ਚੀਨ ਦਾ ਐਂਟੀ ਕੋਵਿਡ 'ਟੀਕਾ' ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵੀ

06/29/2021 2:32:11 PM

ਬੀਜਿੰਗ (ਭਾਸ਼ਾ): ਇਕ ਅਧਿਐਨ ਵਿਚ ਪਤਾ ਚੱਲਿਆ ਹੈ ਕਿ ਚੀਨ ਵੱਲੋਂ ਬਣਾਏ ਐਂਟੀ ਕੋਵਿਡ ਟੀਕੇ 'ਕੋਰੋਨਾਬੈਕ' ਦੀਆਂ ਦੋ ਖੁਰਾਕਾਂ ਬੱਚਿਆਂ ਲਈ ਸੁਰੱਖਿਅਤ ਹਨ ਅਤੇ ਇਹਨਾਂ ਵਿਚ ਮਜ਼ਬੂਤ ਐਂਟੀਬੌਡੀ ਬਣਾਉਣ ਦੀ ਸਮਰੱਥਾ ਹੈ। ਇਹ ਅਧਿਐਨ 'ਦੀ ਲਾਂਸੇਟ ਇਨਫੈਕਸ਼ਨ ਡਿਜੀਜ਼' ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ। ਸਿਨੋਵੈਕ ਵੱਲੋਂ ਬਣਾਏ 'ਕੋਰੋਨਾਬੈਕ' ਦੇ 550 ਭਾਗੀਦਾਰਾਂ 'ਤੇ ਕੀਤੇ ਗਏ ਪਹਿਲੇ ਅਤੇ ਦੂਜੇ ਪੜਾਅ ਦੇ ਟ੍ਰਾਇਲ ਵਿਚ ਪਤਾ ਚੱਲਿਆ ਕਿ ਖੋਜ ਵਿਚ ਸ਼ਾਮਲ 96 ਫੀਸਦੀ ਤੋਂ ਵੱਧ ਬੱਚਿਆਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲਣ ਮਗਰੋਂ ਉਹਨਾਂ ਵਿਚ ਸਾਰਸ-ਕੋਵਿ-2 ਖ਼ਿਲਾਫ਼ ਐਂਟੀਬੌਡੀ ਵਿਕਸਿਤ ਹੋ ਗਈ। 

ਖੋਜੀਆਂ ਨੇ ਦੱਸਿਆ ਕਿ ਟੀਕੇ ਦੇ ਉਲਟ ਪ੍ਰਭਾਵ ਹਲਕੇ ਤੋਂ ਲੈ ਕੇ ਮੱਧਮ ਤੱਕ ਸਨ ਜਿਹਨਾਂ ਵਿਚ ਟੀਕੇ ਲੱਗਣ ਦੀ ਥਾਂ 'ਤੇ ਦਰਦ ਸਭ ਤੋਂ ਸਧਾਰਨ ਲੱਛਣ ਰਿਹਾ। ਚੀਨ ਦੇ ਸਿਨੋਬੈਕ ਲਾਈਫ ਸਾਈਂਸੇਜ ਦੇ ਛਿਯਾਂਗ ਗਾਓ ਨੇ ਦੱਸਿਆ,''ਬਾਲਗਾਂ ਦੀ ਤੁਲਨਾ ਵਿਚ ਬੱਚਿਆਂ ਵਿਚ ਕੋਵਿਡ-19 ਦੇ ਆਮਤੌਰ 'ਤੇ ਮਾਮੂਲੀ ਲੱਛਣ ਹੁੰਦੇ ਹਨ ਜਾਂ ਕਈ ਵਾਰ ਲੱਛਣ ਹੁੰਦੇ ਹੀ ਨਹੀਂ ਹਨ ਪਰ ਕੁਝ ਬੱਚਿਆਂ ਨੂੰ ਗੰਭੀਰ ਲੱਛਣ ਹੋਣ ਦਾ ਖਦਸ਼ਾ ਹੈ। ਉਹਨਾਂ ਜ਼ਰੀਏ ਹੋਰ ਲੋਕਾਂ ਦੇ ਪੀੜਤ ਹੋਣ ਦਾ ਖਦਸ਼ਾ ਹੈ ਇਸ ਲਈ ਘੱਟ ਉਮਰ ਦੇ ਲੋਕਾਂ ਵਿਚ ਕੋਵਿਡ-19 ਟੀਕਿਆਂ ਦਾ ਪ੍ਰਭਾਵ ਸਮਰੱਥਾ ਅਤੇ ਸੁਰੱਖਿਆ ਦਾ ਪਰੀਖਣ ਕਰਨਾ ਜ਼ਰੂਰੀ ਹੈ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਲਾਈ ਰੋਕ

ਖੋਜੀਆਂ ਨੇ 3 ਸਾਲ ਤੋਂ 17 ਸਾਲ ਦੇ ਬੱਚਿਆਂ ਅਤੇ ਨੌਜਵਾਨਾਂ 'ਤੇ ਚੀਨ ਦੇ ਝਾਨਹੁਆਂਗ ਕਾਊਂਟੀ ਵਿਚ ਕੋਰੋਨਾਬੈਕ ਦਾ ਕਲੀਨਿਕਲ ਟ੍ਰਾਇਲ ਕੀਤਾ। 31 ਅਕਤੂਬਰ ਤੋਂ 2 ਦਸੰਬਰ, 2020 ਦੇ ਵਿਚਕਾਰ 72 ਭਾਗੀਦਾਰਾ 'ਤੇ ਪਹਿਲੇ ਪੜਾਅ ਦਾ ਟ੍ਰਾਇਲ ਕੀਤਾ ਗਿਆ ਸੀ ਅਤੇ 12 ਦਸੰਬਰ ਤੋਂ 30 ਦਸੰਬਰ, 2020 ਦੇ ਵਿਚਕਾਰ 480 ਭਾਗੀਦਾਰ ਕਲੀਨਿਕਲ ਟ੍ਰਾਇਲ ਵਿਚ ਸ਼ਾਮਲ ਹੋਏ। ਬੱਚਿਆਂ ਨੂੰ 28 ਦਿਨ ਦੇ ਅੰਤਰਾਲ 'ਤੇ ਟੀਕੇ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ। ਪਹਿਲੇ ਪੜਾਅ ਵਿਚ 100 ਫੀਸਦੀ ਭਾਗੀਦਾਰਾਂ ਵਿਚ ਐਂਟੀਬੌਡੀ ਵਿਕਸਿਤ ਹੋਈ ਅਤੇ ਦੂਜੇ ਪੜਾਅ ਵਿਚ 97 ਫੀਸਦੀ ਬੱਚਿਆਂ ਵਿਚ ਸਾਰਸ-ਕੋਵਿ-2 ਖ਼ਿਲਾਫ਼ ਐਂਟੀਬੌਡੀ ਬਣੀ। ਖੋਜੀਆਂ ਨੇ ਕਿਹਾ ਕਿ ਬੱਚਿਆਂ ਵਿਚ ਪ੍ਰਤੀਰੋਧਕ ਸਮਰੱਥਾ ਬਾਲਗਾਂ ਦੇ ਮੁਕਾਬਲੇ ਵੱਧ ਵਿਕਸਿਤ ਹੋਈ।


Vandana

Content Editor

Related News