ਼ੁਰੂ ਹੋਏ ਸਨ। ਹਾਂਗਕਾਂਗ ਤੋਂ ਛਪਣ ਵਾਲੇ ਸਾਊਥ ਚਾਈਨਾ ਅਖਬਾਰ ਮੁਤਾਬਕ ਦੁਨੀਆ ਦੀ ਸਭ ਤੋਂ ਵੱਡੀ ਫੌਜ ‘ਪੀਪੁਲਸ ਲਿਬਰੇਸ਼ਨ ਆਰਮੀ’ ਦੀ ਹਾਂਗਕਾਂਗ ਛਾਉਣੀ ਤੋਂ ਫੌਜੀਆਂ ਨੂੰ ਹਾਂਗਕਾਂਗ ’ਚ ਅਸ਼ਾਂਤੀ ਸ਼ੁਰੂ ਹੋਣ ਦੇ ਲਗਭਗ 5 ਮਹੀਨੇ ਬਾਅਦ ਪਹਿਲੀ ਵਾਰ ਤਾਇਨਾਤ ਕੀਤਾ ਗਿਆ ਹੈ। ਦਰਜਨਾਂ ਚੀਨੀ ਫੌਜੀਆਂ ਨੇ ਸੜਕ ’ਤੇ ਰੁਕਾਵਟਾਂ ਨੂੰ ਹਟਾਉਣ ’ਚ ਮਦਦ ਲਈ ਆਪਣੀ ਕੋਵਲੂਨ ਛਾਉਣੀ ਤੋਂ ਮਾਰਚ ਕੀਤਾ।